Menu

ਕੈਲੀਫੋਰਨੀਆ ‘ਚ ਗੈਸ ਸਟੇਸ਼ਨ ‘ਤੇ ਹੋਈ ਗੋਲੀਬਾਰੀ ਦੌਰਾਨ ਹੋਈ ਇੱਕ ਵਿਅਕਤੀ ਦੀ ਮੌਤ

ਫਰਿਜ਼ਨੋ (ਕੈਲੀਫੋਰਨੀਆ), 22 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆ ਦੀ ਕਾਉਂਟੀ ਫਰਿਜ਼ਨੋ ਵਿੱਚ ਹੁੰਦੇ ਕਤਲਾਂ ਦੀ ਸੂਚੀ ਵਿੱਚ ਸ਼ਨੀਵਾਰ ਦੇ ਦਿਨ ਇੱਕ ਹੋਰ ਕਤਲ ਸ਼ਾਮਿਲ ਹੋ ਗਿਆ ਹੈ। ਪੁਲਿਸ ਅਨੁਸਾਰ ਇੱਕ ਵਿਅਕਤੀ ਨੂੰ ਸ਼ਨੀਵਾਰ ਦੇ ਦਿਨ ਫਰਿਜ਼ਨੋ ਗੈਸ ਸਟੇਸ਼ਨ ‘ਤੇ ਹੋਏ ਝਗੜੇ ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਗੋਲੀਬਾਰੀ ਈਸਟ ਸ਼ੀਲਡਜ਼ ਅਤੇ ਨੌਰਥ ਮੈਪਲ ਐਵਿਨਯੂ  ਵੈਲੇਰੋ ਵਿਖੇ ਸ਼ਾਮ ਦੇ 4:04 ਵਜੇ ਹੋਈ। ਫਰਿਜ਼ਨੋ ਪੁਲਿਸ ਦੇ ਲੈਫਟੀਨੈਂਟ ਇਜ਼ਰਾਈਲ ਰੇਅਜ਼ ਅਨੁਸਾਰ ਪੀੜਤ ਆਪਣੇ ਦੋਸਤ ਨਾਲ ਆਇਆ ਸੀ ਅਤੇ ਗੈਸ ਭਰ ਰਿਹਾ ਸੀ। ਜਿਸ ਦੌਰਾਨ ਇੱਕ ਚਿੱਟੇ ਪਿਕਅਪ ਟਰੱਕ ਵਿੱਚ ਕਿਸੇ ਹੋਰ ਵਿਅਕਤੀ ਨਾਲ ਉਹਨਾਂ ਦਾ ਝਗੜਾ ਹੋਇਆ। ਇਸ ਝਗੜੇ ਦੇ ਚਲਦਿਆਂ ਗੋਲੀਬਾਰੀ ਕੀਤੀ ਗਈ ਅਤੇ ਪੀੜਤ ਨੂੰ ਇੱਕ ਗੋਲੀ ਲੱਗੀ। ਰੇਅਜ਼ ਅਨੁਸਾਰ ਮ੍ਰਿਤਕ ਵਿਅਕਤੀ, ਜਿਸਦਾ ਨਾਮ ਅਤੇ ਉਮਰ ਅਜੇ ਨਹੀਂ ਦੱਸੀ ਗਈ ਹੈ, ਨੂੰ ਉਪਰ ਦੇ ਧੜ ਵਿੱਚ ਗੋਲੀ ਮਾਰੀ ਗਈ ਸੀ। ਗੋਲੀ ਲੱਗਣ ਉਪਰੰਤ ਉਸ ਦੇ ਦੋਸਤ ਨੇ ਉਸ ਨੂੰ ਵਾਹਨ ਵਿੱਚ ਬਿਠਾਇਆ ਅਤੇ ਇੱਕ ਐਂਬੂਲੈਂਸ ਦੇ  ਰੁਕਣ ਤੋਂ ਪਹਿਲਾਂ ਉਸ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ। ਫਿਰ ਉਸ ਆਦਮੀ ਨੂੰ ਐਂਬੂਲੈਂਸ ਵਿੱਚ ਬਿਠਾ ਕੇ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਰੇਅਜ਼ ਨੇ ਦੱਸਿਆ ਕਿ ਗੈਸ ਸਟੇਸ਼ਨ ‘ਤੇ  ਹੋਈ ਗੋਲੀਬਾਰੀ ਦੇ ਕਾਰਨਾਂ ਦੀ ਜਾਣਕਾਰੀ ਲੈਣ ਲਈ ਪੁਲਿਸ ਵੀਡੀਓ ਫੁਟੇਜ ਦੇਖਣ ਦੀ ਉਡੀਕ ਕਰ ਰਹੀ ਹੈ ਅਤੇ ਇਸ ਘਟਨਾ ਸੰਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In