ਬਠਿੰਡਾ, 22 ਮਾਰਚ (ਗੁਰਜੀਤ) – ਜ਼ਿਲ੍ਹਾ ਬਠਿੰਡਾ ਦੇ ਪਿੰਡ ਨਰੂਆਣਾ ਵਿਖੇ ਐਤਵਾਰ ਨੂੰ ਸਮਾਜ ਸੇਵੀ ਕੁਲਬੀਰ ਸਿੰਘ ਨਰੂਆਣਾ ਵੱਲੋਂ ਪਿੰਡ ਦੀ ਪੰਚਾਇਤ ਅਤੇ ਬਾਬਾ ਰਤਨ ਦਾਸ ਸਪੋਰਟਸ ਕਲੱਬ ਵੱਲੋਂ ਸਮੂਹਕ ਇਕੱਤੀ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਗਏ ਜਿਸ ਵਿਚ ਵਿਦੇਸ਼ਾਂ ਚ ਬੈਠੇ ਇਨ੍ਹਾਂ ਰਹੇ ਭਰਾਵਾਂ ਵੱਲੋਂ ਵੀ ਲੈਣ ਦੇਣ ਦੀ ਮੱਦਦ ਕੀਤੀ ਗਈ । ਇਹ ਵਿਆਹਾਂ ਦਾ ਪ੍ਰੋਗਰਾਮ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ ਜਿਸ ਵਿਚ ਪਿੰਡ ਦੇ ਸਹਿਯੋਗ ਦੇ ਨਾਲ ਨਾਲ ਆਸ ਪਾਸ ਦੇ ਪਿੰਡਾਂ ਦੇ ਲੋਕ ਵੀ ਮੱਦਦ ਕਰਦੇ ਹਨ। ਕੁਲਬੀਰ ਨਰੂਆਣਾ ਨੇ ਦੱਸਿਆ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਇਸ ਤਰ੍ਹਾਂ ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਦੇ ਹਨ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਮਾਗਮ ਕਰਦੇ ਰਹਿਣਗੇ ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਡੀ ਆਈ ਜੀ ਜੇਲ੍ਹਾਂ ਲੱਖਵਿੰਦਰ ਸਿੰਘ ਜਾਖੜ ਵੀ ਮੌਜੂਦ ਸਨ