ਫਰਿਜ਼ਨੋ (ਕੈਲੀਫੋਰਨੀਆ), 22 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਐਟਲਾਟਾਂ ਦੇ ਤਿੰਨ ਮਸਾਜ ਸੈਂਟਰਾਂ ਵਿੱਚ ਹੋਈ ਗੋਲੀਬਾਰੀ ਦੌਰਾਨ ਮਾਰੇ ਗਏ ਪੀੜਤਾਂ ਵਿੱਚੋ ਹਿਊਨ ਜੰਗ ਗ੍ਰਾਂਟ ਇੱਕ ਸੀ ,ਜੋ ਕਿ ਦੋ ਲੜਕਿਆਂ ਦੀ ਇਕਲੌਤੀ ਮਾਂ ਵੀ ਸੀ। ਹਿਊਨ ਦੇ ਵੱਡੇ ਲੜਕੇ ਰੈਂਡੀ ਪਾਰਕ, ਨੇ ਦੱਸਿਆ ਕਿ ਉਸਨੇ ਆਪਣੀ ਮੰਮੀ ਦੇ ਅੰਤਮ ਸੰਸਕਾਰ ਦੀ ਯੋਜਨਾ ਬਣਾਉਣ ਅਤੇ ਆਪਣੇ ਛੋਟੇ ਭਰਾ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਦੇ ਨਾਲ ਕਿਰਾਏ, ਭੋਜਨ, ਬਿੱਲਾਂ ਅਤੇ ਹੋਰ ਖਰਚਿਆਂ ਲਈ 20,000 ਡਾਲਰ ਦੇ ਟੀਚੇ ਨਾਲ ‘ਗੋ ਫੰਡ ਮੀ’ ਪੇਜ਼ ਦੀ ਸ਼ੁਰੂਆਤ ਕੀਤੀ ਸੀ। ਇਸ ਫੰਡਰੇਜ਼ਰ ਦੇ ਪੋਸਟ ਕੀਤੇ ਜਾਣ ਦੇ ਦੋ ਦਿਨਾਂ ਵਿੱਚ, ਹੀ 2.4 ਮਿਲੀਅਨ ਡਾਲਰ ਤੋਂ ਵੱਧ ਇਕੱਠੇ ਹੋ ਗਏ ਹਨ। ਪਾਰਕ ਅਨੁਸਾਰ ਉਸਦੇ ਭਰਾ ਤੋਂ ਬਿਨਾਂ ਬਾਕੀ ਪਰਿਵਾਰ ਦੱਖਣੀ ਕੋਰੀਆ ਵਿੱਚ ਹੈ ਅਤੇ ਇੱਥੇ ਆਉਣ ਵਿੱਚ ਅਸਮਰਥ ਹੈ।ਗ੍ਰਾਂਟ ਛੇ ਏਸ਼ੀਅਨ ਔਰਤਾਂ ਵਿੱਚੋਂ ਇੱਕ ਸੀ ਜੋ ਮੰਗਲਵਾਰ ਦੇ ਹਮਲੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤੀ ਗਈ ਸੀ। ਇਸ ਘਟਨਾ ਦੇ ਦੂਸਰੇ ਪੀੜਤਾਂ ਵਿੱਚ ਡੈਲਾਇਨਾ ਐਸ਼ਲੇ ਯੌਨ, ਯੋਂਗ ਏਈਯੂ, ਸੁਨਚਾ ਕਿਮ, ਸ਼ਿਆਓਜੀ ਟੈਨ, ਡੇਓਯੁ ਫੇਂਗ, ਸੋਨ ਚੁੰਗ ਪਾਰਕ ਅਤੇ ਪਾਲ ਆਂਡਰੇ ਮਾਈਕਲ ਆਦਿ ਸ਼ਾਮਿਲ ਸਨ।
ਸ਼ਨੀਵਾਰ ਦੁਪਹਿਰ ਤੱਕ, ਪਾਰਕ ਦੇ ਫੰਡਰੇਜ਼ਰ ਨੂੰ 64000 ਤੋਂ ਵੱਧ ਵਾਰ ਸਾਂਝਾ ਕੀਤਾ ਗਿਆ ਹੈ, ਜਿਸ ਵਿੱਚ 62,000 ਤੋਂ ਵੱਧ ਲੋਕਾਂ ਦੇ ਦਾਨ ਦਿੱਤਾ ਹੈ।