Menu

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼-ਪੁਰਬ ਨਾਲ ਸਬੰਧਿਤ ਆਨਲਾਈਨ ਇੱਕ ਰੋਜ਼ਾ ਵੈਬੀਨਾਰ ਦਾ ਆਯੋਜਨ

ਅਬੋਹਰ 10 ਮਾਰਚ (ਰਿਤਿਸ਼) – ਪੰਜਾਬ ਸਰਕਾਰ ਅਤੇ ਉੱਚ ਸਿੱਖਿਆ ਵਿਭਾਗ ਵੱਲੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼-ਪੁਰਬ ਤੇ ਕਰਵਾਈਆਂ ਜਾ ਰਹੀਆਂ ਆਨਲਾਈਨ ਗਤੀਵਿਧਿਆਂ ਦੀ ਲੜੀ ਵਿੱਚ ਅੱਜ ਡੀ.ਏ.ਵੀ. ਕਾਲਜ ਆੱਫ਼ ਐਜੂਕੈਸ਼ਨ, ਅਬੋਹਰ ਵਿੱਚ ਕਾਲਜ ਪ੍ਰਿੰਸੀਪਲ ਡਾ. ਸ਼੍ਰੀਮਤੀ ਉਰਮਿਲ ਸੇਠੀ ਦੀ ਅਗਵਾਈ ਵਿੱਚ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਇੱਕ ਰੋਜ਼ਾ ਵੈਬੀਨਾਰ ਦਾ ਆਯੋਜਨ  ਕੀਤਾ ਗਿਆ  ਜਿਸ ਦਾ ਵਿਸ਼ਾ  `ਬਹੁਲਤਾਵਾਦੀ ਸੰਸਕ੍ਰਿਤੀ ਅਤੇ ਗੁਰੂ ਤੇਗ ਬਹਾਦਰ ਜੀ` ਸੀ।
ਇਸ ਮੌਕੇ ਸ਼੍ਰੀਮਾਨ ਲਖਵੀਰ ਸਿੰਘ ਸਿੱਧੂ ਸਹਾਇਕ ਪ੍ਰੋਫ਼ੈਸਰ ਅਤੇ ਮੁਖੀ ਪੋਸਟ ਗ੍ਰੈਜੂਏਸ਼ਨ ਵਿਭਾਗ, ਦਸ਼ਮੇਸ਼ ਖਾਲਸਾ ਕਾਲਜ ਮੁਕਤਸਰ ਸਾਹਿਬ ਨੇ ਆਪਣੇ ਵਿਚਾਰ ਪੇਸ਼ ਕੀਤੇ।ਉਹਨਾਂ ਨੇ ਸੰਸਾਰ ਪੱਧਰ ਦੀਆਂ ਸੰਸਕ੍ਰਿਤੀਆਂ ਨਾਲ ਸਬੰਧਿਤ ਵਿਦਵਾਨਾਂ ਦੁਆਰਾ ਦਿੱਤੇ ਹਵਾਲਿਆਂ ਨਾਲ ਭਾਰਤੀ ਇਤਿਹਾਸਿਕ, ਮੱਧਕਾਲ ਅਤੇ ਆਧੁਨਿਕ ਸਮੇਂ ਦੀ ਸੰਸਕ੍ਰਿਤੀ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਵਿਚਾਰਾਂ ਦੀ ਸਾਰਥਿਕਤਾ ਤੇ ਆਪਣੇ ਅਨੁਭਵ ਦੁਆਰਾ ਜਾਣਕਾਰੀ ਪ੍ਰਦਾਨ ਕੀਤੀ।
ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਭਾਰਤ ਵਿੱਚ ਵੱਖ ਵੱਖ ਸੱਭਿਆਚਾਰਾਂ ਦੇ ਹੁੰਦੇ ਹੋਏ ਵੀ ਗੁਰੂ ਸਾਹਿਬ ਨੇ ਅਨੇਕਤਾ ਵਿੱਚ ਏਕਤਾ ਦਾ ਸੰਦੇਸ਼ ਦਿੱਤਾ।ਇਸ ਦੌਰਾਨ ਪ੍ਰਿੰਸੀਪਲ ਡਾ. ਸ਼੍ਰੀਮਤੀ ਉਰਮਿਲ ਸੇਠੀ ਨੇ ਪੰਜਾਬੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਸ਼੍ਰੀਮਤੀ ਰਾਜਪਾਲ ਕੌਰ, ਸ਼੍ਰੀ ਮਨਜੀਤ ਸਿੰਘ ਨੂੰ ਇਸ ਗਤੀਵਿਧੀ ਦੇ ਸਫਲਤਾਪੂਰਵਕ ਮੁਕੰਮਲ ਹੋਣ ਤੇ ਵਧਾਈ ਦਿੱਤੀ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In