Menu

ਅਬੋਹਰ ਨਗਮ ਨਿਗਮ ਨੂੰ ਮਿਲਿਆ ਓਡੀਐਫ ਪਲਸ ਪਲਸ ਦਾ ਦਰਜਾ

ਅਬੋਹਰ, 18 ਮਾਰਚ – ਅਬੋਹਰ ਨਗਰ ਨਿਗਮ ਦੀ ਪੂਰੀ ਟੀਮ ਦੇ ਯਤਨਾਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਅਬੋਹਰ ਸ਼ਹਿਰ ਸੱਵਛਤਾ ਪੱਖੋਂ ਨਵੀਂਆਂ ਪੁਲਾਂਘਾਂ ਪੁੱਟ ਰਿਹਾ ਹੈ। ਭਾਰਤ ਸਰਕਾਰ ਨੇ ਸ਼ਹਿਰ ਨੂੰ ਓਡੀਐਫ ਪਲਸ ਪਲਸ ਦਾ ਦਰਜਾ ਦਿੱਤਾ ਹੈ ਜੋ ਕਿ ਸ਼ਹਿਰੀ ਖੇਤਰ ਲਈ ਵੱਡੇ ਮਾਣ ਵਾਲੀ ਪ੍ਰਾਪਤੀ ਹੈ। ਇਸ ਦੀ ਪੁਸ਼ਟੀ ਕਮਿਸ਼ਨਰ ਸ੍ਰੀ ਅਭੀਜੀਤ ਕਪਲਿਸ ਆਈਏਐਸ ਨੇ ਕਰਦਿਆਂ ਇਸ ਪ੍ਰਾਪਤੀ ਦਾ ਸਿਹਰਾ ਨਿਗਮ ਦੀ ਪੂਰੇ ਸਟਾਫ ਅਤੇ ਸ਼ਹਿਰ ਵਾਸੀਆਂ ਨੂੰ ਦਿੱਤਾ ਹੈ ਜਿੰਨਾਂ ਨੇ ਸਹਿਰ ਨੂੰ ਖੁੱਲੇ ਵਿਚ ਸੌਚ ਤੋਂ ਮੁਕਤ ਕਰਨ ਵਿਚ ਅਹਿਮ ਭੁਮਿਕਾ ਨਿਭਾਉਂਦਿਆਂ ਸ਼ਹਿਰ ਵਿਚ ਜਨਤਕ ਪਖਾਨਿਆਂ ਦੀ ਸਹੁਲਤ ਵਿਚ ਵੱਡਾ ਵਾਧਾ ਕੀਤਾ ਹੈ। ਸ਼ਹਿਰ ਦੀ ਇਸ ਪ੍ਰਾਪਤੀ ਲਈ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਹੈ।
ਇੱਥੇ ਜਿਕਰਯੋਗ ਹੈ ਕਿ ਨਗਰ ਨਿਗਮ ਵੱਲੋਂ ਚੋਖੋ ਅਬੋਹਰ ਪ੍ਰੋਜੈਕਟ ਦੀ ਸ਼ੁਰੂਆਤ ਕਰਦਿਆਂ ਸ਼ਹਿਰ ਤੇ ਗੰਦੇ ਸ਼ਹਿਰਾਂ ਦੀ ਸੂਚੀ ਵਿਚ ਹੋਣ ਦੇ ਲੱਗੇ ਦਾਗ ਨੂੰ ਧੋਣ ਲਈ ਉਪਰਾਲੇ ਆਰੰਭੇ ਗਏ ਸਨ ਅਤੇ ਇਸ ਕੰਮ ਵਿਚ ਨਿਗਮ ਦੇ ਹਰ ਇਕ ਛੋਟੇ ਵੱਡੇ ਕਰਮਚਾਰੀ ਨੇ ਇਸ ਨੂੰ ਇਕ ਚੁਣੌਤੀ ਵਜੋਂ ਲਿਆ ਅਤੇ ਸ਼ਹਿਰ ਵਾਸੀਆਂ ਨੇ ਵੀ ਨਿਗਮ ਦਾ ਸਾਥ ਦਿੱਤਾ ਜਿਸ ਤੋਂ ਬਾਅਦ ਸ਼ਹਿਰ ਦੀ ਤਸਵੀਰ ਬਦਲਣ ਲੱਗੀ ਹੈ। ਸ਼ਹਿਰ ਵਿਚ ਸੱਤ ਸਿਤਾਰਾ ਕੈਟੇਗਰੀ ਦੇ 8 ਨਵੇਂ ਪਬਲਿਕ ਟੁਆਲਿਟ ਦਾ ਨਿਰਮਾਣ ਚੱਲ ਰਿਹਾ ਹੈ ਜਿੰਨਾਂ ਵਿਚੋਂ 2 ਬਣ ਗਏ ਹਨ। ਇੰਨਾਂ ਦੇ ਬਣਨ ਨਾਲ ਸ਼ਹਿਰ ਦੀ ਸਵੱਛਤਾ ਰੈਕਿੰਗ ਵਿਚ ਹੋਰ ਸੁਧਾਰ ਹੋਵੇਗਾ।  ਇਸਤੋਂ ਬਿਨਾਂ ਪਹਿਲਾਂ ਤੋਂ ਬਣੇ ਸੱਤ ਪਬਲਿਕ ਟੁਆਲਿਟਸ ਨੂੰ ਅਪਗ੍ਰੇਡ ਕੀਤਾ ਗਿਆ ਹੈ। ਇੰਨਾਂ ਵਿਚ ਔਰਤਾਂ ਲਈ ਸੈਨੇਟਰੀ ਵੈਡਿੰਗ ਮਸ਼ੀਨ ਵੀ ਲਗਾਈ ਹੈ ਜਿੱਥੋਂ ਉਨਾਂ ਲਈ ਪੈਡ ਦੀ ਸੁਵਿਧਾ ਵੀ ਉਪਲਬੱਧ ਕਰਵਾਈ ਗਈ ਹੈ।
ਨਿਗਮ ਦੇ ਐਸ.ਈ. ਸੰਦੀਪ ਗੁਪਤਾ ਦੀ ਅਗਵਾਈ ਵਿਚ ਇਸ ਕੰਮ ਵਿਚ ਜੇਈ ਰਸ਼ਿਤ ਬਜਾਜ ਨੇ ਆਪਣੀ ਟੀਮ ਨਾਲ ਸ਼ਹਿਰ ਵਿਚ ਜਨਤਕ ਪਖਾਨੇ ਤਿਆਰ ਕਰਵਾ ਕੇ ਉਨਾਂ ਨੂੰ ਸਹੀ ਤਰੀਕੇ ਨਾਲ ਲੋਕਾਂ ਦੀ ਸਹੁਲਤ ਲਈ ਉਪਲਬੱਧ ਕਰਵਾਉਣ ਵਿਚ ਅਹਿਮ ਭੁਮਿਕਾ ਨਿਭਾਈ ਜਦ ਕਿ ਐਸ.ਆਈ. ਕਰਤਾਰ ਸਿੰਘ ਅਤੇ ਸੀਐਫ ਪ੍ਰਦੀਪ ਕੁਮਾਰ ਦੀ ਟੀਮ ਨੇ ਖੁੱਲੇ ਵਿਚ ਸੌਚ ਜਾਣ ਦੇ ਲੋਕਾਂ ਦੇ ਵਿਹਾਰ ਵਿਚ ਤਬਦੀਲੀ ਲਈ ਵੀ ਅਹਿਮ ਭੁਮਿਕਾ ਨਿਭਾਈ ਤਾਂ ਜੋ ਲੋਕਾਂ ਨੂੰ ਇੰਨਾਂ ਪਖਾਨਿਆਂ ਦੀ ਵਰਤੋਂ ਲਈ ਪ੍ਰੇਰਿਤ ਕੀਤਾ।
ਇੰਨਾਂ ਯਤਨਾਂ ਤੋਂ ਬਾਅਦ ਹੀ ਭਾਰਤ ਸਰਕਾਰ ਦੀ ਟੀਮ ਨੇ ਸ਼ਹਿਰ ਦਾ ਦੌਰਾ ਕਰਕੇ ਬਕਾਇਦਾ ਸਰਵੇਖਣ ਕੀਤਾ ਅਤੇ ਇਸ ਤੋਂ ਬਾਅਦ ਹੀ ਸਹਿਰ ਨੂੰ ਓਡੀਐਫ ਪਲਸ ਪਲਸ ਦਾ ਵਕਾਰੀ ਦਰਜਾ ਪ੍ਰਦਾਨ ਕੀਤਾ ਹੈ।

ਜੇਪੀ ਨੱਡਾ BJP ਉਮੀਦਵਾਰ ਸੰਜੇ ਟੰਡਨ ਦੀ…

ਭਾਜਪਾ 10 ਮਈ ਨੂੰ ਚੰਡੀਗੜ੍ਹ ਵਿੱਚ ਵੱਡੀ ਰੈਲੀ ਕਰਨ ਜਾ ਰਹੀ ਹੈ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ…

ਸਲਮਾਨ ਖਾਨ ਦੇ ਘਰ ਦੇ…

ਮੁੰਬਈ, 7 ਮਈ 2024 : ਮੁੰਬਈ ‘ਚ…

ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ…

ਨਵੀਂ ਦਿੱਲੀ, 7 ਮਈ 2024 – ਸ਼ਰਾਬ…

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ /…

Listen Live

Subscription Radio Punjab Today

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ ਦੀ ਕਮੇਟੀ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ- ਦਮਦਮੀ ਟਕਸਾਲ ਦੀ ਰਹਿਨੁਮਾਈ ਹੇਠ ਸੇਵਾਵਾਂ ਦੇ ਰਹੇ ਗੁਰਦਵਾਰਾ ਗੁਰੂ…

ਮੰਦਭਾਗੀ ਖਬਰ-ਆਸਟ੍ਰੇਲੀਆ ‘ਚ ਇੱਕ ਭਾਰਤੀ…

6 ਮਈ 2024-ਆਸਟ੍ਰੇਲੀਆ ਤੋਂ ਇਕ ਮੰਦਭਾਗੀ ਖਬਰ…

ਗੋਲਡੀ ਬਰਾੜ ਦੀ ਮੌਤ ਦੀ…

2 ਮਈ 2024-: ਬੀਤੇ ਦਿਨੀਂ ਖਬਰ ਆਈ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

Our Facebook

Social Counter

  • 40184 posts
  • 0 comments
  • 0 fans