Menu

ਅਮਰੀਕਾ ਦੇ ਮਿਡਲ ਵੇਟ ਮੁੱਕੇਬਾਜ਼ ਮਾਰਵਿਨ ਹੈਗਲਰ 66 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ

ਫਰਿਜ਼ਨੋ (ਕੈਲੀਫੋਰਨੀਆ), 14 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਮਿਡਲ ਵੇਟ ਮੁੱਕੇਬਾਜ਼ ਮਾਰਵਿਨ ਹੈਗਲਰ,ਦਾ ਸ਼ਨੀਵਾਰ ਨੂੰ 66 ਸਾਲਾਂ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਹੈਗਲਰ ਦੇ ਪੋਤਰੇ ਕੁਇੰਟਨ ਹੈਗਲਰ ਦੁਆਰਾ ਉਹਨਾਂ ਦੀ ਮੌਤ ਸੰਬੰਧੀ ਪੁਸ਼ਟੀ ਕੀਤੀ ਗਈ ਹੈ ਅਤੇ ਹੈਗਲਰ ਦੀ ਪਤਨੀ ਕੇ ਜੀ ਹੈਗਲਰ ਨੇ ਵੀ ਵੈਰੀਫਾਈਡ ਮਾਰਵਿਲਸ ਮਾਰਵਿਨ ਹੈਗਲਰ ਫੈਨ ਕਲੱਬ ਪੇਜ ‘ਤੇ ਇਸ ਸੰਬੰਧੀ ਫੇਸਬੁੱਕ ‘ਤੇ ਪੋਸਟ ਕੀਤਾ ਸੀ। ਕੇ ਜੀ ਹੈਗਲਰ ਨੇ ਜਾਣਕਾਰੀ ਦਿੱਤੀ ਕਿ ਮਾਰਵਿਨ ਦੀ ਨਿਊ ਹੈਂਪਸ਼ਾਇਰ ਸਥਿਤ ਉਸਦੇ ਘਰ ਅਚਾਨਕ ਮੌਤ ਹੋ ਗਈ ਹੈ। ਹੈਗਲਰ 1973 ਤੋਂ 1987 ਤੱਕ 52 ਨਾਕਆਊਟ ਦੇ ਨਾਲ 62- 3-2 ਨਾਲ ਖੇਡਿਆ ਸੀ। ਉਹ 1980 ਤੋਂ ਲੈ ਕੇ 6 ਅਪ੍ਰੈਲ 1987 ਨੂੰ ਲਾਸ ਵੇਗਸ ਦੇ ਕੈਸਰ ਪੈਲੇਸ ਵਿੱਚ ਲਿਓਨਾਰਡ ਤੋਂ ਹਾਰਨ ਤੱਕ ਮਿਡਲਵੇਟ ਚੈਂਪੀਅਨ ਸੀ। ਖੱਬੇ ਹੱਥ ਦੇ ਇਸ ਖਿਡਾਰੀ ਨੇ ਆਪਣੀ ਦੋ ਸਭ ਤੋਂ ਵੱਡੀਆਂ ਜਿੱਤਾਂ ਕੈਸਰ ਪੈਲੇਸ ਵਿੱਚ ਦਰਜ਼ ਕੀਤੀਆਂ, ਜਿੱਥੇ ਉਸਨੇ ਸਰਬਸੰਮਤੀ ਨਾਲ 1983 ਵਿਚ ਰੌਬਰਟੋ ਦੁਰਾਨ ਨੂੰ ਪਛਾੜਿਆ ਅਤੇ 1985 ਵਿੱਚ ਥਾਮਸ ਹੇਅਰਨਜ਼ ਨੂੰ ਤੀਜੇ ਗੇੜ ਵਿੱਚ ਬਾਹਰ ਕੀਤਾ। ਹੈਗਲਰ ਦਾ ਜਨਮ ਨੇਵਾਰਕ , ਨਿਊਜਰਸੀ ਵਿੱਚ ਹੋਇਆ ਸੀ ਅਤੇ ਉਹ ਆਪਣੇ ਪਰਿਵਾਰ ਨਾਲ 1960 ਦੇ ਅਖੀਰ ਵਿੱਚ ਬਰੌਕਟਨ, ਮੈਸੇਚਿਉਸੇਟਸ ਚਲਾ ਗਿਆ ਸੀ।ਉਸਨੂੰ 1983 ਵਿੱਚ ਇੰਟਰਨੈਸ਼ਨਲ ਬਾਕਸਿੰਗ ਹਾਲ ਆਫ ਫੇਮ ਅਤੇ ਵਰਲਡ ਬਾਕਸਿੰਗ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ।

ਮਮਤਾ ਬੈਨਰਜੀ ਨੇ ਤੀਜੀ ਵਾਰ ਪੱਛਮੀ ਬੰਗਾਲ…

ਮਮਤਾ ਬੈਨਰਜੀ ਨੇ ਅੱਜ ਤੀਜੀ ਵਾਰ ਪੱਛਮੀ ਬੰਗਾਲ ਸੂਬੇ ਦੇ ਮੁੱਖਮੰਤਰੀ ਵਜੋਂ ਸਹੁੰ ਚੁੱਕੀ। ਕੇਂਦਰ ਵਿੱਚ ਰਾਜ ਕਰਦੀ ਪਾਰਟੀ…

ਟਵਿੱਟਰ ਨੇ ਕੰਗਣਾ ਰਣਾਵਤ ਦੇ…

ਨਵੀਂ ਦਿੱਲੀ, 4 ਮਈ- ਅਕਸਰ ਆਪਣੇ ਬੇਤੁੱਕੇ…

ਹੁਣ ਨਹੀ ਲੱਗਣੇ ਆਈਪੀਐਲ ਦੇ…

ਮੁੰਬਈ, 4 ਮਈ- ਇੰਡੀਅਨ ਪ੍ਰੀਮਿਅਰ ਲੀਗ ਗਵਰਨਿੰਗ…

ਦੀਦੀ-ਓ-ਦੀਦੀ

ਐਤਵਾਰ ਦੀ ਸਵੇਰ ਹੁੰਦੇ ਹੀ ਦੇਸ਼ ਵਾਸੀਆਂ…

Listen Live

Subscription Radio Punjab Today

Our Facebook

Social Counter

  • 19333 posts
  • 1 comments
  • 0 fans

Log In