Menu

ਬਠਿੰਡਾ : ਪੀੜਤਾਂ ਲਈ ਸਪੈਸ਼ਲ ਹੈਲਥ ਐਂਡ ਵੈਲਨੈਸ ਕੈਂਪ ਆਯੋਜਿਤ

ਬਠਿੰਡਾ, 20 ਮਾਰਚ(ਗੁਰਜੀਤ, ਫੋਟੋ: ਰਾਮ ਸਿੰਘ ਗਿੱਲ) -ਡੀ.ਜੀ.ਪੀ.ਪੰਜਾਬ ਸ੍ਰੀ ਦਿਨਕਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਆਈ.ਜੀ ਬਠਿੰਡਾ ਰੇਂਜ ਸ਼੍ਰੀ ਜਸਕਰਨ ਸਿੰਘ ਦੀ ਰਹਿਨੁਮਾਈ ਅਧੀਨ ਪੰਜਾਬ ਪੁਲਿਸ ਦੇ ਓਵਰਵੇਟ, ਹਾਈ ਬਲੱਡ ਪ੍ਰੈਸ਼ਰ ,ਸ਼ੂਗਰ ਅਤੇ ਹੋਰਨਾਂ ਰੋਗਾਂ ਤੋਂ ਪੀੜਤਾਂ ਲਈ ਸਪੈਸ਼ਲ ਹੈਲਥ ਐਂਡ ਵੈਲਨੈਸ ਪ੍ਰੋਗਰਾਮ ਅਧੀਨ ਪੁਲਿਸ ਪਬਲਿਕ ਸਕੂਲ ਗਰਾਊਂਡ ਵਿੱਚ ਚੱਲ ਰਹੇ ਯੋਗ ਕੈਂਪ ਵਿੱਚ ਮਹੀਨਾ ਪੂਰਾ ਹੋਣ ਤੇ ਐਸ.ਐਸ.ਪੀ. ਸ. ਭੁਪਿੰਦਰਜੀਤ ਸਿੰਘ ਵਿਰਕ ਸਪੈਸ਼ਲ ਤੌਰ ਤੇ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਐਸ.ਪੀ.(ਐਚ) ਸ਼੍ਰੀ ਸ਼ੁਰਿੰਦਰਪਾਲ ਸਿੰਘ ਵੱਲੋਂ ਐਸ.ਐਸ.ਪੀ ਨੂੰ ਜੀ ਆਇਆ ਕਿਹਾ।
ਇਸ ਕੈਂਪ ਨੂੰ ਸਫਲਤਾ ਪੂਰਵਿਕ 1 ਮਹੀਨਾ ਹੋਣ ਤੇ ਐਸ.ਐਸ.ਪੀ. ਬਠਿੰਡਾ ਸ. ਭੁਪਿੰਦਰਜੀਤ ਸਿੰਘ ਵਿਰਕ ਵੱਲੋਂ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰ ਪੁਲਿਸ ਮੁਲਾਜਮਾਂ ਨੂੰ ਆਪਣੀ ਸਿਹਤ ਸਬੰਧੀ ਜਾਗਰੂਕ ਹੋਣ ਅਤੇ ਕੈਂਪ ਵਿੱਚ ਭਾਗ ਲੈਣ ਲਈ ਵਧਾਈ ਦਿੱਤੀ। ਉਨਾਂ ਡਾਕਟਰ ਉਮੇਸ਼ ਗੁਪਤਾ ਸੀਨੀਅਰ ਮੈਡੀਕਲ ਅਫਸਰ ਪੁਲਿਸ ਹਸਪਤਾਲ ਬਠਿੰਡਾ, ਯੋਗ ਗੁਰੁ ਸ਼੍ਰੀ ਰਾਧੇ ਸ਼ਿਆਮ ਅਤੇ ਉਨਾਂ ਦੀ ਪੂਰੀ ਟੀਮ ਦਾ ਸਪੈਸ਼ਲ ਧੰਨਵਾਦ ਕੀਤਾ।
ਇਸ ਮੌਕੇ ਸ਼੍ਰੀ ਸ਼ੁਰਿੰਦਰਪਾਲ ਸਿੰਘ ਐਸ.ਪੀ.(ਐਚ), ਸ਼੍ਰੀ ਸੰਜੀਵ ਸਿੰਗਲਾ ਡੀ.ਐਸ.ਪੀ. ਹੈੱਡ ਕੁਆਰਟਰ ਅਤੇ ਸ਼੍ਰੀ ਗੁਰਜੀਤ ਸਿੰਘ ਰੋਮਾਣਾ ਡੀ.ਐਸ.ਪੀ. ਸਿਟੀ-1 ਬਠਿੰਡਾ ਸ਼ਾਮਲ ਹੋਏ। ਫਾਰਮੇਸੀ ਅਫਸਰ ਪੁਲਿਸ ਲਾਇਨ ਬਠਿੰਡਾ ਸ.ਸੁਖਮੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਡਾ. ਉਮੇਸ਼ ਗੁਪਤਾ ਸੀਨੀਅਰ ਮੈਡੀਕਲ ਅਫਸਰ ਪੁਲਿਸ ਹਸਪਤਾਲ ਬਠਿੰਡਾ ਦੇ ਨਿੱਜੀ ਯਤਨਾਂ ਸਦਕਾ ਪਿਛਲੇ ਇੱਕ ਮਹੀਨੇ ਦੌਰਾਨ ਵੱਖ-ਵੱਖ ਮਾਹਿਰ, ਜਿੰਨਾਂ ਵਿੱਚ ਡਾ. ਈਸ਼ਾ ਪੁਰੀ ਮੈਕਸ ਸੁਪਰ ਸਪੈਸਲਿਸਟੀ ਹਸਪਤਾਲ,ਡਾ. ਅੰਬਰੀਸ਼ ਰਾਜਾ ਐਮ.ਡੀ. ਰੇਡਿਓਲੋਜ਼ੀ, ਪੰਚ ਕਰਮਾ ਮਾਹਿਰ ਡਾਂ.ਅਨੁਰਾਗ ਗਿਰਧਰ ਐਮ.ਡੀ.ਆਯੁਰਿਵੈਦਾ ਸਿਵਲ ਹਸਪਤਾਲ ਬਠਿੰਡਾ, ਗੋਲਡ ਮੈਡਲਿਸਟ ਸ਼੍ਰੀ ਮਨਪਰਵੇਸ਼ ਸਿੰਘ ਚਹਿਲ ਮਾਸਟਰ ਇਨ ਡਾਇਟੀਅਸ਼ਨ ਐਂਡ ਨਿਊਟਰੀਸ਼ੀਅਨ ਅਤੇ ਡਬਲਯੂ.ਐਚ.ਓ. ਦੇ ਬਲੱਡ ਪ੍ਰੈਸ਼ਰ ਕੰਟਰੋਲ ਪ੍ਰੋਗਰਾਮ ਦੇ ਸੀਨੀਅਰ ਟਰੀਟਮੈਟ ਸੁਪਰਵਾਈਜਰ ਅਤੇ ਜਿਲਾ ਕੁਆਡੀਨੇਟਰ ਮੈਡਮ ਰਾਜਵੰਤ ਕੌਰ ਵੱਲੋਂ ਜਾਣਕਾਰੀ ਭਰਪੂਰ ਸੈਸ਼ਨ ਅਟੈਂਡ ਕੀਤੇ ਗਏ ਹਾਜ਼ਰ ਪੁਲਿਸ ਮਾਲਜਮਾਂ ਨਾਲ ਉਨਾਂ ਦੇ ਖਾਣ-ਪੀਣ ਅਤੇ ਸਿਹਤ ਸੰਭਾਲ ਲਈ ਜਾਣਕਾਰੀ ਦਿੱਤੀ ਗਈ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨਾਂ ਇਹ ਵੀ ਦੱਸਿਆ ਕਿ ਬਹੁਤ ਸਾਰੇ ਪੁਲਿਸ ਮੁਲਾਜਮਾਂ ਦਾ ਇਸ ਕੈਂਪ ਦੌਰਾਨ 6 ਕਿੱਲੋ ਤੋਂ ਲੈ ਕੇ 9 ਕਿੱਲੋ ਤੱਕ ਭਾਰ ਘਟਿਆ ਹੈ ਅਤੇ ਤਨਾਅ ਮੁਕਤ ਮਹਿਸੂਸ ਕੀਤਾ ਹੈ। ਇਸ ਕੈਂਪ ਦੀ ਸਫਲਤਾ ਨੂੰ ਮੁੱਖ ਰੱਖਦੇ ਹੋਏ ਕੈਂਪ ਦਾ 31 ਮਾਰਚ 2021 ਤੱਕ ਵਾਧਾ ਕੀਤਾ ਗਿਆ।
ਐਸ.ਐਸ.ਪੀ. ਬਠਿੰਡਾ ਵੱਲੋਂ ਯੋਗ ਗੁਰੂ ਰਾਧੇ ਸ਼ਿਆਮ ਅਤੇ ਡਾ. ਉਮੇਸ਼ ਗੁਪਤਾ ਸੀਨੀਅਰ ਮੈਡੀਕਲ ਅਫਸਰ ਅਤੇ ਸਟਾਫ ਪੁਲਿਸ ਲਾਇਨ ਹਸਪਤਾਲ ਬਠਿੰਡਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਵੱਲੋਂ ਕੈਂਪ ਨੂੰ ਸਫਲਤਾ ਪੂਰਵਿਕ ਚਲਾਉਣ ਲਈ ਆਰ.ਆਈ ਸ. ਅਵਤਾਰ ਸਿੰਘ, ਲਾਇਨ ਅਫਸਰ ਸ. ਦਰਸ਼ਨ ਸਿੰਘ, ਸ.ਸ਼ਿੰਦਰਪਾਲ ਸਿੰਘ ਉਸਤਾਦ ਅਤੇ ਸ. ਵਿਨੋਦ ਕੁਮਾਰ ਐਮ.ਐਸ.ਕੇ. ਅਤੇ ਬਾਕੀ ਪੁੁਲਿਸ ਲਾਇਨ ਟੀਮ ਦਾ ਵੀ ਧੰਨਵਾਦ ਕੀਤਾ ਗਿਆ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans