Menu

ਅਮਰੀਕਾ ਵਿੱਚ ਸਰਹੱਦੀ ਸਹੂਲਤਾਂ ‘ਚ ਪ੍ਰਵਾਸੀ ਬੱਚਿਆਂ ਦੀ ਪ੍ਰਕਿਰਿਆ ਵਿੱਚ ਸਹਾਇਤਾ ਲਈ ਕੀਤੀ ਫੇਮਾ ਦੀ ਤਾਇਨਾਤੀ

ਫਰਿਜ਼ਨੋ (ਕੈਲੀਫੋਰਨੀਆ), 15 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਬਾਈਡੇਨ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ (ਫੇਮਾ) ਨੂੰ ਅਮਰੀਕਾ ਦੀ ਸਰਹੱਦੀ ਹਿਰਾਸਤ ਵਿੱਚ ਦਾਖਲ ਹੋਣ ਵਾਲੇ ਗੈਰਕਾਨੂੰਨੀ ਪ੍ਰਵਾਸੀ ਬੱਚਿਆਂ ਦੀ ਵੱਧ ਰਹੀ ਸੰਖਿਆ ਕਰਕੇ ਸਰਹੱਦੀ ਸ਼ੈਲਟਰਾਂ ਵਿੱਚ ਸਹਾਇਤਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਸੰਬੰਧੀ ਹੋਮਲੈਂਡ ਸਿਕਿਓਰਿਟੀ ਸੈਕਟਰੀ ਅਲੇਜੈਂਡਰੋ ਮੇਯੋਰਕਾਸ ਅਨੁਸਾਰ ਫੇਮਾ ਅਗਲੇ 90 ਦਿਨਾਂ ਲਈ ਮਾਪਿਆਂ ਜਾਂ ਕਾਨੂੰਨੀ ਸਰਪ੍ਰਸਤਾਂ ਤੋਂ ਬਗੈਰ ਦੱਖਣੀ ਸਰਹੱਦ ਪਾਰ ਕਰਨ ਵਾਲੇ ਪਰਵਾਸੀ ਨਾਬਾਲਗਾਂ ਨੂੰ ਪਨਾਹ ਦੇਣ ਲਈ ਅਮਰੀਕਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਮਦਦ ਕਰੇਗੀ। ਅਧਿਕਾਰੀਆਂ ਅਨੁਸਾਰ ਤਕਰੀਬਨ 9,500 ਇਕੱਲੇ ਬੱਚੇ, ਜਿਨ੍ਹਾਂ ਵਿੱਚੋਂ ਬਹੁਤੇ ਕੇਂਦਰੀ ਅਮਰੀਕਾ ਨਾਲ ਸੰਬੰਧਿਤ ਹਨ, ਨੂੰ ਫਰਵਰੀ ਵਿੱਚ ਅਮਰੀਕਾ ਦੀ ਸਰਹੱਦੀ ਹਿਰਾਸਤ ਵਿੱਚ ਦਾਖਲ ਕੀਤਾ ਗਿਆ ਅਤੇ ਇਹਨਾਂ ਵਿੱਚੋਂ 7,000 ਤੋਂ ਵੱਧ ਬੱਚਿਆਂ ਨੂੰ ਦੇਸ਼ ਦੀ ਸ਼ਰਨਾਰਥੀ ਏਜੰਸੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜੋ ਕਿ ਆਪਣੇ ਸ਼ੈਲਟਰਾਂ ਵਿੱਚ ਬਿਸਤਰਿਆਂ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ। ਅਮਰੀਕਾ ਦੀ ਸ਼ਰਨਾਰਥੀ ਏਜੰਸੀ ਸ਼ੈਲਟਰਾਂ ਵਿੱਚ ਬਿਸਤਰੇ ਦੀ ਘਾਟ ਨੇ ਬਾਰਡਰ ਪੈਟਰੋਲਿੰਗ ਸਹੂਲਤਾਂ ਵਿੱਚ ਬੱਚਿਆਂ ਦੀ ਭੀੜ ਪੈਦਾ ਕਰ ਦਿੱਤੀ ਹੈ। ਅਧਿਕਾਰੀਆਂ ਅਨੁਸਾਰ ਇਸ ਹਫਤੇ ਬਾਰਡਰ ਪੈਟਰੋਲਿੰਗ ਹਿਰਾਸਤ ਵਿੱਚ ਰੱਖੇ ਗਏ ਬੱਚਿਆਂ ਦੀ ਔਸਤਨ ਗਿਣਤੀ 3,000 ਤੋਂ ਵੱਧ ਹੈ।ਫੇਮਾ ਅਨੁਸਾਰ ਏਜੰਸੀ ਹੁਣ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ, ਜੋ ਸ਼ਰਨਾਰਥੀ ਏਜੰਸੀ ਦੀ ਨਿਗਰਾਨੀ ਕਰਦੀ ਹੈ, ਨਾਲ ਮਿਲ ਕੇ ਕੰਮ ਕਰ ਰਹੀ ਹੈ।ਇਸਦੇ ਇਲਾਵਾ ਫੇਮਾ ਦੀ ਤਾਇਨਾਤੀ ਤੋਂ ਇਲਾਵਾ, ਮੇਯੋਰਕਸ ਨੇ ਕਿਹਾ ਕਿ ਫੈਡਰਲ ਪ੍ਰੋਟੈਕਟਿਵ ਸਰਵਿਸ ਅਤੇ ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ ਸੀ ਈ) ਸਮੇਤ ਹੋਮਲੈਂਡ ਸਿਕਿਓਰਿਟੀ ਏਜੰਸੀਆਂ ਦੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਪਨਾਹ ਕਾਰਜਾਂ ਅਤੇ ਸੁਰੱਖਿਆ ਲਈ ਸਹਾਇਤਾ ਪ੍ਰਦਾਨ ਕਰ ਰਹੇ ਹਨ।

ਮਮਤਾ ਬੈਨਰਜੀ ਨੇ ਤੀਜੀ ਵਾਰ ਪੱਛਮੀ ਬੰਗਾਲ…

ਮਮਤਾ ਬੈਨਰਜੀ ਨੇ ਅੱਜ ਤੀਜੀ ਵਾਰ ਪੱਛਮੀ ਬੰਗਾਲ ਸੂਬੇ ਦੇ ਮੁੱਖਮੰਤਰੀ ਵਜੋਂ ਸਹੁੰ ਚੁੱਕੀ। ਕੇਂਦਰ ਵਿੱਚ ਰਾਜ ਕਰਦੀ ਪਾਰਟੀ…

ਟਵਿੱਟਰ ਨੇ ਕੰਗਣਾ ਰਣਾਵਤ ਦੇ…

ਨਵੀਂ ਦਿੱਲੀ, 4 ਮਈ- ਅਕਸਰ ਆਪਣੇ ਬੇਤੁੱਕੇ…

ਹੁਣ ਨਹੀ ਲੱਗਣੇ ਆਈਪੀਐਲ ਦੇ…

ਮੁੰਬਈ, 4 ਮਈ- ਇੰਡੀਅਨ ਪ੍ਰੀਮਿਅਰ ਲੀਗ ਗਵਰਨਿੰਗ…

ਦੀਦੀ-ਓ-ਦੀਦੀ

ਐਤਵਾਰ ਦੀ ਸਵੇਰ ਹੁੰਦੇ ਹੀ ਦੇਸ਼ ਵਾਸੀਆਂ…

Listen Live

Subscription Radio Punjab Today

Our Facebook

Social Counter

  • 19333 posts
  • 1 comments
  • 0 fans

Log In