Menu

ਅਮਰੀਕਾ ਵਿੱਚ 15 ਵੀਂ ਸਦੀ ਦਾ ਬਰਤਨ ਹੋਇਆ ਲੱਗਭਗ 722,000 ਡਾਲਰ ਵਿੱਚ ਨਿਲਾਮ

ਫਰਿਜ਼ਨੋ (ਕੈਲੀਫੋਰਨੀਆ), 19 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ 15ਵੀਂ ਸਦੀ ਨਾਲ ਸੰਬੰਧਿਤ ਇੱਕ ਬਰਤਨ ਲੱਖਾਂ ਡਾਲਰ ਵਿੱਚ ਨਿਲਾਮ ਹੋਇਆ ਹੈ। ਚੀਨ ਵਿੱਚ ਬਣੀ ਹੋਈ 15 ਵੀਂ ਸਦੀ ਦੀ ਇਹ ਪੋਰਸਿਲੇਨ ਕਟੋਰੀ ਜੋ ਕਿ ਕਨੈਕਟੀਕਟ ਦੀ ਯਾਰਡ ਸੇਲ ਵਿੱਚ  ਸਿਰਫ 35 ਡਾਲਰ ਵਿੱਚ ਵੇਚੀ ਗਈ ਸੀ, ਬੁੱਧਵਾਰ ਨੂੰ ਤਕਰੀਬਨ 722,000 ਡਾਲਰ ਵਿੱਚ  ਨਿਲਾਮ ਕੀਤੀ ਗਈ ਹੈ। ਵਿਸ਼ਵ ਵਿੱਚ ਮੌਜੂਦ ਸੱਤਾਂ  ਕਟੋਰੀਆਂ ਵਿੱਚੋਂ ਇੱਕ, ਇਹ ਡਿਜ਼ਾਈਨ ਵਾਲੀ ਕਟੋਰੀ ਚੀਨੀ ਕਲਾ ਦੀਆਂ ਕਈ ਕਿਸਮਾਂ ਵਿੱਚੋਂ ਇੱਕ ਸੀ। ਜਦਕਿ ਇਸਨੂੰ ਨਿਲਾਮੀ ਵਿੱਚ ਵੇਚਣ ਅਤੇ ਖਰੀਦਣ ਵਾਲੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ । ਇਸ ਦੀ ਕੀਮਤ 300,000 ਡਾਲਰ ਤੋਂ 500,000 ਡਾਲਰ ਦੱਸੀ ਸੀ।  ਬੁੱਧਵਾਰ ਦੀ ਨਿਲਾਮੀ ਵਿੱਚ 15 ਬੋਲੀਆਂ ਸ਼ਾਮਲ ਸਨ, ਜੋ
ਕਿ ਆਨਲਾਈਨ 200,000 ਡਾਲਰ ਤੋਂ ਸ਼ੁਰੂ ਹੋਈਆਂ ਅਤੇ ਕਿਸੇ ਹੋਰ ਵਿਅਕਤੀ ਦੁਆਰਾ ਫੋਨ ਤੇ  580,000 ਡਾਲਰ ਦੀ ਬੋਲੀ ਨਾਲ ਖਤਮ ਹੋਈਆਂ। ਇਸਦੇ ਇਲਾਵਾ ਅਧਿਕਾਰਤ ਖਰੀਦ ਮੁੱਲ,721,800 ਡਾਲਰ ਜਿਸ ਵਿੱਚ ਵੱਖ ਵੱਖ ਫੀਸਾਂ ਸ਼ਾਮਲ ਸਨ। ਇਹ ਕਟੋਰੀ ਯੋਂਗਲੇ ਸਮਰਾਟ ਦੇ ਸ਼ਾਸਨ ਦੌਰਾਨ 1400 ਦੀ ਸ਼ੁਰੂਆਤ ਦੀ ਹੈ, ਜੋ ਕਿ ਮਿੰਗ ਰਾਜਵੰਸ਼ ਦੇ ਤੀਜੇ ਸ਼ਾਸਕ ਸਨ, ਅਤੇ ਇਸਨੂੰ ਯੋਂਗਲ ਦਰਬਾਰ ਲਈ ਬਣਾਇਆ ਗਿਆ ਸੀ। ਯੋਂਗਲੇ ਦੀ ਅਦਾਲਤ ਜਿੰਗਦੇਜ਼ੇਨ ਸ਼ਹਿਰ ਵਿੱੱਚ ਪੋਰਸਿਲੇਨ ਭੱਠਿਆਂ ਨੂੰ ਇਕ ਨਵੀਂ ਸ਼ੈਲੀ ਵਿਚ ਸਥਾਪਤ ਕਰਨ ਲਈ ਜਾਣੀ ਜਾਂਦੀ ਸੀ, ਅਤੇ ਇਹ ਕਟੋਰਾ ਇੱੱਕ ਮਹੱਤਵਪੂਰਣ ਯੋਂਗਲ ਉਤਪਾਦ ਹੈ। ਇਸਦੇ ਇਲਾਵਾ ਮਾਹਿਰਾਂ ਅਨੁਸਾਰ ਵਿਸ਼ਵ ਵਿੱਚ ਇਸ ਤਰ੍ਹਾਂ ਦੀਆਂ ਛੇ ਹੋਰ ਕਟੋਰੀਆਂ ਹਨ,ਜੋ ਕਿ ਜਿਆਦਾਤਰ ਅਜਾਇਬ ਘਰਾਂ ਵਿੱਚ ਹਨ।

ਮੰਦਿਰ ਦੀ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ…

ਹਰਿਆਣਾ ,13 ਮਈ 2024- ਅੰਬਾਲਾ ‘ਚ ਸੋਮਵਾਰ ਨੂੰ ਅਚਾਨਕ ਮੰਦਰ ‘ਚ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ…

ਸੁਪਰੀਮ ਕੋਰਟ ਵਲੋਂ ਕੇਜਰੀਵਾਲ ਨੂੰ…

ਨਵੀਂ ਦਿੱਲੀ, 13 ਮਈ : ਦਿੱਲੀ ਦੇ…

ਚੌਥੇ ਪੜਾਅ ਤਹਿਤ 9 ਸੂਬਿਆਂ…

ਨਵੀਂ ਦਿੱਲੀ, 13 ਮਈ : ਲੋਕ ਸਭਾ…

ਕੇਸਰੀ ਦਸਤਾਰ ਸਜਾ ਕੇ ਗੁਰਦੁਆਰਾ…

ਨਵੀਂ ਦਿੱਲੀ, 13 ਮਈ 2024: ਬਿਹਾਰ ਦੌਰੇ…

Listen Live

Subscription Radio Punjab Today

ਕੈਨੇਡਾ ਵਿਚ ਲੱਖਾਂ ਡਾਲਰ ਦਾ ਸੋਨਾ ਚੋਰੀ…

13 ਮਈ 2024- : ਕੈਨੇਡਾ ਦੇ ਟੋਰਾਂਟੋ ਦੇ ਮੁੱਖ ਹਵਾਈ ਅੱਡੇ ਤੋਂ ਲੱਖਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40313 posts
  • 0 comments
  • 0 fans