Menu

ਡੈਨਵਰ ਵਿੱਚ ਸਰਦੀਆਂ ਦੇ ਤੂਫਾਨ ਕਾਰਨ ਭਾਰੀ ਬਰਫਬਾਰੀ ਦਾ ਖਦਸ਼ਾ

ਫਰਿਜ਼ਨੋ (ਕੈਲੀਫੋਰਨੀਆ), 15 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਇਸ ਹਫਤੇ ਦੇ ਅੰਤ ਵਿੱਚ ਇੱਕ ਵੱਡਾ ਤੂਫਾਨ ਦੇਸ਼ ਦੇ ਕੇਂਦਰੀ ਖੇਤਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ, ਜਿਸਦੇ ਤਹਿਤ ਰੌਕੀਜ਼ ਅਤੇ ਉੱਚ ਮੈਦਾਨਾਂ ਵਿੱਚ ਬਰਫੀਲੇ ਤੂਫਾਨ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸਦੇ ਇਲਾਵਾ ਕੇਂਦਰੀ ਅਤੇ ਦੱਖਣੀ ਮੈਦਾਨੀ ਇਲਾਕਿਆਂ ਵਿੱਚ ਵੀ ਤੇਜ਼ ਤੂਫਾਨ ਆਉਣ ਦੀ ਸੰਭਾਵਨਾ ਹੈ। ਰਾਸ਼ਟਰੀ ਮੌਸਮ ਸੇਵਾ ਅਨੁਸਾਰ ਸ਼ਨੀਵਾਰ ਦੁਪਹਿਰ ਨੂੰ ਟੈਕਸਾਸ ਦੇ ਐਮਰੀਲੋ ਦੇ ਦੱਖਣ-ਪੂਰਬ ਵਿੱਚ  ਤੂਫਾਨਾਂ ਨੇ ਦਸਤਕ ਦਿੱਤੀ ਹੈ। ਮਿਸੂਰੀ ਦੇ ਕੁੱਝ ਹਿੱਸਿਆਂ ਵਿੱਚ 3 ਇੰਚ ਤੋਂ ਜ਼ਿਆਦਾ ਬਾਰਸ਼ ਹੋਣ ਦੇ ਨਾਲ ਐਰੀਜ਼ੋਨਾ ਦੇ ਫਲੈਗਸਟਾਫ ਵਿੱਚ ਇੱਕ ਫੁੱਟ ਤੋਂ ਜ਼ਿਆਦਾ ਬਰਫਬਾਰੀ ਹੋਈ ਹੈ। ਮੌਸਮ ਵਿਭਾਗ ਦੁਆਰਾ ਨੇਵਾਡਾ ਤੋਂ ਕੈਂਟਕੀ ਤੱਕ ਮੌਸਮ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਵੋਮਿੰਗ ਅਤੇ ਨੇਬਰਾਸਕਾ ਦੇ ਹਿੱਸਿਆਂ ਲਈ  ਬਰਫਬਾਰੀ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ ਓਕਲਾਹੋਮਾ ਦੇ ਕੁੱਝ ਹਿੱਸਿਆਂ ਦੇ ਨਿ ਪੱਛਮੀ ਕੈਂਟਕੀ ਲਈ ਵੀ ਹੜ੍ਹਾਂ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਸ਼ਨੀਵਾਰ ਦੁਪਹਿਰ ਤੱਕ ਸਾਲਟ ਲੇਕ ਸਿਟੀ ਦੇ ਬਾਹਰ ਅੱਧੇ ਫੁੱਟ ਤੋਂ ਵੱਧ ਬਰਫ਼ ਪੈਣ ਦੀ ਖਬਰ ਮਿਲੀ ਹੈ, ਅਤੇ ਪਿਛਲੇ 24 ਘੰਟਿਆਂ ਦੌਰਾਨ ਫਲੈਗਸਟਾਫ, ਐਰੀਜ਼ੋਨਾ ਦੇ ਪੱਛਮ ਵੱਲ ਵੀ ਵੱਧ ਬਰਫਬਾਰੀ ਹੋਈ ਹੈ। ਇਸ ਤੋਂ ਇਲਾਵਾ, ਪੂਰਬੀ ਓਕਲਾਹੋਮਾ ਦੇ ਕੁੱਝ ਹਿੱਸਿਆਂ ਵਿੱਚ ਅਤੇ ਦੱਖਣੀ ਮਿਸੂਰੀ ਵਿੱਚ ਪ੍ਰਤੀ ਘੰਟਾ 1.5 ਇੰਚ ਤੋਂ ਵੱਧ ਬਾਰਸ਼ ਸੰਭਵ ਹੈ। ਮੌਸਮ ਵਿਭਾਗ ਅਨੁਸਾਰ ਟੈਕਸਾਸ ਦੇ ਪੈਨਹੈਂਡਲ ਅਤੇ ਓਕਲਾਹੋਮਾ ਵਿੱਚ ਤੇਜ਼ ਤੂਫਾਨ ਆਉਣ ਦੀ ਸੰਭਾਵਨਾ ਸ਼ਾਮਲ ਹੈ। ਐਤਵਾਰ  ਤੱਕ ਭਾਰੀ ਬਾਰਸ਼ ਜ਼ਿਆਦਾਤਰ ਮੈਦਾਨੀ ਇਲਾਕਿਆਂ ਵਿੱਚ ਫੈਲ ਜਾਵੇਗੀ, ਜਦੋਂਕਿ ਡੇਨਵਰ ਅਤੇ ਚੀਯਨ, ਵੋਮਿੰਗ ਭਾਰੀ ਬਰਫਬਾਰੀ ਵਿੱਚ ਰਹਿਣਗੇ। ਇਹ ਤੂਫਾਨ ਐਤਵਾਰ ਰਾਤ ਤੱਕ ਪੂਰਬ ਵੱਲ ਵਧੇਗਾ। ਇਸ ਦੌਰਾਨ, ਭਾਰੀ ਬਰਫ ਉੱਤਰੀ ਮੈਦਾਨੀ ਇਲਾਕਿਆਂ ਦੇ ਕੁੱਝ ਹਿੱਸਿਆਂ ਵਿੱਚ ਫੈਲ ਜਾਵੇਗੀ ਅਤੇ ਮਿਡਵੈਸਟ ਵੱਲ ਵਧੇਗੀ। ਡੇਨਵਰ ਵਿਚ ਭਿਆਨਕ ਬਰਫ਼ੀਲੇ ਤੂਫਾਨ ਕਾਰਨ 2 ਹਜ਼ਾਰ ਤੋਂ ਜ਼ਿਆਦਾ ਉਡਾਣਾਂ ਨੂੰ ਰੱਦ ਕੀਤਾ ਗਿਆ ਹੈ। ਰਾਸ਼ਟਰੀ ਮੌਸਮ ਸੇਵਾ ਨੇ ਸ਼ੀਤ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਅਤੇ ਕਿਹਾ ਕਿ ਸ਼ਨੀਵਾਰ ਦੁਪਹਿਰ ਤੋਂ ਸ਼ਨੀਵਾਰ ਰਾਤ ਤੱਕ ਡੇਨਵਰ ਵਿਚ 18 ਤੋਂ 24 ਇੰਝ ਬਰਫਬਾਰੀ ਹੋਣ ਅਤੇ ਚੱਟਾਨਾਂ ਡਿੱਗਣ ਦਾ ਖ਼ਦਸ਼ਾ ਹੈ।
ਡੇਨਵਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬੁਲਾਰੇ ਏਮਿਲੀ ਵਿਲੀਅਮਸ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਹਵਾਈ ਅੱਡੇ ’ਤੇ ਜ਼ਿਆਦਾ ਭੀੜ ਰਹੀ ਪਰ ਦਿਨਵਿਚ ਕਰੀਬ 750 ਉਡਾਣਾਂ ਰੱਦ ਕੀਤੀਆਂ ਗਈਆਂ ਅਤੇ ਐਤਵਾਰ ਲਈ ਵੀ ਕਰੀਬ 1300 ਉਡਾਣਾਂ ਰੱਦ ਕੀਤੀਆਂ ਗਈਆਂ ਹਨ।

ਮਮਤਾ ਬੈਨਰਜੀ ਨੇ ਤੀਜੀ ਵਾਰ ਪੱਛਮੀ ਬੰਗਾਲ…

ਮਮਤਾ ਬੈਨਰਜੀ ਨੇ ਅੱਜ ਤੀਜੀ ਵਾਰ ਪੱਛਮੀ ਬੰਗਾਲ ਸੂਬੇ ਦੇ ਮੁੱਖਮੰਤਰੀ ਵਜੋਂ ਸਹੁੰ ਚੁੱਕੀ। ਕੇਂਦਰ ਵਿੱਚ ਰਾਜ ਕਰਦੀ ਪਾਰਟੀ…

ਟਵਿੱਟਰ ਨੇ ਕੰਗਣਾ ਰਣਾਵਤ ਦੇ…

ਨਵੀਂ ਦਿੱਲੀ, 4 ਮਈ- ਅਕਸਰ ਆਪਣੇ ਬੇਤੁੱਕੇ…

ਹੁਣ ਨਹੀ ਲੱਗਣੇ ਆਈਪੀਐਲ ਦੇ…

ਮੁੰਬਈ, 4 ਮਈ- ਇੰਡੀਅਨ ਪ੍ਰੀਮਿਅਰ ਲੀਗ ਗਵਰਨਿੰਗ…

ਦੀਦੀ-ਓ-ਦੀਦੀ

ਐਤਵਾਰ ਦੀ ਸਵੇਰ ਹੁੰਦੇ ਹੀ ਦੇਸ਼ ਵਾਸੀਆਂ…

Listen Live

Subscription Radio Punjab Today

Our Facebook

Social Counter

  • 19333 posts
  • 1 comments
  • 0 fans

Log In