Menu

ਫਿਰੋਜ਼ਪੁਰ ਪੁਲਿਸ ਵੱਲੋਂ ਲੁਟੇਰਾ ਗਿਰੋਹ ਦੇ 4 ਮੈਂਬਰਾਂ ਨੂੰ 25 ਮੋਟਰਸਾਇਕਲ ਅਤੇ 2 ਐਕਟਿਵਾ ਸਮੇਤ ਕੀਤਾ ਗਿ੍ਫ਼ਤਾਰ 

ਫਿਰੋਜ਼ਪੁਰ 9 ਮਾਰਚ (ਗੁਰਨਾਮ ਸਿੱਧੂ, ਗੁਰਦਰਸ਼ਨ ਸੰਧੂ) – ਫਿਰੋਜ਼ਪੁਰ ਦੀ ਸੀ ਆਈ ਸਟਾਫ਼ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਵੱਖ ਵੱਖ ਜ਼ਿਲ੍ਹਿਆਂ ਚ ਲੁਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਲੁਟੇਰੇ ਗਰੋਹ ਦੇ 4 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਚੋਰੀ ਕੀਤੇ 25 ਮੋਟਰਸਾਈਕਲ ਅਤੇ 2 ਅਕਟਿਵਾ ਸਕੂਟਰੀਆਂ ਬਰਾਮਦ ਕੀਤੀਆਂ । ਇਸੇ ਸਬੰਧੀ ਸੀਨੀਅਰ ਪੁਲਿਸ ਕਪਤਾਨ ਭਾਗੀਰਥ ਸਿੰਘ ਮੀਨਾ ਵੱਲੋਂ ਪ੍ਰੈੱਸ ਕਾਨਫਰੰਸ ਚ ਦੱਸਿਆ ਕਿ ਸੀ ਆਈ ਏ ਸਟਾਫ਼ ਪੁਲਿਸ ਨੂੰ ਖੁਫੀਆ ਜਾਣਕਾਰੀ ਮਿਲੀ ਤੇ ਕਾਰਵਾਈ ਕਰਦੇ ਹੋਏ ਪਿੰਡ ਝੋਕ ਹਰੀ ਹਰ ਦੀ ਦਾਣਾ ਮੰਡੀ ਵਿਚੋਂ ਚਾਰ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ । ਜਿਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਚੋਰੀ ਕੀਤੇ 25 ਮੋਟਰਸਾਈਕਲ ਅਤੇ 2 ਐਕਟਿਵਾ ਬਰਾਮਦ ਕੀਤੀਆਂ ਗਈਆਂ। ਪੁਲਿਸ ਨੇ ਫੜੇ ਗਏ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ ਕਾਲੁੂ ਪੁੱਤਰ ਬਲਵਿੰਦਰ ਸਿੰਘ ਵਾਸੀ ਨੇੜੇ ਭੱਠਾ ਵਲਟੋਹਾ ਰੋੜ ਅਮਰਕੋਟ ਥਾਣਾ ਵਲਟੋਹਾ ਜ਼ਿਲ੍ਹਾ ਅੰਮ੍ਰਿਤਸਰ ਹਾਲ ਵਾਸੀ ਬਾਸੀ ਗੇਟ ਫਿਰੋਜ਼ਪੁਰ ਸ਼ਹਿਰ , ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਜੋਗਿੰਦਰ ਸਿੰਘ ਵਾਸੀ ਨੇੜੇ ਦਾਣਾ ਮੰਡੀ ਅਮਰਕੋਟ ਥਾਣਾ ਵਲਟੋਹਾ ਜ਼ਿਲਾ ਤਰਨਤਾਰਨ ਹਾਲ ਵਾਸੀ ਬਸਤੀ ਬੱਗੇ ਕੇ ਥਾਣਾ ਆਰਿਫ਼ ਕੇ ਫ਼ਿਰੋਜ਼ਪੁਰ ,ਦਲਜੀਤ ਉਰਫ ਮੱਤੀ ਪੁੱਤਰ ਸਵਰਨ ਸਿੰਘ ਵਾਸੀ ਇਲਮੇਵਾਲਾ ਥਾਣਾ ਆਰਿਫ ਕੇ ਫ਼ਿਰੋਜ਼ਪੁਰ ,ਅਨੂਪ ਸਿੰਘ ਉਰਫ ਅਨੂਪਾ ਮੰਗਲ ਸਿੰਘ ਵਾਸੀ ਇਲਮੇਵਾਲਾ ਥਾਣਾ ਆਰਿਫ਼ ਕੇ ਫ਼ਿਰੋਜ਼ਪੁਰ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।ਸੀਨੀਅਰ ਕਪਤਾਨ ਪੁਲੀਸ ਭਾਗੀਰਥ ਸਿੰਘ ਮੀਨਾ ਨੇ ਇਹ ਵੀ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਮੁਲਾਜ਼ਮ ਮਨਪ੍ਰੀਤ ਸਿੰਘ ਉਰਫ ਕਾਲਾ ਪੁੱਤਰ ਬਲਵਿੰਦਰ ਸਿੰਘ ਖ਼ਿਲਾਫ਼ ਇਸ ਤੋਂ ਪਹਿਲਾਂ ਵੀ ਜ਼ਿਲ੍ਹਾ ਅਮ੍ਰਿਤਸਰ ਅਤੇ ਤਰਨਤਾਰਨ ਦੇ ਵੱਖ ਵੱਖ ਥਾਣਿਆਂ ਅੰਦਰ 4 ਮੁਕੱਦਮੇ ਐੱਨ ਡੀ ਪੀ ਐੱਸ ਅਧੀਨ ਦਰਜ ਹਨ ਅਤੇ ਮੁਲਜ਼ਮ ਦਲਜੀਤ ਉਰਫ ਮੱਤੀ ਖ਼ਿਲਾਫ਼ ਪੁਲੀਸ ਥਾਣਾ ਆਰਿਫ ਕੇ ਅੰਦਰ ਚੋਰੀ ਆਦਿ ਦੋਸ਼ਾਂ ਅਧੀਨ ਦੀ ਮੁਕੱਦਮੇ ਦਰਜ ਹਨ ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In