Menu

ਅਮਰੀਕਾ ‘ਚ 12 ਸਾਲਾਂ ਲੜਕੇ ਨੇ 1,600 ਤੋਂ ਵੱਧ ਲੋਕਾਂ ਦੀ ਕੀਤੀ ਕੋਰੋਨਾ ਟੀਕਾ ਲਗਵਾਉਣ ਵਿੱਚ ਸਹਾਇਤਾ

ਫਰਿਜ਼ਨੋ (ਕੈਲੀਫੋਰਨੀਆ), 9 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਇੱਕ 12 ਸਾਲ ਦੇ ਲੜਕੇ ਨੇ 1600 ਤੋਂ ਵੱਧ ਲੋਕਾਂ ਨੂੰ ਕੋਰੋਨਾ ਟੀਕਾ ਲਗਵਾਉਣ ਵਿੱਚ ਮੱਦਦ ਕੀਤੀ ਹੈ, ਜਿਹਨਾਂ ਵਿੱਚ ਜ਼ਿਆਦਾਤਰ ਬਜ਼ੁਰਗ ਲੋਕ ਸ਼ਾਮਿਲ ਹਨ। ਸੈਮ ਕੌਸ਼ ਨਾਮ ਦੇ ਇਸ ਲੜਕੇ ਨੂੰ ਕੋਰੋਨਾ ਟੀਕਾਕਰਨ ਮੁਹਿੰਮ ਦੌਰਾਨ ਬਜ਼ੁਰਗ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਪ੍ਰਤੀ ਜਾਣਕਾਰੀ ਸੀ । ਇਸ ਲਈ ਨਿਊਯਾਰਕ ਦੇ ਸਕਾਰਸਡੇਲ ਨਾਲ ਸੰਬੰਧਿਤ ਸੱਤਵੇਂ ਗ੍ਰੇਡ ਦੇ ਵਿਦਿਆਰਥੀ ਨੇ ਦੂਜਿਆਂ ਦੀ ਮਦਦ ਕਰਨ ਦਾ ਇੱਕ ਅਨੋਖਾ ਢੰਗ ਲੱਭਿਆ। ਸੈਮ ਅਨੁਸਾਰ ਕਈ ਲੋਕ ਖਾਸ ਕਰਕੇ ਬਜ਼ੁਰਗ ਆਪਣੇ ਟੀਕਾਕਰਨ ਲਈ ਯੋਗਤਾ ਅਤੇ ਕੇਂਦਰ ਵਿੱਚ ਮੁਲਾਕਾਤ ਕਰਨ ਵਿੱਚ ਸਮੱਸਿਆ ਦਾ ਸਾਹਮਣਾ ਕਰਦੇ ਹਨ। ਇਸ ਲਈ ਉਸਨੇ ਇਸਦੇ ਹੱਲ ਲਈ ਇੱਕ ਵੈਬਸਾਈਟ ਤਿਆਰ ਕੀਤੀ। ਆਪਣੇ ਇਸ ਪ੍ਰੋਜੈਕਟ ਦਾ ਨਾਮ ਉਸਨੇ ਮਿਟਜ਼ਵਾਹ ਰੱਖਿਆ, ਜਿਸਦੇ ਤਹਿਤ ਸੈਮ ਨੇ ਪਿਛਲੇ ਮਹੀਨੇ, ਗੂਗਲ ਦੇ ਵੈਬਸਾਈਟ ਟੈਂਪਲੇਟ ਦੀ ਵਰਤੋਂ ਕਰਦਿਆਂ, “ਵੈਕਸੀਨ ਹੈਲਪਰ” ਸਾਈਟ ਬਣਾਈ ਜੋ ਨਿਊਯਾਰਕ ਵਾਸੀਆਂ ਨੂੰ ਟੀਕੇ ਲਈ ਯੋਗਤਾ ਅਤੇ ਅਪਾਇੰਟਮੈਂਟ ਦਾ ਪਤਾ ਲਗਾਉਣ ਵਿੱਚ ਸਹਾਇਤਾ ਕਰਦੀ ਹੈ। ਇਸ ਸਾਈਟ ਦੀ ਵਰਤੋਂ ਕਰਦਿਆਂ ਇੱਕ ਵਾਰ ਯੋਗਤਾ ਦਾ ਪਤਾ ਲੱਗ ਜਾਣ ‘ਤੇ, ਲੋਕ ਟੀਕਾਕਰਨ ਕੇਂਦਰ ਵਿੱਚ ਯੋਗ  ਮੁਲਾਕਾਤ ਕਰਨ ਲਈ ਲੋੜੀਂਦੀ ਮੁੱਢਲੀ ਜਾਣਕਾਰੀ ਭਰ ਸਕਦੇ ਹਨ। ਸੈਮ ਦੀ ਵੈਬਸਾਈਟ ਜਾਣਕਾਰੀ ਇਕੱਠੀ ਕਰਦੀ ਹੈ, ਅਤੇ ਫਿਰ ਉਹ ਹਰੇਕ ਵਿਅਕਤੀ ਲਈ ਟੀਕੇ ਦੀ ਅਪਾਇੰਟਮੈਂਟ  ਬੁੱਕ ਕਰਦਾ ਹੈ । ਸੈਮ ਅਨੁਸਾਰ ਹੁਣ ਤੱਕ ਉਸਨੇ 1,600 ਤੋਂ ਵੱਧ ਮੁਲਾਕਾਤਾਂ ਬੁੱਕ ਕੀਤੀਆਂ ਹਨ। ਕਈ ਬਜ਼ੁਰਗਾਂ ਨੂੰ  ਟੀਕਾਕਰਨ ਵਿੱਚ ਸਹਾਇਤਾ ਕਰਨ ਤੋਂ ਇਲਾਵਾ, ਸੈਮ ਨੇ ਕੁੱਝ ਅਧਿਆਪਕਾਂ ਅਤੇ ਗੰਭੀਰ ਸਿਹਤ ਸਥਿਤੀਆਂ ਵਾਲੇ ਲੋਕਾਂ ਲਈ ਵੀ ਟੀਕੇ ਦੀ ਬੁਕਿੰਗ ਕੀਤੀ ਹੈ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans