Menu

ਅਮਰੀਕੀ ਹਾਊਸ ਨੇ 1.9 ਟ੍ਰਿਲੀਅਨ ਡਾਲਰ ਦੇ ਕੋਰੋਨਾ ਰਾਹਤ ਪੈਕੇਜ ਨੂੰ ਦਿੱਤੀ ਮਨਜ਼ੂਰੀ

ਫਰਿਜ਼ਨੋ (ਕੈਲੀਫੋਰਨੀਆ), 11 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ‘ਚ ਸਦਨ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਜੋਅ  ਬਾਈਡੇਨ ਦੇ 1.9 ਟ੍ਰਿਲੀਅਨ ਡਾਲਰ ਦੇ ਕੋਰੋਨਾ ਵਾਇਰਸ ਰਾਹਤ ਬਿੱਲ ਦੇ ਅੰਤਿਮ ਰੂਪ ਨੂੰ ਮਨਜ਼ੂਰੀ ਦੇ ਦਿੱਤੀ ਹੈ।ਇਹ ਬਿੱਲ ਜੋ ਕਿ ‘ਅਮੈਰਿਕਨ ਰੈਸਕਿਊ ਪਲੈਨ ਐਕਟ’ ਵਜੋਂ ਵੀ ਜਾਣਿਆ ਜਾਂਦਾ ਹੈ, 220 ਤੋਂ 211 ਦੀ ਵੋਟ ਨਾਲ ਪਾਸ ਹੋਇਆ ਹੈ। ਇਸ ਬਿੱਲ ਦੇ ਵਿਰੋਧ ਵਿੱਚ ਸਾਰੇ ਰਿਪਬਲਿਕਨਾਂ ਦੇ ਨਾਲ ਇੱਕ ਡੈਮੋਕਰੇਟ ਜੇਰੈਡ ਗੋਲਡਨ ਨੇ ਵੀ ਵੋਟ ਦਿੱਤੀ ਹੈ।ਵ੍ਹਾਈਟ ਹਾਊਸ ਦੇ ਅਨੁਸਾਰ ਇਹ ਬਿੱਲ ਸਦਨ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਜਲਦੀ ਹੀ ਜੋਅ ਬਾਈਡੇਨ ਕੋਲ ਜਾਵੇਗਾ, ਜਿੱਥੇ ਉਹ ਸ਼ੁੱਕਰਵਾਰ ਨੂੰ ਇਸ ‘ਤੇ ਦਸਤਖਤ ਕਰਨਗੇ।ਸਦਨ ਤੋਂ ਪਹਿਲਾਂ ਸੈਨੇਟ ਨੇ ਸ਼ਨੀਵਾਰ ਨੂੰ ਇਸ  ਬਿੱਲ ਨੂੰ ਮਨਜ਼ੂਰੀ ਦਿੱਤੀ ਸੀ। ਕੋਰੋਨਾ ਵਾਇਰਸ ਮਹਾਂਮਾਰੀ ਤੋਂ ਰਾਹਤ ਪ੍ਰਦਾਨ ਕਰਨ ਲਈ ਇਹ ਬਿੱਲ 75,000 ਡਾਲਰ ਤੱਕ ਕਮਾਉਣ ਵਾਲੇ ਵਿਅਕਤੀਆਂ ਨੂੰ 1,400 ਡਾਲਰ ਦੀ ਅਦਾਇਗੀ, ਰਾਜ ਅਤੇ ਸਥਾਨਕ ਸਰਕਾਰਾਂ ਨੂੰ 350 ਬਿਲੀਅਨ ਡਾਲਰ ਦੀ ਸਹਾਇਤਾ ਅਤੇ ਟੀਕੇ ਦੀ ਵੰਡ ਲਈ 14 ਬਿਲੀਅਨ ਡਾਲਰ ਪ੍ਰਦਾਨ ਕਰੇਗਾ।ਇਸਦੇ ਇਲਾਵਾ ਇਹ  ਬਿੱਲ ਐਲੀਮੈਂਟਰੀ, ਮਿਡਲ ਅਤੇ ਹਾਈ ਸਕੂਲਾਂ ਨੂੰ ਸੁਰੱਖਿਅਤ ਦੁਬਾਰਾ ਖੋਲ੍ਹਣ ਵਿੱਚ ਸਹਾਇਤਾ ਲਈ 130 ਬਿਲੀਅਨ ਡਾਲਰ ਦੇਵੇਗਾ।ਇਸ ਬਿੱਲ ਵਿੱਚ ਸਤੰਬਰ ਤੱਕ ਹਫਤਾਵਰੀ ਬੇਰੁਜ਼ਗਾਰੀ ਦੇ ਲਾਭਾਂ ਲਈ 300 ਬਿਲੀਅਨ ਡਾਲਰ ਅਤੇ ਪ੍ਰਤੀ ਬੱਚੇ ਲਈ ਟੈਕਸ ਕ੍ਰੈਡਿਟ ਵਾਧਾ 3,600 ਡਾਲਰ ਤੱਕ ਸ਼ਾਮਿਲ ਹੈ, ਜੋ ਕਿ ਸ਼ੁਰੂਆਤੀ ਤੌਰ ਤੇ ਮਹੀਨਾਵਾਰ ਕਿਸ਼ਤਾਂ ਵਿੱਚ ਵੰਡਿਆ ਜਾਂਦਾ ਹੈ।  ਸੈਂਟਰ ਆਨ ਬਜਟ ਐਂਡ ਪਾਲਿਸੀ ਦੇ ਵਿਸ਼ਲੇਸ਼ਣ ਅਨੁਸਾਰ ਚਾਈਲਡ ਟੈਕਸ ਕ੍ਰੈਡਿਟ 40 ਲੱਖ ਬੱਚਿਆਂ ਨੂੰ ਗਰੀਬੀ ਤੋਂ ਬਾਹਰ ਕੱਢ ਸਕਦਾ ਹੈ। ਇਸ ਬਿੱਲ ਵਿੱਚ ਛੋਟੇ ਕਾਰੋਬਾਰਾਂ ਨੂੰ 50 ਬਿਲੀਅਨ ਡਾਲਰ ਤੋਂ ਵੱਧ ਵੰਡੇ ਜਾਣਗੇ, ਜਿਸ ਵਿੱਚ ਪੇਅਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਲਈ 7 ਬਿਲੀਅਨ ਡਾਲਰ ਸ਼ਾਮਿਲ ਹਨ। ਇਹ ਬਿੱਲ ਛੋਟੇ ਅਤੇ ਦਰਮਿਆਨੇ ਆਕਾਰ ਦੇ ਰੈਸਟੋਰੈਂਟਾਂ ਦੀ ਰਾਹਤ ਲਈ 25 ਬਿਲੀਅਨ ਡਾਲਰ ਦਾ ਪ੍ਰਬੰਧ ਵੀ ਕਰਦਾ ਹੈ, ਜਿਹਨਾਂ ਦਾ ਮਹਾਂਮਾਰੀ ਦੌਰਾਨ ਨੁਕਸਾਨ ਹੋਇਆ ਹੈ।ਇਸਦੇ ਇਲਾਵਾ ਵੀ ਬਿੱਲ ਵਿੱਚ ਹੋਰ ਰਾਹਤ ਕਾਰਜ ਸ਼ਾਮਿਲ ਹਨ। ਜਿਕਰਯੋਗ ਹੈ ਕਿ ਰਾਸ਼ਟਰਪਤੀ ਦੇ ਰਾਹਤ ਬਿੱਲ ਯੋਜਨਾ ਦੇ ਇੱਕ ਸੰਸਕਰਣ ਨੂੰ ਪਿਛਲੇ ਹਫਤੇ ਸਦਨ ਨੇ ਪਾਸ ਕਰ ਦਿੱਤਾ ਸੀ, ਪਰ ਸੈਨੇਟ ਨੇ ਇਸ ਪੈਕੇਜ ਵਿੱਚ ਕੁੱਝ ਸੋਧਾਂ ਕਰਕੇ ਇਸ ਨੂੰ 50-49 ਪਾਰਟੀ-ਲਾਈਨ ਵੋਟਾਂ ਵਿੱਚ ਮਨਜ਼ੂਰੀ ਦਿੱਤੀ ਸੀ। ਜਿਸਦੇ ਬਾਅਦ ਹਾਊਸ ਨੇ ਸੈਨੇਟ ਵਿੱਚ ਸੋਧ ਕੀਤੇ ਉਪਾਅ ‘ਤੇ ਬੁੱਧਵਾਰ ਨੂੰ ਵੋਟ ਪਾ ਕੇ ਇਸਨੂੰ ਪਾਸ ਕੀਤਾ।

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39943 posts
  • 0 comments
  • 0 fans