Menu

ਸੈਨ ਡਿਏਗੋ ਵਿੱਚ ਬੇਘਰੇ ਲੋਕਾਂ ‘ਤੇ ਚੜਾਈ ਕਾਰ, ਹੋਈਆਂ ਤਿੰਨ ਮੌਤਾਂ

ਫਰਿਜ਼ਨੋ (ਕੈਲੀਫੋਰਨੀਆ), 16 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆ ਦੇ ਸ਼ਹਿਰ ਸੈਨ ਡਿਏਗੋ ਵਿੱਚ ਸੋਮਵਾਰ ਨੂੰ  ਇੱਕ ਡਰਾਈਵਰ ਨੇ ਫੁੱੱਟਪਾਥ ਉੱਪਰ ਡੇਰਾ ਲਗਾਏ ਹੋਏ ਬੇਘਰੇ ਲੋਕਾਂ ਉੱਪਰ ਕਾਰ ਚੜਾ ਦਿੱਤੀ, ਜਿਸ ਕਰਕੇ ਤਿੰਨ ਲੋਕਾਂ ਦੀ ਮੌਤ ਹੋ ਜਾਣ ਦੇ ਨਾਲ ਛੇ ਹੋਰ ਜ਼ਖਮੀ ਹੋ ਗਏ। ਸੈਨ ਡਿਏਗੋ ਥਾਣਾ ਮੁਖੀ ਡੇਵਿਡ ਨਿਸਲੀਟ ਅਨੁਸਾਰ  71 ਸਾਲਾ, ਕ੍ਰੈਗ ਵੋਸ ਇੱਕ ਕਮਿਊਨਿਟੀ ਕਾਲਜ ਕੈਂਪਸ ਕੋਲ ਇੱੱਕ ਸੁਰੰਗ ਵਿਚੋਂ ਲੰਘ ਰਿਹਾ ਸੀ, ਜਿਸ ਦੌਰਾਨ ਉਸਨੇ ਸਵੇਰੇ 9 ਵਜੇ ਤੋਂ ਥੋੜ੍ਹੀ ਦੇਰ ਬਾਅਦ ਆਪਣੀ ਵੋਲਵੋ ਸਟੇਸ਼ਨ ਵੈਗਨ ਕਾਰ  ਨੂੰ ਫੁੱਟਪਾਥ ਦੇ ਉੱਪਰ ਚੜਾ ਦਿੱਤਾ। ਇਸ ਕਾਰਨ ਤਿੰਨ ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਜ਼ਖਮੀ ਹੋਏ ਛੇ ਹੋਰਾਂ ਵਿੱਚੋਂ ਪੰਜ ਨੂੰ ਹਸਪਤਾਲ ਲਿਜਾਇਆ ਗਿਆ, ਜਿਹਨਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ। ਕਾਰ ਦੇ ਡਰਾਈਵਰ ਵੋਸ ਨੂੰ ਘਟਨਾ ਵਾਲੀ ਥਾਂ ‘ਤੇ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਸ ਨੂੰ ਤਿੰਨ ਕਤਲਾਂ, ਪੰਜ ਸਰੀਰਕ ਤੌਰ ਤੇ ਨੁਕਸਾਨ ਪਹੁਚਾਉਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਜਾਨਲੇਵਾ ਹਾਦਸਾ ਕੈਲੀਫੋਰਨੀਆ ਵਿੱਚ ਬੇਘਰ ਜਨਸੰਖਿਆ ਦੇ ਜੋਖਮਾਂ ਨੂੰ ਉਜਾਗਰ ਕਰਦਾ ਹੈ। ਸੂਬੇ ਵਿੱਚ ਬੇਘਰ ਲੋਕਾਂ ਦੇ ਟੈਂਟ  ਜ਼ਿਆਦਾਤਰ  ਸ਼ਹਿਰ ਦੇ ਫੁੱਟਪਾਥਾਂ ਦੇ ਨੇੜੇ ਪੈਂਦੇ ਹਨ , ਜਿਥੇ ਤੇਜ਼ ਕਾਰਾਂ ਫ੍ਰੀਵੇਅ ਵਿੱਚ ਦਾਖਲ  ਹੁੰਦੀਆਂ ਹਨ। ਅੰਕੜਿਆਂ ਅਨੁਸਾਰ ਰਾਜ ਭਰ ਵਿੱਚ 150,000 ਤੋਂ ਵੱਧ ਲੋਕ ਬੇਘਰ ਹਨ ਅਤੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਇਹ ਗਿਣਤੀ ਹੋਰ ਵਧੀ ਹੈ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In