Menu

ਫਰਿਜ਼ਨੋ ਦੇ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਹੋਈ ਗੋਲੀਬਾਰੀ ਨੇ ਲਈ ਇੱਕ ਵਿਅਕਤੀ ਦੀ ਜਾਨ

ਫਰਿਜ਼ਨੋ (ਕੈਲੀਫੋਰਨੀਆ), 8 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆ ਦੇ ਫਰਿਜ਼ਨੋ ਸ਼ਹਿਰ ਵਿੱਚ ਇਸ ਸਾਲ ਦੇ ਕਤਲਾਂ ਦੀ ਸੂਚੀ ਵਿੱਚ ਸ਼ਨੀਵਾਰ ਦੀ ਰਾਤ ਇੱਕ ਹੋਰ ਕਤਲ ਦਾ ਵਾਧਾ ਹੋ ਗਿਆ ਹੈ। ਪੁਲਿਸ ਅਨੁਸਾਰ ਪੂਰਬੀ-ਕੇਂਦਰੀ ਫਰਿਜ਼ਨੋ ਦੇ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਸ਼ਨੀਵਾਰ ਰਾਤ ਨੂੰ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਫਰਿਜ਼ਨੋ ਪੁਲਿਸ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਜਾਨਲੇਵਾ ਗੋਲੀਬਾਰੀ ਰਾਤ 9:30 ਵਜੇ ਦੇ ਕਰੀਬ ਚੇਸਟਨਟ ਅਤੇ ਓਲਿਵ ਐਵੀਨਿਊ ਦੇ ਚੌਰਾਹੇ ਨੇੜੇ ਵਿਲਾ ਮਾਰਗਰਿਟਾ ਅਪਾਰਟਮੈਂਟਸ ਵਿੱਚ ਇੱਕ ਔਰਤ ਦੇ ਘਰ ਦੇ ਅੰਦਰ ਕੀਤੀ ਗਈ। ਲੈਫਟੀਨੈਂਟ ਇਜ਼ਰਾਈਲ ਰੇਅਜ਼ ਅਨੁਸਾਰ ਇਸ ਗੋਲੀਬਾਰੀ ਦੀ ਸੂਚਨਾ ਮਿਲਣ ਉਪਰੰਤ ਅਧਿਕਾਰੀ ਜਦ ਘਟਨਾ ਸਥਾਨ ‘ਤੇ ਪਹੁੰਚੇ ਤਾਂ ਉਹਨਾਂ ਨੇ ਘਰ ਵਿੱਚ ਗੋਲੀ ਨਾਲ ਜਖਮੀ ਵਿਅਕਤੀ ਨੂੰ ਪਾਇਆ, ਜਿਸਨੂੰ ਸਿਹਤ ਕਰਮਚਾਰੀਆਂ ਵੱਲੋਂ ਮੌਕੇ ‘ਤੇ ਮ੍ਰਿਤਕ ਘੋਸ਼ਿਤ ਕਰਾਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਅਪਾਰਟਮੈਂਟ ਦੇ ਅੰਦਰ ਗੋਲੀ ਮਾਰ ਦਿੱਤੀ ਗਈ ਸੀ ਅਤੇ ਗੋਲੀ ਮਾਰਨ ਤੋਂ ਬਾਅਦ ਦੋ ਲੋਕ  ਮੌਕੇ ਤੋਂ ਭੱਜ ਗਏ ਸਨ। ਇਸ ਮਾਮਲੇ ਵਿੱਚ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਮ੍ਰਿਤਕ ਵਿਅਕਤੀ ਅਤੇ ਅਪਾਰਟਮੈਂਟ ਵਿੱਚ ਰਹਿਣ ਵਾਲੀ ਔਰਤ ਵਿੱਚ ਕੀ ਸੰਬੰਧ ਸੀ, ਪਰ ਪੁਲਿਸ ਨੇ ਕਿਹਾ ਕਿ ਉਹ ਆਦਮੀ ਉਸ ਘਰ ਵਿੱਚ ਨਹੀਂ ਰਹਿੰਦਾ ਸੀ। ਪੁਲਿਸ ਵੱਲੋਂ ਇਸ ਘਟਨਾ ਦੀ  ਜਾਂਚ ਕੀਤੀ ਜਾ ਰਹੀ ਹੈ। ਫਰਿਜ਼ਨੋ ਵਿੱਚ ਸ਼ਨੀਵਾਰ ਦੇ ਦਿਨ ਦਾ ਇਹ ਦੂਜਾ ਕਤਲ ਸੀ। ਇਸਦੇ ਇਲਾਵਾ ਸ਼ਨੀਵਾਰ ਸਵੇਰੇ ਵੀ ਇੱਕ ਵੱਖਰੀ ਗੋਲੀਬਾਰੀ ਵਿੱਚ, ਇੱਕ 37 ਸਾਲਾ ਵਿਅਕਤੀ ਨੂੰ ਹਾਈਵੇਅ 99 ਦੇ ਪੱਛਮ ਵਿੱਚ ਇੱਕ ਝਗੜੇ  ਤੋਂ ਬਾਅਦ ਜਾਨ ਤੋਂ ਮਾਰ ਦਿੱਤਾ ਗਿਆ ਸੀ। ਅਧਿਕਾਰੀਆਂ ਅਨੁਸਾਰ ਇਸ ਸਾਲ ਫਰਿਜ਼ਨੋ ਵਿੱਚ 17 ਕਤਲ ਹੋਏ ਹਨ ਜਦਕਿ ਪਿਛਲੇ ਸਾਲ ਇਸ ਸਮੇਂ ਦੀ ਮਿਆਦ ਤੱਕ  ਚਾਰ ਕਤਲ ਦਰਜ ਕੀਤੇ ਗਏ ਸਨ।

Listen Live

Subscription Radio Punjab Today

Our Facebook

Social Counter

  • 18901 posts
  • 1 comments
  • 0 fans

Log In