Menu

ਟੈਕਸਾਸ ਵਿੱਚ ਤਕਰੀਬਨ 29 ਮਿਲੀਅਨ ਡਾਲਰ ਬਿਜਲੀ ਦੇ ਬਿੱਲ ਹੋਣਗੇ ਮਾਫ :ਅਟਾਰਨੀ ਜਨਰਲ

ਫਰਿਜ਼ਨੋ (ਕੈਲੀਫੋਰਨੀਆ), 19 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਟੈਕਸਾਸ ਦੇ ਅਟਾਰਨੀ ਜਨਰਲ ਕੇਨ ਪੈਕਸਟਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸੂਬੇ ਵਿੱਚ ਬਿਜਲੀ ਕੰਪਨੀ ਗਰਿੱਡੀ ਐਨਰਜੀ ਦੀ ਦੀਵਾਲੀਆਪਨ ਯੋਜਨਾ ਦੇ ਹਿੱਸੇ ਵਜੋਂ ਤਕਰੀਬਨ 29 ਮਿਲੀਅਨ ਤੋਂ ਵੱਧ ਨਾ ਭਰੇ ਹੋਏ ਬਿਜਲੀ ਬਿੱਲਾਂ ਨੂੰ ਮੁਆਫ ਕਰਨਾ ਤੈਅ ਕੀਤਾ ਗਿਆ ਹੈ। ਗਰਿੱਡੀ,ਬਿਜਲੀ ਕੰਪਨੀ ਜੋ ਕਿ ਪਿਛਲੇ ਮਹੀਨੇ ਦੇ ਤੂਫਾਨੀ ਮੌਸਮ ਦੌਰਾਨ ਬਹੁਤ ਸਾਰੇ ਲੋਕਾਂ ਨੂੰ  ਜ਼ਿਆਦਾ ਬਿੱਲ ਦੇਣ ਕਰਕੇ ਚਰਚਾ ਵਿੱਚ ਸੀ, ਨੇ ਇਸ ਹਫਤੇ ਦੇ ਸ਼ੁਰੂ ਵਿੱਚ ਚੈਪਟਰ 11ਬੈਂਕ ਰਪਟੀ ਸੁਰੱਖਿਆ ਲਈ ਦਾਇਰ ਕੀਤਾ ਸੀ। ਪੈਕਸਟਨ ਅਨੁਸਾਰ ਗਰਿੱਡੀ ਦੀ ਪ੍ਰਸਤਾਵਿਤ ਦੀਵਾਲੀਆਪਨ ਦੀ ਯੋਜਨਾ ਲੱਗਭਗ 24,000 ਗਾਹਕਾਂ ਨੂੰ ਇਸ ਛੋਟ ਦੀ ਪੇਸ਼ਕਸ਼ ਕਰਕੇ ਇੱਕ ਮਹੱਤਵਪੂਰਣ ਕਦਮ ਅੱਗੇ ਵਧਾਉਂਦੀ ਹੈ, ਜਿਸ ਤੇ ਬਿਨਾਂ ਅਦਾਇਗੀ ਬਿਜਲੀ ਬਿੱਲਾਂ ਦਾ 29.1 ਮਿਲੀਅਨ  ਡਾਲਰ ਦਾ ਬਕਾਇਆ ਹੈ। ਇਸ ਮਾਮਲੇ ਵਿੱਚ ਗਰਿੱਡੀ ਦੇ ਇੱਕ ਬੁਲਾਰੇ ਨੇ ਵੀਰਵਾਰ ਨੂੰ ਪੈਕਸਟਨ ਦੇ ਦਾਅਵਿਆਂ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ ਅਤੇ ਇਸ ਸੰਬੰਧੀ ਦੀਵਾਲੀਆਪਨ ਦੀ ਘੋਸ਼ਣਾ ਕਰਨ ਸਮੇਂ ਕੰਪਨੀ ਦੇ ਜਾਰੀ ਕੀਤੇ ਗਏ ਇੱਕ ਬਿਆਨ ਦਾ ਹਵਾਲਾ ਦਿੱਤਾ। ਜਿਸ ਅਨੁਸਾਰ ਗਰਿੱਡੀ ਨੇ ਰਾਜ ਦੇ ਬਿਜਲੀ ਗਰਿੱਡ, ਟੈਕਸਾਸ ਦੀ ਇਲੈਕਟ੍ਰਿਕ ਰਿਲੀਬਿਲਟੀ ਕਾਉਂਸਲ ਦੇ ਸੰਚਾਲਕਾਂ ਨੂੰ ਦੇ ਗਾਹਕਾਂ ਨੂੰ ਵਿੱਤੀ ਨੁਕਸਾਨ  ਲਈ ਜ਼ਿੰਮੇਵਾਰ ਠਹਿਰਾਇਆ। ਗਰਿੱਡੀ ਨੇ ਇਹ ਵੀ ਕਿਹਾ ਕਿ ਕੰਪਨੀ ਨੇ ਸਰਦੀਆਂ ਦੇ ਤੂਫਾਨ ਦੇ ਸੰਕਟ ਤੋਂ ਫਾਇਦਾ ਨਹੀਂ ਉਠਾਇਆ ਅਤੇ ਗਾਹਕਾਂ ਨੂੰ ਅਸਲ ਥੋਕ ਬਿਜਲੀ ਕੀਮਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39941 posts
  • 0 comments
  • 0 fans