Menu

ਕੈਥਰੀਨ ਟਾਈ ਦੀ ਸੈਨੇਟ ਵੱਲੋਂ ਅਮਰੀਕੀ ਵਪਾਰਕ ਪ੍ਰਤੀਨਿਧੀ ਵਜੋਂ ਪੁਸ਼ਟੀ

ਫਰਿਜ਼ਨੋ (ਕੈਲੀਫੋਰਨੀਆ), 18 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੀ ਸੈਨੇਟ ਨੇ ਬੁੱਧਵਾਰ ਨੂੰ ਸਰਬਸੰਮਤੀ ਨਾਲ ਦੋ ਪੱਖੀ ਵੋਟ ਵਿੱਚ ਦੇਸ਼ ਦੀ ਟਰੇਡ ਪ੍ਰਤੀਨਿਧੀ ਵਜੋਂ ਕੈਥਰੀਨ ਟਾਈ ਦੀ ਪੁਸ਼ਟੀ ਕੀਤੀ।ਇਸ ਅਹੁਦੇ ਨੂੰ ਸੰਭਾਲਣ ਵਾਲੀ ਕੈਥਰੀਨ ਪਹਿਲੀ ਏਸ਼ੀਅਨ ਅਮਰੀਕੀ ਔਰਤ ਹੋਵੇਗੀ।ਕੈਥਰੀਨ ਨੂੰ ਸਮੱਸਿਆ ਹੱਲ ਕਰਨ ਵਾਲੀ ਸ਼ਖਸੀਅਤ  ਮੰਨਿਆ ਜਾਂਦਾ ਹੈ, ਅਤੇ ਅਮਰੀਕਾ ਦੀ ਵਪਾਰਕ ਪ੍ਰਤੀਨਿਧੀ ਵਜੋਂ ਰਾਸ਼ਟਰਪਤੀ ਬਾਈਡੇਨ ਦੁਆਰਾ ਉਸਦੀ ਨਾਮਜ਼ਦਗੀ ਨੇ ਡੈਮੋਕਰੇਟਸ ਅਤੇ ਰਿਪਬਲਿਕਨਾਂ ਤੋਂ ਇਕੋ ਜਿਹਾ ਸਮਰਥਨ ਪ੍ਰਾਪਤ ਕੀਤਾ। ਉਸ ਦੀ 98-0 ਦੀ ਵੋਟ ਨਾਲ ਪੁਸ਼ਟੀ ਕੀਤੀ ਗਈ ਅਤੇ ਸੈਨੇਟ ਦੁਆਰਾ ਹਰੀ ਝੰਡੀ ਮਿਲਣ ਵਾਲੀ , ਕੈਥਰੀਨ ਬਾਈਡੇਨ ਕੈਬਨਿਟ ਦੀ 19 ਵੀਂ ਮੈਂਬਰ ਹੈ। ਕੈਥਰੀਨ ਨੇ ਇਸ ਤਰ੍ਹਾਂ ਦੀ ਵਪਾਰਕ ਨੀਤੀ ਲਈ ਕੰਮ ਕਰਨ ਦੀ ਸਹੁੰ ਖਾਧੀ ਹੈ ਜੋ ਕਿ ਵੱਡੀਆਂ ਕਾਰਪੋਰੇਸ਼ਨਾਂ ਦੀ ਬਜਾਏ ਆਮ ਕਾਮਿਆਂ ਨੂੰ ਲਾਭ ਪਹੁੰਚਾਉਂਦੀ ਹੈ। ਕੈਥਰੀਨ ਨੇ ਵਪਾਰ ਪ੍ਰਤੀਨਿਧੀ ਦੇ ਦਫ਼ਤਰ ਵਿੱਚ ਚੀਨ ਇਨਫੋਰਸਮੈਂਟ ਦੇ ਮੁਖੀ ਵਜੋਂ ਕਈ ਸਾਲ ਸੇਵਾ ਕੀਤੀ ਹੈ।ਕੈਥਰੀਨ ਨੇ ਆਖਰੀ ਵਾਰ ਹਾਊਸ ਵੇਜ ਐਂਡ ਮੀਨਜ਼ ਕਮੇਟੀ ਵਿੱਚ ਸਿਖਰਲੇ ਵਪਾਰ ਸਟਾਫ ਵਜੋਂ ਸੇਵਾ ਨਿਭਾਉਣ ਦੇ ਨਾਲ ਉੱਤਰੀ ਅਮਰੀਕਾ ਦੇ ਵਪਾਰਕ ਸਮਝੌਤੇ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਨਾਲ ਗੱਲਬਾਤ ਦਾ ਪ੍ਰਬੰਧਨ ਵੀ ਕੀਤਾ।

ਮਮਤਾ ਬੈਨਰਜੀ ਨੇ ਤੀਜੀ ਵਾਰ ਪੱਛਮੀ ਬੰਗਾਲ…

ਮਮਤਾ ਬੈਨਰਜੀ ਨੇ ਅੱਜ ਤੀਜੀ ਵਾਰ ਪੱਛਮੀ ਬੰਗਾਲ ਸੂਬੇ ਦੇ ਮੁੱਖਮੰਤਰੀ ਵਜੋਂ ਸਹੁੰ ਚੁੱਕੀ। ਕੇਂਦਰ ਵਿੱਚ ਰਾਜ ਕਰਦੀ ਪਾਰਟੀ…

ਟਵਿੱਟਰ ਨੇ ਕੰਗਣਾ ਰਣਾਵਤ ਦੇ…

ਨਵੀਂ ਦਿੱਲੀ, 4 ਮਈ- ਅਕਸਰ ਆਪਣੇ ਬੇਤੁੱਕੇ…

ਹੁਣ ਨਹੀ ਲੱਗਣੇ ਆਈਪੀਐਲ ਦੇ…

ਮੁੰਬਈ, 4 ਮਈ- ਇੰਡੀਅਨ ਪ੍ਰੀਮਿਅਰ ਲੀਗ ਗਵਰਨਿੰਗ…

ਦੀਦੀ-ਓ-ਦੀਦੀ

ਐਤਵਾਰ ਦੀ ਸਵੇਰ ਹੁੰਦੇ ਹੀ ਦੇਸ਼ ਵਾਸੀਆਂ…

Listen Live

Subscription Radio Punjab Today

Our Facebook

Social Counter

  • 19333 posts
  • 1 comments
  • 0 fans

Log In