Menu

ਕੈਲੀਫੋਰਨੀਆ ‘ਚ ਗੋਸਟ ਸ਼ਿਪ ਵੇਅਰਹਾਊਸ ਦੇ ਅਗਨੀਕਾਂਡ ਲਈ ਇਸਦੇ ਪ੍ਰਬੰਧਕ ਨੂੰ ਹੋਈ ਨੌਂ ਸਾਲ ਦੀ ਕੈਦ

ਫਰਿਜ਼ਨੋ (ਕੈਲੀਫੋਰਨੀਆ), 9 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆ ਸਥਿਤ ਕਲਾਕਾਰਾਂ ਦਾ ਇੱਕ ਗੋਦਾਮ ਜਿਸਨੂੰ ਗੋਸਟ ਸ਼ਿਪ ਵੇਅਰਹਾਊਸ ਵੀ ਕਿਹਾ ਜਾਂਦਾ ਹੈ, ਵਿੱਚ ਤਕਰੀਬਨ ਪੰਜ ਸਾਲ ਪਹਿਲਾਂ ਅੱਗ ਲੱਗਣ ਕਾਰਨ 36 ਲੋਕਾਂ ਦੀ ਮੌਤ ਹੋ ਗਈ ਸੀ। ਇਸਦੇ ਸੰਬੰਧ ਵਿੱਚ ਇਸ ਗੋਦਾਮ ਦੇ ਸੰਸਥਾਪਕ ਨੂੰ ਸੋਮਵਾਰ ਦੇ ਦਿਨ ਨੌਂ ਸਾਲ ਦੀ ਕੈਦ ਅਤੇ ਰਿਹਾਈ ਤੋਂ ਬਾਅਦ ਤਿੰਨ ਸਾਲਾਂ ਦੀ ਨਿਗਰਾਨੀ ਦੀ ਸਜ਼ਾ ਸੁਣਾਈ ਗਈ ਹੈ। ਅਲੇਮੇਡਾ ਜ਼ਿਲ੍ਹਾ ਅਟਾਰਨੀ ਨੈਨਸੀ ਓਮਾਲੀ ਦੇ ਦਫ਼ਤਰ ਅਨੁਸਾਰ ਕੈਲੀਫੋਰਨੀਆ ਦੇ ਓਕਲੈਂਡ ਵਿੱਚ ਗੋਸਟ ਸ਼ਿਪ ਵੇਅਰਹਾਊਸ ਦੇ ਮਾਸਟਰ ਕਿਰਾਏਦਾਰ ਡੇਰਿਕ ਅਲਮੇਨਾ ਨੂੰ ਇਹ ਸਜ਼ਾ ਸੁਣਾਈ ਗਈ ਹੈ ਜਦਕਿ ਅਲਮੇਨਾ ਨੇ 2 ਦਸੰਬਰ, 2016 ਨੂੰ ਅੱਗ ਲੱਗਣ ਵਿੱਚ ਆਪਣੀ ਭੂਮਿਕਾ ਲਈ ਮੁਆਫੀ ਮੰਗੀ ਹੈ। ਇਸ ਮਾਮਲੇ ਵਿੱਚ ਅਲਮੇਨਾ ਨੂੰ ਜਨਵਰੀ ਵਿੱਚ ਗੋਦਾਮ ਵਿਚਲੀਆਂ  36 ਮੌਤਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ।ਅਲਮੇਨਾ ਨੇ ਥਿਏਟਰ ਸੈੱਟ ਬਣਾਉਣ ਲਈ 2013 ਵਿੱਚ ਇਹ ਗੋਦਾਮ ਕਿਰਾਏ ‘ਤੇ ਲਿਆ ਸੀ, ਪਰ ਉਸਨੇ ਦੂਜੇ ਕਲਾਕਾਰਾਂ ਨੂੰ ਕਿਰਾਏ ਲਈ ਰੱਖਣਾ ਸ਼ੁਰੂ ਕਰ ਦਿੱਤਾ ਸੀ। ਇੱਕ ਹੋਰ ਆਦਮੀ ਹੈਰਿਸ ਨੇ ਕਥਿਤ ਤੌਰ ‘ਤੇ ਇਸ ਇਮਾਰਤ ਨੂੰ ਇੱਕ ਰਹਿਣ ਵਾਲੇ ਖੇਤਰ ਵਿੱਚ ਬਦਲਣ, ਵੱਡੀਆਂ ਪਾਰਟੀਆਂ ਦਾ ਪ੍ਰਬੰਧ ਕਰਨ ਅਤੇ ਕਿਰਾਇਆ ਇੱਕਠਾ ਕਰਨ ਵਿੱਚ ਅਲਮੇਨਾ ਦੀ ਸਹਾਇਤਾ ਕੀਤੀ ਸੀ। ਵਕੀਲਾਂ ਅਨੁਸਾਰ ਅਲਮੇਨਾ ਦੇ ਇਸ ਕਦਮ ਨਾਲ  ਗੋਦਾਮ ਜਲਣਸ਼ੀਲ ਚੀਜ਼ਾਂ ਨਾਲ ਭਰ ਗਿਆ ਸੀ, ਜਦਕਿ ਉੱਥੇ ਬਾਹਰ ਨਿਕਲਣ ਦੇ ਰਾਸਤੇ ਵੀ ਬੰਦ ਸਨ ਅਤੇ ਕੋਈ ਹੋਰ ਬਚਾਓ ਸਾਧਨ ਵੀ ਨਹੀ ਸਨ।ਪਿਛਲੇ ਸਾਲ, ਓਕਲੈਂਡ ਸ਼ਹਿਰ ,ਅੱਗ ਦੇ ਪੀੜਤਾਂ ਲਈ ਮੁਕੱਦਮਾ ਨਿਪਟਾਉਣ ਲਈ 32 ਮਿਲੀਅਨ ਡਾਲਰ ਤੋਂ ਵੱਧ ਦਾ ਭੁਗਤਾਨ ਕਰਨ ਲਈ ਰਾਜ਼ੀ ਹੋਇਆ ਸੀ, ਜਿਸ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਲਈ 23.5 ਮਿਲੀਅਨ ਡਾਲਰ ਅਤੇ ਇੱਕ ਜ਼ਖਮੀ ਹੋਏ ਵਿਅਕਤੀ ਲਈ 9.2 ਮਿਲੀਅਨ ਡਾਲਰ ਸ਼ਾਮਲ ਸਨ।

ਮਨੀਸ਼ ਸਿਸੋਦੀਆ ਨੇ ਵਾਪਸ ਲਈ ਅੰਤਰਿਮ ਜ਼ਮਾਨਤ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼ ਐਵੇਨਿਊ ਅਦਾਲਤ ਨੇ ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਸੀਬੀਆਈ ਅਤੇ ਈਡੀ ਕੇਸ…

ਕਾਂਗਰਸ ਨੂੰ ਦੋਹਰਾ ਝਟਕਾ, ਭਾਜਪਾ…

ਨਵੀਂ ਦਿੱਲੀ 20 ਅਪ੍ਰੈਲ 2024- ਲੋਕ ਸਭਾ…

EVM ਲੈ ਕੇ ਜਾ ਰਿਹਾ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39835 posts
  • 0 comments
  • 0 fans