Menu

ਫਰਿਜ਼ਨੋ ਦੇ ਖੇਤਾਂ ‘ਚ ਹੋਇਆ ਹੈਲੀਕਾਪਟਰ ਹਾਦਸਾਗ੍ਰਸਤ, ਸੁਰੱਖਿਅਤ ਬਚਿਆ ਪਾਇਲਟ

ਫਰਿਜ਼ਨੋ (ਕੈਲੀਫੋਰਨੀਆ), 15 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਫਰਿਜ਼ਨੋ ਵਿੱਚ ਹੋਏ ਇੱਕ ਹੈਲੀਕਾਪਟਰ ਹਾਦਸੇ ਵਿੱਚ ,ਇਸਦੇ ਪਾਇਲਟ ਦੀ ਕਿਸੇ ਤਰ੍ਹਾਂ ਦੀ ਹਾਨੀ ਹੋਣ ਤੋਂ ਬੱਚਤ ਰਹੀ। ਸ਼ਨੀਵਾਰ ਦੇ ਦਿਨ ਦਿਹਾਤੀ ਫਰਿਜ਼ਨੋ ਕਾਉਂਟੀ ਦੇ ਲਾਤੋਂ ਨੇੜੇ ਇੱਕ ਖੇਤ ਸਪਰੇਅ ਦਾ  ਛਿੜਕਾਅ ਕਰਦਿਆਂ  ਇੱਕ ਹੈਲੀਕਾਪਟਰ ਬਿਜਲੀ ਦੀਆਂ ਲਾਈਨਾਂ ਕਰਕੇ ਹਾਦਸਾਗ੍ਰਸਤ ਹੋਇਆ। ਹੈਲੀਕਾਪਟਰ ਦੇ ਪਾਇਲਟ ਕਿੰਗਸਬਰਗ ਦੇ ਮਾਰਕ ਟ੍ਰਿੰਕਲ ਨੇ ਦੱਸਿਆ ਕਿ ਉਹ ਇੱਕ ਖੇਤੀਬਾੜੀ ਸਪਰੇਅਰ ਵਜੋਂ ਬਣੀ ਬੈਲ 206 ਜੇਟਰੇਂਜਰ ਨੂੰ ਉਡਾ ਰਿਹਾ ਸੀ, ਜੋ ਕਿ 2 ਵਜੇ ਤੋਂ ਪਹਿਲਾਂ ਹਾਦਸੇ ਦਾ ਸ਼ਿਕਾਰ ਹੋਇਆ। ਟ੍ਰਿੰਕਲ ਅਨੁਸਾਰ ਖੇਤਰ ਵਿੱਚ ਕਈ ਬਿਜਲੀ ਦੀਆਂ ਲਾਈਨਾਂ ਸਨ ਅਤੇ ਉਹ ਲਾਈਨ ਦੇ ਇੱਕ ਸੈੱਟ ਦੇ ਹੇਠਾਂ ਚਲਾ ਗਿਆ,ਜਿਸ ਨਾਲ ਇਹ ਹਾਦਸਾ ਵਾਪਰਿਆ। ਪਾਇਲਟ ਅਨੁਸਾਰ ਹਾਦਸੇ ਉਪਰੰਤ ਉਹ ਕਿਸਮਤ ਨਾਲ ਜਹਾਜ਼ ਦੇ ਮਲਬੇ ਵਿੱਚੋਂ ਕੁੱਝ ਖਰੋਚਾਂ ਨਾਲ ਸਹੀ ਸਲਾਮਤ ਬਾਹਰ ਨਿਕਲਿਆ ਅਤੇ ਹਾਦਸੇ ਦੌਰਾਨ ਉਸਦੇ ਇਲਾਵਾ ਕੋਈ ਹੋਰ ਜਹਾਜ਼ ਵਿਚ ਨਹੀਂ ਸੀ। ਇੱਕ ਰਾਹਗੀਰ ਨੇ ਅਧਿਕਾਰੀਆਂ ਨੂੰ ਇਹ ਕਰੈਸ਼ ਹੋਣ ਦੀ ਖਬਰ ਦਿੱਤੀ। ਫਰਿਜ਼ਨੋ ਕਾਉਂਟੀ ਸ਼ੈਰਿਫ ਦੇ ਲੈਫਟੀਨੈਂਟ ਰਾਬਰਟ ਸਲਾਜ਼ਾਰ ਨੇ ਕਿਹਾ ਕਿ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਇਸ ਹਾਦਸੇ ਦੀ ਜਾਂਚ ਕਰੇਗਾ। ਇਸਦੇ ਇਲਾਵਾ ਬਿਜਲੀ ਕੰਪਨੀ ਪੀ ਜੀ ਐਂਡ ਈ ਦੇ ਬੁਲਾਰੇ ਜੇ ਡੀ ਗੌਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਾਦਸੇ ਨਾਲ ਇੱਕ ਖੰਭੇ ਦੇ ਟੁੱਟਣ ਕਾਰਨ ਬਿਜਲੀ ਦੀਆਂ ਲਾਈਨਾਂ ਨੂੰ ਨੁਕਸਾਨ ਹੋਇਆ ਹੈ, ਜਿਸਦੀ ਵਜ੍ਹਾ ਨਾਲ ਕਈ ਲੋਕਾਂ ਨੂੰ ਬਿਜਲੀ ਕੱਟ ਦਾ ਸਾਹਮਣਾ ਕਰਨਾ ਪਿਆ।

Listen Live

Subscription Radio Punjab Today

Our Facebook

Social Counter

  • 18915 posts
  • 1 comments
  • 0 fans

Log In