Menu

ਐਟਲਾਂਟਾ ਵਿੱਚ ਤਿੰਨ ਮਸਾਜ ਸੈਂਟਰਾਂ ‘ਤੇ ਕੀਤੀ ਗੋਲੀਬਾਰੀ ਨੇ ਲਈ 8 ਲੋਕਾਂ ਦੀ ਜਾਨ

ਫਰਿਜ਼ਨੋ (ਕੈਲੀਫੋਰਨੀਆ), 17 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਐਟਲਾਂਟਾ ਵਿੱਚ ਮੰਗਲਵਾਰ ਦੇ ਦਿਨ ਤਿੰਨ ਵੱਖ ਵੱਖ ਥਾਵਾਂ ‘ਤੇ ਹੋਈ ਗੋਲੀਬਾਰੀ ਵਿੱਚ ਘੱਟੋ ਘੱਟ ਅੱਠ ਲੋਕ ਮਾਰੇ ਗਏ ਹਨ ਅਤੇ ਇਸ ਗੋਲੀਬਾਰੀ ਦੇ ਸੰਬੰਧ ਵਿੱਚ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ।ਪੁਲਿਸ ਨੇ ਇਸ ਗੋਲੀਬਾਰੀ ਦੇ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ 5 ਵਜੇ ਦੇ ਕਰੀਬ, ਚੈਰੋਕੀ ਕਾਉਂਟੀ ਵਿੱਚ ਯੰਗਜ਼ ਏਸ਼ੀਅਨ ਮਸਾਜ ‘ਤੇ ਹੋਈ ਗੋਲੀਬਾਰੀ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ।ਗੋਲੀਬਾਰੀ ਉਪਰੰਤ ਦੋ ਪੀੜਤਾਂ ਦੀ ਹਸਪਤਾਲ ਲਿਜਾਣ ਤੋਂ ਬਾਅਦ ਮੌਤ ਹੋਈ ਜਦਕਿ ਇੱਕ  ਪੰਜਵੇ ਪੀੜਤ ਨੂੰ ਵੀ ਜ਼ਖਮੀ ਹੋਣ ਕਰਕੇ ਹਸਪਤਾਲ ਲਿਜਾਇਆ ਗਿਆ। ਇਸ ਘਟਨਾ ਦੇ  ਬਾਅਦ , ਐਟਲਾਂਟਾ ਦੇ ਪੀਡਮੋਂਟ ਰੋਡ ‘ਤੇ ਗੋਲਡ ਸਪਾ ਵਿੱਚ ਵੀ ਤਿੰਨ ਲੋਕਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਇਸ ਸਥਾਨ ਤੇ ਕਾਰਵਾਈ ਕਰ ਰਹੇ ਅਧਿਕਾਰੀਆਂ ਨੂੰ ਗਲੀ ਦੇ ਪਾਰ ਅਰੋਮਾਥੈਰੇਪੀ ਸਪਾ ਵਿਖੇ ਵੀ ਗੋਲੀਬਾਰੀ ਦੀ ਸੂਚਨਾ ਮਿਲੀ, ਜਿੱਥੇ ਇੱਕ ਹੋਰ  ਨੂੰ ਗੋਲੀ ਮਾਰ ਕੇ ਕਤਲ ਦਿੱਤਾ ਗਿਆ ਸੀ। ਐਟਲਾਂਟਾ ਦੇ ਪੁਲਿਸ ਮੁਖੀ ਰੋਡਨੀ ਬ੍ਰਾਇਅੰਟ ਅਨੁਸਾਰ ਪੀਡਮੋਂਟ ਰੋਡ ਗੋਲੀਬਾਰੀ ਦੀਆਂ ਮ੍ਰਿਤਕ ਚਾਰ ਔਰਤਾਂ ਸਨ ਅਤੇ ਉਹ ਏਸ਼ੀਅਨ ਮੂਲ ਦੀਆਂ ਜਾਪਦੀਆਂ ਸਨ। ਇਸ ਸੰਬੰਧੀ ਦੱਖਣੀ ਕੋਰੀਆ ਦੇ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਕਿ ਅੱਠ ਪੀੜਤਾਂ ਵਿਚੋਂ ਘੱਟੋ ਘੱਟ ਚਾਰ ਕੋਰੀਆ ਮੂਲ ਦੇ ਸਨ। ਇਸ ਜਾਨਲੇਵਾ ਗੋਲੀਬਾਰੀ ਦੇ ਮਾਮਲੇ ਵਿੱਚ ਚੈਰੋਕੀ ਕਾਉਂਟੀ ਪੁਲਿਸ ਨੇ ਵੁਡਸਟੋਕ ਦੇ 21 ਸਾਲਾ ਰਾਬਰਟ ਐਰੋਨ ਲੋਂਗ ਦੀ ਪਛਾਣ ਯੰਗਜ਼ ਏਸ਼ੀਅਨ ਮਸਾਜ ਗੋਲੀਬਾਰੀ ਵਿੱਚ ਸ਼ੱਕੀ ਵਜੋਂ ਕੀਤੀ ਹੈ, ਅਤੇ ਉਸਨੂੰ ਕ੍ਰਿਸਪ ਕਾਉਂਟੀ ਵਿੱਚ ਹਿਰਾਸਤ ‘ਚ ਲੈ ਲਿਆ ਗਿਆ ਹੈ। ਇਸਦੇ ਇਲਾਵਾ ਪੁਲਿਸ ਅਨੁਸਾਰ ਐਫ ਬੀ ਆਈ ਜਾਂਚ ਵਿੱਚ ਸਹਾਇਤਾ ਕਰ ਰਹੀ ਹੈ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans