Menu

ਅਮਰੀਕਾ ਦੀ ਉਪ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਨੇੜੇ ਬੰਦੂਕ ਸਮੇਤ ਆਦਮੀ ਗ੍ਰਿਫਤਾਰ

ਫਰਿਜ਼ਨੋ (ਕੈਲੀਫੋਰਨੀਆ), 18 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੀ ਸਰਕਾਰੀ ਰਿਹਾਇਸ਼,ਨੇਵਲ ਆਬਜ਼ਰਵੇਟਰੀ ਦੇ ਨੇੜਿਓ ਬੁੱਧਵਾਰ ਦੇ ਦਿਨ ਇੱਕ ਵਿਅਕਤੀ ਨੂੰ  ਬੰਦੂਕ ਰੱਖਣ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।  ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਸ ਵਿਅਕਤੀ ਦੀ ਗੱਡੀ ਵਿੱਚ ਸਰਕਾਰੀ ਰਹਾਇਸ਼ ਤੋਂ ਇੱਕ ਬਲਾਕ ਦੂਰ , ਇੱਕ ਰਾਈਫਲ ਅਤੇ ਗੋਲੀਆਂ ਮਿਲੀਆਂ।ਅਧਿਕਾਰੀਆਂ ਅਨੁਸਾਰ ਇਸ ਵਿਅਕਤੀ ਕੋਲ ਇੱਕ ਏ ਆਰ -15 ਅਰਧ-ਆਟੋਮੈਟਿਕ ਰਾਈਫਲ, 113 ਰਾਉਂਡ ਅਣ-ਰਜਿਸਟਰਡ ਗੋਲੀਆਂ ਅਤੇ ਪੰਜ 30-ਰਾਉਂਡ ਮੈਗਜ਼ੀਨ ਸਨ। ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਉਸ ਦੇ ਪਤੀ, ਡੱਗ ਐਮਹੋਫ ਇਸ ਸਮੇਂ  ਇਮਾਰਤ ਦੇ ਨਵੀਨੀਕਰਨ ਕਰਕੇ ਨੇਵਲ ਆਬਜ਼ਰਵੇਟਰੀ ਵਿੱਚ ਨਹੀਂ ਰਹਿੰਦੇ। ਸੈਨ ਐਂਟੋਨੀਓ ਨਾਲ ਸੰਬੰਧਿਤ ਪਾਲ ਮਾਈਕਲ ਮਰੇ (31) ਨਾਮ ਦਾ ਇਸ ਵਿਅਕਤੀ ਨੇ ਹਾਲ ਹੀ ਵਿੱਚ ਇੱਕ ਏ.ਆਰ.-15 ਰਾਈਫਲ ਖਰੀਦੀ ਸੀ।ਮਰੇ ਨੂੰ ਸੀਕ੍ਰੇਟ ਸਰਵਿਸ ਦੁਆਰਾ ਹਿਰਾਸਤ ਵਿੱਚ ਲਿਆ ਗਿਆ ਅਤੇ ਫਿਰ ਉਸਨੂੰ ਮੈਟਰੋਪੋਲੀਟਨ ਪੁਲਿਸ ਨੇ ਗ੍ਰਿਫਤਾਰ ਕੀਤਾ।  ਉਸ ਉੱਤੇ  ਰਿਹਾਇਸ਼ ਦੇ ਬਾਹਰ ਇੱਕ ਰਾਈਫਲ ਜਾਂ ਸ਼ਾਟ ਗਨ ਲੈ ਜਾਣ, ਅਣ-ਰਜਿਸਟਰਡ ਬਾਰੂਦ ਰੱਖਣ  ਆਦਿ ਦੇ ਦੋਸ਼ ਲਗਾਏ ਗਏ ਹਨ।

ਮਮਤਾ ਬੈਨਰਜੀ ਨੇ ਤੀਜੀ ਵਾਰ ਪੱਛਮੀ ਬੰਗਾਲ…

ਮਮਤਾ ਬੈਨਰਜੀ ਨੇ ਅੱਜ ਤੀਜੀ ਵਾਰ ਪੱਛਮੀ ਬੰਗਾਲ ਸੂਬੇ ਦੇ ਮੁੱਖਮੰਤਰੀ ਵਜੋਂ ਸਹੁੰ ਚੁੱਕੀ। ਕੇਂਦਰ ਵਿੱਚ ਰਾਜ ਕਰਦੀ ਪਾਰਟੀ…

ਟਵਿੱਟਰ ਨੇ ਕੰਗਣਾ ਰਣਾਵਤ ਦੇ…

ਨਵੀਂ ਦਿੱਲੀ, 4 ਮਈ- ਅਕਸਰ ਆਪਣੇ ਬੇਤੁੱਕੇ…

ਹੁਣ ਨਹੀ ਲੱਗਣੇ ਆਈਪੀਐਲ ਦੇ…

ਮੁੰਬਈ, 4 ਮਈ- ਇੰਡੀਅਨ ਪ੍ਰੀਮਿਅਰ ਲੀਗ ਗਵਰਨਿੰਗ…

ਦੀਦੀ-ਓ-ਦੀਦੀ

ਐਤਵਾਰ ਦੀ ਸਵੇਰ ਹੁੰਦੇ ਹੀ ਦੇਸ਼ ਵਾਸੀਆਂ…

Listen Live

Subscription Radio Punjab Today

Our Facebook

Social Counter

  • 19333 posts
  • 1 comments
  • 0 fans

Log In