Menu

ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਤਿੰਨ ਦਿਨ ਦੀ ਹੜਤਾਲ ਪਹਿਲੇ ਦਿਨ 100% ਰਹੀ -ਰੇਸ਼ਮ ਸਿੰਘ ਗਿੱਲ

ਫਿਰੋਜ਼ਪੁਰ 11 ਮਾਰਚ (ਗੁਰਨਾਮ ਸਿੱਧੂ, ਗੁਰਦਰਸ਼ਨ ਸੰਧੂ) – ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਤਿੰਨ ਰੋਜ਼ਾ ਹੜਤਾਲ ਦੇ ਪਹਿਲੇ ਦਿਨ ਫਿਰੋਜ਼ਪੁਰ ਡਿਪੂ ਦੇ ਗੇਟ ਤੋਂ ਪ੍ਰੈੱਸ ਨੋਟ ਜਾਰੀ ਕਰਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਸੂਬਾ ਮੀਤ ਪ੍ਰਧਾਨ ਬਾਜ ਸਿੰਘ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੀ ਜੰਨਤਾਂ ਨੂੰ ਝੂਠਾ ਦੇ ਪਲੱਦੇ ਬੰਨ ਕੇ ਨਵੇਂ-ਨਵੇਂ ਸੁਪਨੇ ਦਿਖਾ ਰਹੀ ਹੈ ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੈ ਜਦੋਂ ਪੰਜਾਬ ਰੋਡਵੇਜ਼ ਕੋਲ ਬੱਸਾਂ ਹੀ ਨਹੀਂ ਫੇਰ ਫ੍ਰੀ ਸਫ਼ਰ ਸਹੂਲਤਾਂ ਕਿਥੇ ਦੇਣੀਆ ਹਨ ਸਾਰੇ ਵਿਭਾਗਾਂ ਠੇਕੇ ਤੇ ਜਾ ਫੇਰ ਮੁਲਾਜ਼ਮ ਠੇਕੇ ਤੇ ਰੱਖ ਕੇ ਖ਼ਤਮ ਕਰਨ ਵਾਲੇ ਪਾਸੇ ਤੁਰੀ ਸਰਕਾਰ ਪਨਬੱਸ ਦੇ ਕੱਚੇ ਕਾਮੇ ਪਿਛਲੇ ਲੰਮੇ ਸਮੇਂ ਤੋਂ ਘੱਟ ਤਨਖਾਹ ਤੇ ਕੰਮ ਕਰਦੇ ਆ ਰਹੇ ਹਨ ਸਰਕਾਰ ਉਹਨਾਂ ਨੂੰ ਪੱਕੇ ਕਰਨ ਦੀ ਬਜਾਏ ਪਨਬੱਸਾ ਨੂੰ ਤਾਂ ਰੋਡਵੇਜ਼ ਵਿੱਚ ਮਰਜ਼ ਕਰ ਲੈਂਦੀ ਹੈ ਪਰ ਇਹਨਾਂ ਨੂੰ ਠੇਕੇਦਾਰ ਕੋਲ ਹੀ ਰਹਿਣ ਦਿੱਤਾ ਜਾਂਦਾ ਹੈ ਅਤੇ ਕੰਟਰੈਕਟ ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਪੱਕਾ ਕਰਨ ਵਿੱਚ ਕੋਈ ਕਾਨੂੰਨੀ ਅੜਚਨ ਨਾ ਹੋਣ ਦੇ ਬਾਵਜੂਦ ਪੱਕਾ ਨਹੀਂ ਕਰ ਰਹੀ ਇਹਨਾਂ ਦਾ ਕੋਈ ਵਿੱਤੀ ਬੋਝ ਨਹੀਂ ਪੈਣਾ ਅਤੇ ਆਊਟ ਸੋਰਸਿੰਗ ਨੂੰ ਪੱਕਾ ਕਰਨ ਜਾ ਕੰਟਰੈਕਟ ਤੇ ਕਰਨ ਨਾਲ ਪ੍ਰਤੀ ਸਾਲ 8 ਕਰੋੜ ਰੁਪਏ ਦੇ ਕਰੀਬ ਮਹਿਕਮੇ ਦਾ ਬਚਦਾ ਹੈ ਇੱਥੋਂ ਤੱਕ ਹੀ ਨਹੀਂ ਹਾਈਕੋਰਟ ਵਲੋਂ ਆਊਟ ਸੋਰਸਿੰਗ ਸਟਾਫ ਨੂੰ ਕੰਟਰੈਕਟ ਤੇ ਕਰਨ ਦੇ ਫੈਸਲੇ ਨੂੰ ਆਈਆਂ ਇੱਕ ਸਾਲ ਹੋ ਗਿਆ ਹੈ ਜਿਸ ਵਿੱਚ 362 ਵਰਕਰ ਹਨ ਜਿਨ੍ਹਾਂ ਦਾ 11 ਲੱਖ ਲਗਭੱਗ ਪ੍ਰਤੀ ਮਹੀਨਾ GST ਦਾ ਅਫਸਰਾਂ ਦੀ ਨਲਾਇਕੀ ਕਾਰਨ ਮਹਿਕਮੇ ਨੂੰ ਨਜਾਇਜ਼ ਚੂਨਾ ਲੱਗ ਰਿਹਾ ਹੈ

ਡਿਪੂ ਚੈਅਰਮੈਨ ਸੁਰਜੀਤ ਸਿੰਘ,ਪ੍ਰਧਾਨ ਜਤਿੰਦਰ ਸਿੰਘ, ਸੈਕਟਰੀ ਕੰਵਲਜੀਤ ਸਿੰਘ, ਕੈਸ਼ੀਅਰ ਮੁੱਖਪਾਲ ਸਿੰਘ ਨੇ ਕਿਹਾ ਕਿ ਪਨਬੱਸ ਦੇ ਮੁਲਾਜ਼ਮਾਂ ਜ਼ੋ ਘੱਟ ਤਨਖਾਹ ਤੇ ਕੰਮ ਕਰਦੇ ਹਨ ਨੂੰ ਨਜਾਇਜ਼ ਕੰਡੀਸ਼ਨਾ ਲਗਾਕੇ ਕੱਢਿਆ ਜਾ ਰਿਹਾ ਹੈ ਰਿਪੋਰਟ ਕਰਨ ਉਪਰੰਤ ਬਿਨਾਂ ਸੁਣਵਾਈ ਬਾਹਰ ਦਾ ਰਸਤਾ ਦਿਖਾ ਕੇ ਨੋਕਰੀਆਂ ਖੋਹੀਆਂ ਜਾ ਰਹੀਆਂ ਹਨ ਮਹਿਕਮੇ ਵਿੱਚ ਸਵਾਰੀਆ ਨੂੰ ਦੇਣ ਲਈ ਟਿਕਟਾਂ ਹੀ ਨਹੀਂ ਹਨ ਅਫ਼ਸਰਸ਼ਾਹੀ ਵਲੋਂ ਮਹਿਕਮੇ ਵਿੱਚ ਕੰਡਕਟਰਾ ਨੂੰ ਟਿਕਟ ਮਸ਼ੀਨਾਂ ਜਾਂ ਟਿਕਟਾਂ ਜਿਨ੍ਹਾਂ ਤੋਂ ਆਮਦਨ ਹੈ ਛਪਵਾ ਕੇ ਦੇਣ ਦੀ ਥਾਂ ਤੇ ਮਹਿਕਮੇ ਵਿੱਚ ਨੁਕਸਾਨ ਦਾ ਸੋਦਾ VTS, GPS,ਪੈਨਿੰਕ ਬਟਨ ਆਦਿ ਵਿੱਚ ਲੱਖਾਂ ਰੁਪਏ ਨਜਾਇਜ਼ ਫੂਕੇ ਜਾ ਰਹੇ ਹਨ
ਮੀਤ ਪ੍ਰਧਾਨ ਰਜਿੰਦਰ ਸਿੰਘ,ਸਹਾ ਸੈਕਟਰੀ ਹਰਜੀਤ ਸਿੰਘ,ਸਹਾ ਕੈਸ਼ੀਅਰ ਰਾਜ ਕੁਮਾਰ ਕਿਹਾ ਕਿ ਅਫਸਰਾਂ ਦੀ ਧੱਕੇਸ਼ਾਹੀ ਅਤੇ ਕੈਪਟਨ ਸਰਕਾਰ ਦੇ 4 ਸਾਲ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਲਾਰਿਆਂ ਤੋਂ ਅੱਕੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਨੇ ਸੰਘਰਸ਼ ਨੂੰ ਤਿੱਖਾ ਕਰਨ ਦਾ ਮਨ ਬਣਾਇਆ ਹੈ ਜਿਸ ਵਿੱਚ ਮਿਤੀ 11ਮਾਰਚ ਤੋਂ ਤਿੰਨ ਰੋਜ਼ਾ ਹੜਤਾਲ ਸ਼ੁਰੂ ਹੋਈ ਹੈ ਕੱਲ੍ਹ ਨੂੰ ਮਿਤੀ 12-3-2021 ਪਟਿਆਲੇ ਵਿਖੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਨਾਲ ਸਾਰੇ ਪਨਬੱਸ ਦੇ ਕੱਚੇ ਕਾਮਿਆਂ ਵਲੋ ਰੋਸ਼ ਪ੍ਰਦਰਸਨ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ ਉਹਨਾਂ ਮੰਗ ਕੀਤੀ ਕਿ ਪਨਬੱਸ ਦੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਸਰਕਾਰ ਪੱਕਾ ਕਰੇ ਵਿਭਾਗ ਵਿੱਚ ਨਵੀਆਂ ਬੱਸਾਂ ਪਾਏ ਰਿਪੋਰਟਾਂ ਦੀਆਂ ਕੰਡੀਸ਼ਨਾ ਰੱਦ ਕਰੇ ਜੇਕਰ ਸਰਕਾਰ ਨੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In