Menu

ਅਮਰੀਕੀ ਸੈਨੇਟ ਨੇ ਪਾਸ ਕੀਤਾ 1.9 ਟ੍ਰਿਲੀਅਨ ਡਾਲਰ ਦਾ ਕੋਰੋਨਾ ਰਾਹਤ ਬਿੱਲ

ਫਰਿਜ਼ਨੋ (ਕੈਲੀਫੋਰਨੀਆ), 8 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ 25 ਘੰਟਿਆਂ ਤੋਂ ਵੱਧ ਬਹਿਸ ਅਤੇ ਵੋਟਾਂ ਤੋਂ ਬਾਅਦ ਸੈਨੇਟ ਨੇ ਸ਼ਨੀਵਾਰ ਨੂੰ 1.9 ਟ੍ਰਿਲੀਅਨ ਡਾਲਰ ਦਾ ਕੋਵਿਡ ਰਾਹਤ ਬਿੱਲ ਪਾਸ ਕੀਤਾ ਹੈ, ਜਿਸਦਾ ਉਦੇਸ਼ ਘੱਟ ਆਮਦਨੀ ਵਾਲੇ ਅਮਰੀਕੀਆਂ, ਛੋਟੇ ਕਾਰੋਬਾਰਾਂ, ਸਕੂਲਾਂ, ਵਾਇਰਸ ਤੋਂ ਪ੍ਰਭਾਵਿਤ ਹਾਸਪਿਟਾਲਿਟੀ ਅਤੇ ਸੈਰ-ਸਪਾਟਾ ਉਦਯੋਗਾਂ, ਅਤੇ ਨਾਲ ਹੀ ਰਾਜ ਅਤੇ ਸਥਾਨਕ ਸਰਕਾਰਾਂ ਦੀ ਸਹਾਇਤਾ ਕਰਨਾ ਹੈ। ਇਹ ਬਿੱਲ ਇੱਕ ਪਾਰਟੀ ਲਾਈਨ ਵੋਟਿੰਗ ‘ਤੇ ਪਾਸ ਹੋਇਆ ਹੈ ਜੋ ਕਿ ਹੁਣ ਰਾਸ਼ਟਰਪਤੀ ਜੋਅ ਬਾਈਡੇਨ ਦੇ ਦਸਤਖਤ ਹੋਣ ਤੋਂ ਪਹਿਲਾਂ ਪ੍ਰਮੁੱਖ ਤਬਦੀਲੀਆਂ ਲਈ ਸਦਨ ਵਿੱਚ ਵਾਪਸ ਜਾਵੇਗਾ। ਇਸ ਬਿੱਲ ਨੂੰ ਪਾਸ ਕਰਨ ਲਈ ਸੈਨੇਟ ਵਿੱਚ ਅੰਤਮ ਵੋਟ 50-49 ਸੀ, ਸਾਰੇ ਡੈਮੋਕਰੇਟਸ ਨੇ ਬਿੱਲ ਦੇ ਹੱਕ ਵਿੱਚ ਵੋਟ ਦਿੱਤੀ ਜਦਕਿ ਸਾਰੇ ਰਿਪਬਲਿਕਨ ਇਸ ਦੇ ਵਿਰੁੱਧ ਵੋਟਿੰਗ ਕਰ ਰਹੇ ਸਨ। ਇਸ ਬਿੱਲ ਦੇ ਪਾਸ ਹੋਣ ਦੇ ਬਾਅਦ ਸੈਨੇਟ ਦੇ ਬਹੁਗਿਣਤੀ ਨੇਤਾ ਚੱਕ ਸ਼ੂਮਰ ਨੇ ਇਸਨੂੰ ਦੇਸ਼ ਲਈ ਇੱਕ ਮਹਾਨ ਦਿਨ ਦੱਸਿਆ। ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀ ਸ਼ਨੀਵਾਰ ਨੂੰ ਆਪਣੇ ਸੰਬੋਧਨ ਦੌਰਾਨ ਇਸ ਨੂੰ “ਇਤਿਹਾਸਕ” ਦੱਸਿਆ। ਉਹਨਾਂ ਅਨੁਸਾਰ ਇਸ ਪੈਕੇਜ ਵਿੱਚ ਸਭ ਕੁੱਝ ਦੁੱਖ ਦੂਰ ਕਰਨ  ਲਈ ਤਿਆਰ ਕੀਤਾ ਗਿਆ ਹੈ  ,ਜਿਸਦੀ ਰਾਸ਼ਟਰ ਨੂੰ ਸਭ ਤੋਂ ਜਿਆਦਾ ਜ਼ਰੂਰਤ ਹੈ।ਜਿਸਦੇ ਤਹਿਤ ਤਕਰੀਬਨ 85% ਅਮਰੀਕੀ ਪਰਿਵਾਰਾਂ ਨੂੰ ਹੁਣ ਛੇਤੀ ਹੀ ਪ੍ਰਤੀ ਵਿਅਕਤੀ 1,400 ਡਾਲਰ ਦੀ ਸਿੱਧੀ ਅਦਾਇਗੀ ਮਿਲੇਗੀ, ਅਤੇ ਚਾਰ ਜੀਆਂ ਦੇ ਮੱਧ ਵਰਗੀ ਪਰਿਵਾਰ ਨੂੰ, 5,600 ਡਾਲਰ ਮਿਲਣਗੇ। ਬਿੱਲ ਦੀ ਅਗਲੀ ਕਾਰਵਾਈ ਵਿੱਚ ਸਦਨ ਬਿੱਲ ਦੇ ਕੁੱਝ ਵੱਖਰੇ ਸੰਸਕਰਣ ਦੇ ਪਾਸ ਹੋਣ ਤੋਂ ਬਾਅਦ ਮੰਗਲਵਾਰ ਨੂੰ ਸਦਨ ਵਿੱਚ ਸੋਧੇ ਹੋਏ ਕਾਨੂੰਨ ਉੱਤੇ ਵੋਟਿੰਗ ਹੋਵੇਗੀ। ਜੇ ਇਸ ਨੂੰ ਸਦਨ ਦੁਆਰਾ ਪ੍ਰਵਾਨਗੀ ਦਿੱਤੀ ਜਾਂਦੀ ਹੈ, ਤਾਂ ਇਹ ਬਾਈਡੇਨ ਦੇ ਡੈਸਕ ਤੇ ਹਸਤਾਖਰ ਲਈ ਜਾਵੇਗਾ।ਇਸ ਤੋਂ ਇਲਾਵਾ ਬਿੱਲ ਦੀਆਂ ਹੋਰ ਧਾਰਾਵਾਂ ਵਿੱਚ 6 ਸਤੰਬਰ ਤੱਕ 300 ਡਾਲਰ ਹਫਤਾਵਾਰੀ ਬੇਰੁਜ਼ਗਾਰੀ ਲਾਭ, ਪ੍ਰਤੀ ਪਰਿਵਾਰ 3,600 ਡਾਲਰ ਤੱਕ ਦਾ ਬੱਚੇ ਦਾ ਭੱਤਾ, ਸਟੇਟ ਅਤੇ ਸਥਾਨਕ ਸਰਕਾਰਾਂ ਨੂੰ 350 ਬਿਲੀਅਨ ਡਾਲਰ ਦੀ ਸਹਾਇਤਾ ਅਤੇ ਕੋਰੋਨਾ ਟੀਕੇ ਦੀ ਵੰਡ ਲਈ 14 ਬਿਲੀਅਨ ਡਾਲਰ ਦੇ ਨਾਲ ਹੋਰ ਸਹਾਇਤਾ ਵੀ ਸ਼ਾਮਿਲ ਹੈ।

Listen Live

Subscription Radio Punjab Today

Our Facebook

Social Counter

  • 18901 posts
  • 1 comments
  • 0 fans

Log In