Menu

ਫਰਿਜ਼ਨੋ ਕਾਉਂਟੀ ਦੀ ਇੱਕ ਮਹਿਲਾ ਨੂੰ ਫਸਲੀ ਬੀਮਾ ਧੋਖਾਧੜੀ ਲਈ ਕੀਤਾ ਗਿਆ ਗ੍ਰਿਫਤਾਰ

ਫਰਿਜ਼ਨੋ (ਕੈਲੀਫੋਰਨੀਆ), 12 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆ ਦੀ ਫਰਿਜ਼ਨੋ ਕਾਉਂਟੀ ਨਾਲ ਸੰਬੰਧਿਤ ਇੱਕ ਮਹਿਲਾ ਨੂੰ ਫਸਲੀ ਬੀਮੇ ਵਿੱਚ ਧੋਖਾਧੜੀ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਸੰਬੰਧੀ ਅਮਰੀਕਾ ਦੇ ਅਟਾਰਨੀ ਫਿਲਿਪ ਏ. ਟੈਲਬਰਟ ਨੇ ਦੱਸਿਆ ਕਿ ਸੇਲਮਾ ਦੀ 34 ਸਾਲਾ ਜਤਿੰਦਰਿਅਤ “ਜੋਤੀ” ਸਿਹੋਤਾ ਨੂੰ ਫੈਡਰਲ ਬੀਮੇ ਲਈ 790,000 ਡਾਲਰ ਤੋਂ ਵੱਧ ਦਾਅਵੇ ਜਮ੍ਹਾ ਕਰਵਾਉਣ ਲਈ ਮੇਲ ਧੋਖਾਧੜੀ ਕਰਨ ਦੀ ਸਾਜਿਸ਼ ਰਚਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਅਦਾਲਤ ਦੇ ਰਿਕਾਰਡ ਦੇ ਅਨੁਸਾਰ, ਘੱਟੋ ਘੱਟ ਨਵੰਬਰ 2013 ਤੋਂ ਲੈ ਕੇ ਸਤੰਬਰ, 2016 ਤੱਕ, ਸਿਹੋਤਾ ਨੇ ਆਪਣੇ ਪਰਿਵਾਰ ਦੇ ਖੇਤਾਂ ਨੂੰ ਫਰਿਜ਼ਨੋ ਅਤੇ ਤੁਲਾਰ ਕਾਉਂਟੀ ਵਿੱਚ ਨਿਯੰਤਰਿਤ ਕੀਤਾ ਜਿਸ ਵਿੱਚ ਅੰਗੂਰ, ਪਲੱਮ ਅਤੇ ਹੋਰ ਫਸਲਾਂ ਪੈਦਾ ਹੁੰਦੀਆਂ ਸਨ।  ਕੈਲੀਫੋਰਨੀਆ ਦੀ ਕੇਂਦਰੀ ਵਾਦੀ ਵਿੱਚ ਫਲਾਂ ਦੇ ਦਲਾਲਾਂ ਦੁਆਰਾ ਫਸਲਾਂ ਨੂੰ ਸੁਪਰਮਾਰਕੀਟ ਚੇਨਜ਼ ਅਤੇ ਹੋਰ ਤੀਜੀ ਧਿਰ ਦੇ ਖਰੀਦਦਾਰਾਂ ਨੂੰ ਵੇਚਿਆ ਗਿਆ।
ਇਸ ਸਾਰੇ ਸਮੇਂ ਦੌਰਾਨ, ਸਿਹੋਤਾ ਅਤੇ ਹੋਰਨਾਂ ਨੇ ਉਸ ਦੇ ਪਰਿਵਾਰ ਦੇ ਖੇਤਾਂ ਨੂੰ ਅਮਰੀਕਾ ਦੇ ਖੇਤੀਬਾੜੀ ਜੋਖਮ ਪ੍ਰਬੰਧਨ ਏਜੰਸੀ ਦੇ ਕੇਂਦਰੀ ਫਸਲ ਬੀਮਾ ਪ੍ਰੋਗਰਾਮ ਦੁਆਰਾ  ਸਹਾਇਤਾ ਪ੍ਰਾਪਤ ਫਸਲੀ ਬੀਮਾ ਪਾਲਿਸੀ ਨੂੰ ਪ੍ਰਾਪਤ ਕਰਨ ਦਾ ਕਾਰਨ ਬਣਾਇਆ। ਇਸ ਸਹਾਇਤਾ ਨੂੰ ਪ੍ਰਾਪਤ ਕਰਨ ਲਈ  ਉਨ੍ਹਾਂ ਨੇ ਜ਼ਿਆਦਾ ਗਰਮੀ, ਬਾਰਸ਼ ਅਤੇ ਹੋਰ ਕਾਰਨਾਂ ਨੂੰ ਫਸਲਾਂ ਦੇ ਨੁਕਸਾਨ ਲਈ ਜਿੰਮੇਵਾਰ ਦੱਸ ਕੇ ਧੋਖਾਧੜੀ ਨਾਲ ਬੀਮੇ ਦੇ ਦਾਅਵੇ ਪੇਸ਼ ਕੀਤੇ ਜੋ  ਅਸਲ ਵਿੱਚ ਵਾਪਰੇ ਹੀ ਨਹੀਂ ਸਨ। ਇੰਨਾ ਹੀ ਨਹੀ ਸਿਹੋਤਾ ਅਤੇ ਹੋਰਾਂ ਨੇ  ਦਲਾਲਾਂ ਦੁਆਰਾ ਵੇਚੀਆਂ ਗਈਆਂ ਫਸਲਾਂ ਸੰਬੰਧੀ ਕਿਸਮਾਂ, ਮਾਤਰਾਵਾਂ ਅਤੇ ਹੋਰ ਜਾਣਕਾਰੀ ਬਾਰੇ ਗਲਤ ਜਾਣਕਾਰੀ ਦੇਣ ਲਈ ਰਿਕਾਰਡ ਬਦਲ ਦਿੱਤੇ ਅਤੇ ਇਹਨਾਂ ਨੂੰ ਧੋਖਾਧੜੀ ਦੇ ਦਾਅਵਿਆਂ ਦਾ ਸਮਰਥਨ ਕਰਨ ਲਈ ਬੀਮਾ ਕੰਪਨੀ ਨੂੰ ਸੌਂਪਿਆ। ਇਸ ਗਲਤ ਜਾਣਕਾਰੀ ਨੇ ਬੀਮੇ ਦੀ ਰਾਸ਼ੀ ਪ੍ਰਾਪਤ ਕਰਨ ਲਈ ਫਸਲਾਂ ਦੇ ਨੁਕਸਾਨ ਨੂੰ ਪੇਸ਼ ਕੀਤਾ ਅਤੇ ਬੀਮੇ ਲਈ ਐਡਜਸਟ ਕਰਨ ਵਾਲੇ ਅਧਿਕਾਰੀਆਂ ਦੁਆਰਾ  ਪੇਸ਼ ਕੀਤੇ ਰਿਕਾਰਡ ਨੂੰ ਸਹੀ ਪਾਇਆ  ਜੋ ਕਿ ਅਸਲ ਵਿੱਚ ਸਹੀ ਨਹੀਂ ਸਨ। ਇਹ ਕੇਸ ਅਮਰੀਕਾ ਦੇ ਖੇਤੀਬਾੜੀ ਵਿਭਾਗ ਦੇ ਇੰਸਪੈਕਟਰ ਜਨਰਲ ਦੇ ਦਫਤਰ ਅਤੇ ਯੂ.ਐੱਸ.ਡੀ.ਏ ਮੈਨੇਜਮੈਂਟ ਏਜੰਸੀ ਦੇ ਵਿਸ਼ੇਸ਼ ਤਫ਼ਤੀਸ਼ ਸਟਾਫ ਦੁਆਰਾ ਕੀਤੀ ਪੜਤਾਲ ਦਾ ਨਤੀਜਾ ਹੈ। ਇਸਦੇ ਇਲਾਵਾ ਸਹਾਇਕ ਅਮਰੀਕੀ ਅਟਾਰਨੀ ਜੋਸਫ਼ ਬਾਰਟਨ ਵੀ ਕੇਸ ਦੀ ਪੈਰਵੀ ਕਰ ਰਹੇ ਹਨ। ਇਸ ਮਾਮਲੇ ਵਿੱਚ ਜੇਕਰ ਸਿਹੋਤਾ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਉਸ ਨੂੰ ਸਾਜ਼ਿਸ਼ ਅਤੇ ਮੇਲ ਧੋਖਾਧੜੀ ਦੇ ਦੋਸ਼ਾਂ ਲਈ ਵੱਧ ਤੋਂ ਵੱਧ 20 ਸਾਲ ਕੈਦ ਅਤੇ 250,000 ਡਾਲਰ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans