Menu

ਪੰਜਾਬ ਸਰਕਾਰ ਨੇ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ ਲਗਵਾਉਣ ਲਈ ਇਕ ਮਹੀਨਾ ਹੋਰ ਦਿੱਤਾ: ਰਜੀਆ ਸੁਲਤਾਨਾ

ਚੰਡੀਗੜ, 12 ਮਾਰਚ – ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਵਾਹਨ ਮਾਲਕਾਂ ਨੂੰ ਹਾਈ ਸਕਿਓਰਿਟੀ ਨੰਬਰ ਪਲੇਟਾਂ (ਐਚ.ਐਸ.ਆਰ.ਪੀ.) ਲਗਵਾਉਣ ਲਈ ਇਕ ਮਹੀਨੇ ਦਾ ਹੋਰ ਸਮਾਂ ਦਿੱਤਾ ਹੈ। ਇਸ ਤੋਂ ਬਾਅਦ ਸਬੰਧਤ ਅਧਿਕਾਰੀਆਂ ਵੱਲੋਂ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਜਾਣਗੇ। ਪਿਛਲੇ 8 ਮਹੀਨਿਆਂ ਦੌਰਾਨ ਲਗਭਗ 13 ਲੱਖ ਵਾਹਨਾਂ ‘ਤੇ ਇਹ ਨੰਬਰ ਪਲੇਟਾਂ ਫਿਕਸ ਕੀਤੀਆਂ ਜਾ ਚੁੱਕੀਆਂ ਹਨ। ਅਜੇ ਵੀ ਬਹੁਤ ਸਾਰੇ ਵਾਹਨ ਮਾਲਕ ਇਨਾਂ ਪਲੇਟਾਂ ਨੂੰ ਲਗਵਾਉਣ ਲਈ ਅੱਗੇ ਨਹੀਂ ਆਏ ਹਨ। ਅਜਿਹੇ ਸਾਰੇ ਵਾਹਨ ਮਾਲਕਾਂ ਲਈ ਇਨਾਂ ਪਲੇਟਾਂ ਨੂੰ ਲਗਵਾਉਣ ਲਈ 15 ਅਪ੍ਰੈਲ ਤੱਕ ਦਾ ਅੰਿਤਮ ਮੌਕਾ ਦਿੱਤਾ ਗਿਆ ਹੈ ਜਿਸ ਮਗਰੋਂ ਸਬੰਧਤ ਅਧਿਕਾਰੀ ਹਾਈ ਸਕਿਓਰਿਟੀ ਰਜਿਸਟ੍ਰੇਸਨ ਪਲੇਟਾਂ ਤੋਂ ਬਗੈਰ ਵਾਹਨਾਂ ਦੇ ਚਲਾਨ ਕੱਟਣੇ ਸ਼ੁਰੂ ਕਰ ਦੇਣਗੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਨੇ ਕਿਹਾ ਕਿ ਇਸ ਵੇਲੇ ਸੂਬੇ ਵਿੱਚ 102 ਕੇਂਦਰਾਂ ‘ਤੇ ਐਚ.ਐਸ.ਆਰ.ਪੀ. ਫਿੱਟ ਕੀਤੀਆਂ ਜਾ ਰਹੀਆਂ ਹਨ। ਇਨਾਂ ਕੇਂਦਰਾਂ ‘ਤੇ ਵਾਹਨ ਮਾਲਕ ਮੋਬਾਈਲ ਐਪਲੀਕੇਸ਼ਨ ‘ਐਚਐਸਆਰਪੀ ਪੰਜਾਬ’ ਜਾਂ ਵੈੱਬਸਾਈਟ www.Punjabhsrp.in ਤੋਂ ਆਪਣੀ ਸਹੂਲਤ ਅਨੁਸਾਰ ਆਨਲਾਈਨ ਸਮਾਂ ਲੈ ਕੇ ਅਤੇ ਫ਼ੀਸ ਦੀ ਅਦਾਇਗੀ ਕਰਕੇ ਪਲੇਟਾਂ ਲਗਵਾ ਸਕਦੇ ਹਨ। ਚਾਹਵਾਨ ਪਲੇਟਾਂ ਫਿੱਟ ਕਰਾਉਣ ਦੀ ਤਰੀਕ ਲੈਣ ਲਈ ਹੈਲਪਲਾਈਨ ਨੰਬਰ 7888498859 ਅਤੇ 7888498853 ’ਤੇ ਕਾਲ ਵੀ ਕਰ ਸਕਦੇ ਹਨ।
ਉਨਾਂ ਦੱਸਿਆ ਕਿ ਘਰ ਵਿੱਚ ਹੀ ਪਲੇਟਾਂ ਲਗਵਾਉਣ ਦੀ ਵਿਸ਼ੇਸ਼ ਸਹੂਲਤ ਵੀ ਉਪਲੱਬਧ ਹੈ। ਇਸ ਸਹੂਲਤ ਦਾ ਲਾਭ ਲੈਣ ਲਈ ਦੋ ਅਤੇ ਤਿੰਨ ਪਹੀਆ ਵਾਹਨ ਮਾਲਕਾਂ ਨੂੰ 100 ਰੁਪਏ ਅਤੇ ਚਾਰ ਅਤੇ ਇਸ ਤੋਂ ਵੱਧ ਪਹੀਆ ਵਾਹਨ ਮਾਲਕਾਂ ਨੂੰ 150 ਰੁਪਏ ਦੇਣੇ ਪੈਂਦੇ ਹਨ।
ਰਾਜ ਟਰਾਂਸਪੋਰਟ ਕਮਿਸ਼ਨਰ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਐਚ.ਐਸ.ਆਰ.ਪੀ ਦੀ ਵਰਤੋਂ ਨਾਲ ਗੁੰਮੀਆਂ ਜਾਂ ਚੋਰੀ ਹੋਈਆਂ ਗੱਡੀਆਂ ਨੂੰ ਟਰੈਕ ਕਰਨ ਵਿਚ ਹੋਰ ਸੁਧਾਰ ਹੋਇਆ ਹੈ ਕਿਉਂ ਕਿ ਜੇਕਰ ਐਚ.ਐਸ.ਆਰ.ਪੀ ਨੂੰ ਫਿਕਸ ਨਹੀਂ ਕੀਤਾ ਗਿਆ ਤਾਂ ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਪਿ੍ਰੰਟ ਕਰਨਾ ਸੰਭਵ ਨਹੀਂ ਹੋਵੇਗਾ। ਉਨਾਂ ਕਿਹਾ ਕਿ ਹੁਣ ਐਚ.ਐਸ.ਆਰ.ਪੀ ਫਿਟਮੈਂਟ ਡਾਟਾ ਸਿੱਧੇ ਤੌਰ ’ਤੇ ਐਨਆਈਸੀ (ਨੈਸ਼ਨਲ ਇਨਫੋਰਮੈਟਿਕਸ ਸੈਂਟਰ) ਦੀ ‘ਵਾਹਨ ਐਪਲੀਕੇਸ਼ਨ’ ਨਾਲ ਜੋੜ ਦਿੱਤਾ ਗਿਆ ਹੈ ਜਿਸ ਨਾਲ ਧੋਖਾਧੜੀ/ਗੈਰ-ਕਾਨੂੰਨੀ ਆਰਸੀ ਦੀ ਛਪਾਈ ਨੂੰ ਰੋਕਣ ਵਿਚ ਮਦਦ ਮਿਲੇਗੀ। ਉਨਾਂ ਅਪੀਲ ਕੀਤੀ ਕਿ ਜਿਨਾਂ ਨੇ ਵਾਹਨਾਂ ’ਤੇ ਐਚ.ਐਸ.ਆਰ.ਪੀ ਫਿਕਸ ਨਹੀਂ ਕੀਤੀਆਂ, ਉਨਾਂ ਨੂੰ ਚਲਾਨਾਂ ਤੋਂ ਬਚਣ ਲਈ ਇਨਾਂ ਨੂੰ ਸਮੇਂ ਸਿਰ ਫਿੱਟ ਕਰਵਾਉਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਵਿਚ ਸਾਰੇ ਵਾਹਨਾਂ ਲਈ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ ਫਿਕਸ ਕਰਵਾਉਣਾ ਲਾਜਮੀ ਹੈ ਅਤੇ ਪੰਜਾਬ ਵਿੱਚ ਵੀ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ ਫਿਕਸ ਕਰਵਾਏ ਬਿਨਾਂ ਆਰਸੀ ਪਿ੍ਰੰਟ ਨਹੀਂ ਕਰਵਾਈ ਜਾ ਸਕੇਗੀ।

Listen Live

Subscription Radio Punjab Today

Our Facebook

Social Counter

  • 18915 posts
  • 1 comments
  • 0 fans

Log In