Menu

ਓਕਲੈਂਡ ਵਿੱਚ ਹਮਲੇ ਤੋਂਂ ਬਾਅਦ ਹੋਈ ਏਸ਼ੀਅਨ ਅਮਰੀਕੀ ਵਿਅਕਤੀ ਦੀ ਮੌਤ

ਫਰਿਜ਼ਨੋ (ਕੈਲੀਫੋਰਨੀਆ), 12 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਏਸ਼ੀਅਨ ਅਮਰੀਕੀ ਲੋਕਾਂ ਉੱਪਰ ਹੁੰਦੇ ਹਮਲੇ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ। ਇਸਦੇ ਇੱਕ ਤਾਜ਼ਾ ਹਮਲੇ ਵਿੱਚ ਮੰਗਲਵਾਰ ਸਵੇਰੇ 7 ਵਜੇ ਤੋਂ ਪਹਿਲਾਂ
ਕੈਲੀਫੋਰਨੀਆ ਦੇ ਓਕਲੈਂਡ ਵਿੱਚ ਇੱਕ 75 ਸਾਲਾਂ ਏਸ਼ੀਅਨ ਅਮਰੀਕੀ ਵਿਅਕਤੀ ‘ਤੇ ਹਮਲਾ ਕਰਕੇ ਉਸ ਨੂੰ ਲੁੱਟ ਲਿਆ ਗਿਆ ਅਤੇ ਇਸ ਸੰਬੰਧੀ ਪੁਲਿਸ ਨੇ ਵੀਰਵਾਰ ਨੂੰ ਘੋਸ਼ਣਾ ਕਰਦਿਆਂ ਦੱਸਿਆ ਕਿ ਹਮਲੇ ਦੇ ਪੀੜਤ ਦੀ ਇੱਕ ਸਥਾਨਕ ਹਸਪਤਾਲ ਵਿੱਚ ਮੌਤ ਹੋ ਗਈ ਹੈ। ਓਕਲੈਂਡ ਪੁਲਿਸ ਵਿਭਾਗ ਦੇ ਅਨੁਸਾਰ ਇਸ ਹਮਲੇ ਦਾ ਸ਼ੱਕੀ ਵਿਅਕਤੀ, ਜਿਸਦੀ ਪਛਾਣ ਟਿਉਨਟ ਬੈਲੀ ਵਜੋਂ ਕੀਤੀ ਗਈ ਹੈ, ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਅਲਾਮੇਡਾ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਦੇ ਦਫਤਰ ਨੇ ਵੀਰਵਾਰ ਨੂੰ ਬੈਲੀ ਖ਼ਿਲਾਫ਼ ਕਤਲ ਦੇ ਦੋਸ਼ ਲਾਏ ਹਨ ਅਤੇ ਪੁਲਿਸ ਅਨੁਸਾਰ ਬੈਲੀ ਨੇ ਬਜ਼ੁਰਗ ਏਸ਼ੀਅਨ ਲੋਕਾਂ ਨੂੰ ਪਹਿਲਾਂ ਵੀ ਨਿਸ਼ਾਨਾ ਬਣਾਇਆ ਹੈ।ਪੁਲਿਸ ਦੇ ਅਨੁਸਾਰ ਇਸ ਮਾਮਲੇ ਵਿੱਚ ਪੀੜਤ ਗਲੀ ਵਿੱਚ  ਜਾ ਰਿਹਾ ਸੀ ,ਜਿਸ ਦੌਰਾਨ ਹਮਲਾਵਰ ਪੀੜਤ ਬਜ਼ੁਰਗ ਕੋਲ ਪਹੁੰਚਿਆ ਅਤੇ ਉਸਨੂੰ ਧੱਕਾ ਦੇ ਕੇ ਜ਼ਮੀਨ ਤੇ ਸੁੱਟ ਦਿੱਤਾ ਗਿਆ, ਹਾਲਾਂਕਿ ਹਮਲੇ ਦੇ ਸੰਬੰਧ ਵਿੱਚ ਜਾਂਚ ਜਾਰੀ ਹੈ।ਸਟਾਪ ਏ ਏ ਪੀ ਆਈ ਹੇਟ ਗੱਠਜੋੜ ਦੇ ਅੰਕੜਿਆਂ ਅਨੁਸਾਰ ਇਕੱਲੇ 2020 ਵਿੱਚ ਏਸ਼ੀਆਈ ਅਮਰੀਕੀਆਂ ਪ੍ਰਤੀ ਤਕਰੀਬਨ 3,000 ਨਫ਼ਰਤ ਦੀਆਂ ਘਟਨਾਵਾਂ ਹੋਈਆਂ ਹਨ।ਆਦਮੀ ਦੀ ਮੌਤ ਤੋਂ ਪਹਿਲਾਂ ਜਾਰੀ ਕੀਤੇ ਇੱਕ ਬਿਆਨ ਵਿੱਚ ਪੁਲਿਸ ਅਧਿਕਾਰੀ ਆਰਮਸਟ੍ਰਾਂਗ ਅਨੁਸਾਰ ਬਜ਼ੁਰਗਾਂ ‘ਤੇ ਹੋਏ ਇੱਕ ਹੋਰ ਹਿੰਸਕ ਹਮਲਾ ਬਹੁਤ ਦੁਖਦਾਇਕ ਹੈ।ਇਸ ਕਾਰਨ ਪੀੜਤ ਦੇ ਪਰਿਵਾਰ ਅਤੇ ਸਮੁੱਚੇ ਭਾਈਚਾਰੇ ‘ਤੇ ਬਹੁਤ ਪ੍ਰਭਾਵ ਪਿਆ ਹੈ ਅਤੇ ਪੁਲਿਸ ਅਧਿਕਾਰੀ ਇਸ ਤਰ੍ਹਾਂ ਦੇ ਹਮਲਿਆਂ ਨੂੰ ਠੱਲ੍ਹ ਪਾਉਣ ਲਈ ਕੋਸ਼ਿਸ਼ ਕਰ ਰਹੇ ਹਨ।

Listen Live

Subscription Radio Punjab Today

Our Facebook

Social Counter

  • 18915 posts
  • 1 comments
  • 0 fans

Log In