Menu

ਨਿਊਯਾਰਕ ਦੀ ਰਿਕਰਜ਼ ਆਈਲੈਂਡ ਜੇਲ੍ਹ ਤੋਂ ਗਲਤੀ ਨਾਲ ਰਿਹਾ ਕੀਤਾ ਕੈਦੀ

ਫਰਿਜ਼ਨੋ (ਕੈਲੀਫੋਰਨੀਆ), 11 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਨਿਊਯਾਰਕ ਦੀ ਇੱਕ ਜੇਲ੍ਹ ਵਿੱਚੋਂ ਕਤਲ ਦੇ ਮਾਮਲੇ ਦੇ ਸ਼ੱਕੀ ਵਿਅਕਤੀ ਨੂੰ ਗਲਤੀ ਨਾਲ ਜੇਲ੍ਹ ਵਿੱਚੋਂ ਰਿਹਾ ਕੀਤਾ ਗਿਆ ਹੈ। ਅਧਿਕਾਰੀਆਂ ਅਨੁਸਾਰ ਇਸ ਹਫਤੇ ਨਿਊਯਾਰਕ ਸਿਟੀ ਦੀ ਰਿਕਰਜ਼ ਆਈਲੈਂਡ ਜੇਲ ਤੋਂ ਗ਼ਲਤੀ ਨਾਲ ਰਿਹਾ ਕੀਤੇ ਗਏ ਕਤਲ ਦੇ ਸ਼ੱਕੀ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਕ੍ਰਿਸਟੋਫਰ ਬੱਗਸ (26) ਨਾਮ ਦਾ ਵਿਅਕਤੀ ਜੋ ਕਿ 2018 ਦੇ ਕਤਲ ਸੰਬੰਧੀ ਮੁਕੱਦਮੇ ਦੀ ਉਡੀਕ ਕਰ ਰਿਹਾ ਸੀ ਨੂੰ ਸਮੇਂ ਤੋਂ ਪਹਿਲਾਂ ਮੰਗਲਵਾਰ ਨੂੰ ਰਿਹਾ ਕੀਤਾ ਗਿਆ ਹੈ। ਅਧਿਕਾਰੀਆਂ ਅਨੁਸਾਰ ਬੱਗਸ ਨੂੰ ਅਪਰਾਧਿਕ ਮਾਮਲੇ ਵਿਚ 30 ਦਿਨਾਂ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਸ ਸਜ਼ਾ ਨੂੰ ਗਲਤੀ ਨਾਲ ਉਸਦੇ ਕਾਗਜ਼ਾਂ ਉੱਤੇ ਉਸ ਦੇ ਕਤਲ ਕੇਸ ਦਾ ਅੰਤਮ ਰੂਪ ਦੱਸਿਆ ਗਿਆ ।ਜਿਸ ਕਰਕੇ ਰਿਕਰਜ਼ ਆਈਲੈਂਡ ਦੇ ਅਮਲੇ ਦੁਆਰਾ ਉਸਨੂੰ ਰਿਹਾ ਕਰ ਦਿੱਤਾ ਗਿਆ।ਡਿਪਟੀ ਕਮਿਸ਼ਨਰ ਪੀਟਰ ਥੋਰਨ ਦੇ ਬਿਆਨ ਅਨੁਸਾਰ ਪੁਲਿਸ ਇਸ ਘਟਨਾ ਤੋਂ ਜਾਣੂੰ ਹੈ ਅਤੇ ਇਸਦੀ ਪੂਰੀ ਜਾਂਚ ਹੋ ਰਹੀ ਹੈ। ਪੁਲਿਸ ਵਿਭਾਗ ਅਨੁਸਾਰ ਇਸ ਵਿਅਕਤੀ ਨੂੰ ਵਾਪਸ ਹਿਰਾਸਤ ਵਿੱਚ ਲਿਆਉਣ ਲਈ ਕੰਮ ਕੀਤਾ ਜਾ ਰਿਹਾ ਹੈ। ਇਸ ਮਾਮਲੇ ਦੇ ਸੰਬੰਧ ਵਿੱਚ
ਮੇਅਰ ਬਿਲ ਡੀ ਬਲਾਸੀਓ ਨੇ ਵੀ ਗਲਤੀ ਨਾਲ ਕੀਤੀ ਗਈ ਇਸ ਰਿਹਾਈ ਨੂੰ ਨਿਰਾਸ਼ਾਜਨਕ ਦੱਸਿਆ ਹੈ। ਇਹ ਵਿਅਕਤੀ ਬੱਗਸ ਤਿੰਨ ਸਾਲ ਪਹਿਲਾਂ ਬਰੁਕਲਿਨ ਬੋਡੇਗਾ ਦੇ ਬਾਹਰ 55 ਸਾਲਾ ਅਰਨੇਸਟ ਬ੍ਰਾਊਨ ਲੀ ਦੇ ਕਤਲ ਦੇ ਮੁਕੱਦਮੇ ਦੀ ਉਡੀਕ ਕਰ ਰਿਹਾ ਸੀ। ਬਰੁਕਲਿਨ ਦੇ ਰਹਿਣ ਵਾਲੇ ਬੱਗਸ ‘ਤੇ 29 ਜਨਵਰੀ, 2018 ਨੂੰ ਬ੍ਰਾਊਨ ਲੀ ਦੀ  ਗੋਲੀ ਚਲਾ ਕੇ ਕਤਲ ਕਰਨ ਦੇ ਮਾਮਲੇ ਵਿੱਚ ਕਤਲ ਅਤੇ ਹਥਿਆਰ ਰੱਖਣ ਦੇ ਦੋ ਅਪਰਾਧਿਕ ਦੋਸ਼ ਲਗਾਏ ਗਏ ਸਨ। ਇਸ ਹਮਲੇ ਦੇ ਪੀੜਤ ਨੂੰ ਕਈ ਵਾਰ ਛਾਤੀ ਵਿਚ ਗੋਲੀ ਮਾਰ ਦਿੱਤੀ ਗਈ ਸੀ ਅਤੇ ਬੱਗਸ ਨੂੰ ਘਟਨਾ ਦੇ ਕਈ ਦਿਨਾਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans