Menu

ਪੰਜਵੀਂ ਬੋਰਡ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਦੇ ਨੰਬਰ ਅਪਲੋਡ ਕਰਨ ਵਾਲੇ ਅਧਿਆਪਕਾਂ ਸਮੇਤ ਸਮੁੱਚੇ ਅਮਲੇ ਵੱਲੋਂ ਕੀਤਾ ਜਾ ਰਿਹਾ ਹੈ ਸ਼ਲਾਘਾਯੋਗ ਕੰਮ

ਫਾਜ਼ਿਲਕਾ 19 ਮਾਰਚ (ਰਿਤਿਸ਼) – ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਪੰਜਵੀਂ ਜਮਾਤ ਦੀ ਲਈ ਜਾ ਰਹੀ ਬੋਰਡ ਦੀ ਪ੍ਰੀਖਿਆ ਦੌਰਾਨ ਸਮੂਹ ਅਧਿਆਪਕ ਵਰਗ ਵੱਲੋਂ ਆਪਣੀ ਡਿਊਟੀ ਸਲਾਘਾਯੋਗ ਢੰਗ ਨਾਲ ਨਿਭਾਈ ਜਾ ਰਹੀ ਹੈ। ਹਰ ਕਲੱਸਟਰ ਦੇ ਸੀਐਚਟੀ ਵੱਲੋ ਆਪਣੇ ਕਲੱਸਟਰ ਦੇ ਸਕੂਲਾਂ ਦਾ ਪੇਪਰਾਂ ਸਬੰਧੀ ਸਾਰਾ ਕੰਮ ਪੇਪਰ ਵੰਡਣ ਤੋ ਮਾਰਕਿੰਗ ਤੱਕ ਦਾ ਸਾਰਾ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਕਰਵਾਇਆ ਜਾ ਰਿਹਾ ਹੈ।
ਜ਼ਿਲ੍ਹਾ ਸਿਖਿਆ ਅਫਸਰ ਨੇ ਦੱਸਿਆ ਕਿ ਕੰਪਿਊਟਰ ਦੀ ਮੁਹਾਰਤ ਰੱਖਣ ਵਾਲੇ ਅਧਿਆਪਕਾਂ ਦੀ ਡਿਊਟੀ ਮਾਰਕਿੰਗ ਤੋ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੋਰਟਲ ਤੇ ਵਿਦਿਆਰਥੀਆਂ ਦੇ ਨੰਬਰ ਅਪਲੋਡ ਕਰਨ ਦੀ ਹੈ। ਜਿਕਰਯੋਗ ਹੈ ਕਿ ਵਿਭਾਗ ਦੀਆ ਹਦਾਇਤਾਂ ਅਨੁਸਾਰ ਪੇਪਰ ਵਾਲੇ ਦਿਨ ਹੀ ਇਹ ਸਾਰਾ ਕੰਮ  ਨਿਪਟਾਉਣਾ ਹੁੰਦਾ ਹੈ। ਇਸ ਲਈ ਇਹ ਅਧਿਆਪਕ ਦੇਰ ਸ਼ਾਮ ਤੱਕ ਉਕਤ ਕੰਮ ਨੂੰ ਪੂਰੀ ਤਨਦੇਹੀ ਨਾਲ ਨਿਪਟਾਉਦੇ ਹਨ।
ਕਲੱਸਟਰ ਨੰਬਰ 3 ਤੋ ਸੀਐਚਟੀ ਪੁਸ਼ਪਾ ਕੁਮਾਰੀ ਦੀ ਅਗਵਾਈ ਵਿੱਚ ਅਧਿਆਪਕ ਅਨਿਲ ਜਾਸੂਜਾ ਅਤੇ ਨੀਰਜ ਕੁਮਾਰ, ਕਲੱਸਟਰ ਨੰਬਰ 1 ਤੋ ਇੰਚਾਰਜ ਸੀਐਚਟੀ ਰਿੰਪਲ ਡੋਡਾ, ਅਧਿਆਪਕ ਸੋਨੂੰ ਬਵੇਜਾ, ਸੰਜੀਵ ਗਰੋਵਰ ਅਤੇ ਦਇਆ ਨੰਦ, ਕਲੱਸਟਰ ਨੰ 2 ਤੋ ਸੀਐਚਟੀ ਤ੍ਰਿਪਤਾ ਰਾਣੀ, ਅਧਿਆਪਕ ਰਿੰਸ਼ੂ ਜਾਸੂਜਾ ਅਤੇ ਨਵਜੋਤ ਕੌਰ, ਕਲੱਸਟਰ ਕਰਨੀ ਖੇੜਾ ਤੋਂ ਸੀਐਚਟੀ ਹਨੂੰਮਾਨ ਰਾਮ ,ਅਧਿਆਪਕ ਸਾਹਿਲ ਬਾਂਸਲ, ਕਲੱਸਟਰ ਜੰਡਵਾਲਾ ਖਰਤਾ ਤੋ ਸੀਐਚਟੀ ਅੰਜੂ ਰਾਣੀ, ਅਧਿਆਪਕ ਅਸ਼ੋਕ ਮਿੱਢਾ, ਮੈਡਮ ਸ਼ਿਖਾ ਕਮਰਾ ਅਤੇ ਰੁਪਿੰਦਰ ਕੌਰ ਕਲੱਸਟਰ ਸਲੇਮਸ਼ਾਹ ਤੋਂ ਸੀਐਚਟੀ ਪ੍ਰਵੀਨ ਕੌਰ, ਅਧਿਆਪਕ ਮਨੋਜ ਕੁਮਾਰ, ਅਮਿਤ ਛਾਬੜਾ, ਸਮੂਹ ਪੜ੍ਹੋ ਪੰਜਾਬ ਪੜਾਓ ਪੰਜਾਬ ਟੀਮ ਅਤੇ ਸਮੁੱਚੇ ਨਿਗਰਾਨ ਅਮਲੇ ਵੱਲੋਂ ਸਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ।

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਅਤੇ ਪਾਰਟੀ ਦੇ ਸੂਬਾ ਪ੍ਰਧਾਨ HS ਲੱਕੀ ਨੂੰ ਟਿਕਟ…

ਤਰਸੇਮ ਸਿੰਘ ਦੇ ਕਤਲ ਕੇਸ…

ਤਰਨ ਤਾਰਨ, 24 ਅਪ੍ਰੈਲ 2024 :ਉੱਤਰਾਖੰਡ ਦੇ…

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39898 posts
  • 0 comments
  • 0 fans