Menu

ਅਮਰੀਕਾ ਦੇ ਪਨਾਹਘਰਾਂ ‘ਚ ਫਰਵਰੀ ਦੌਰਾਨ ਆਏ 7,000 ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀ ਬੱਚੇ

ਫਰਿਜ਼ਨੋ (ਕੈਲੀਫੋਰਨੀਆ), 8  ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਗੈਰ ਕਾਨੂੰਨੀ ਪ੍ਰਵਾਸੀ ਬੱਚਿਆਂ ਦੇ ਸਰਕਾਰੀ ਅੰਕੜਿਆਂ ਅਨੁਸਾਰ, ਦੇਸ਼ ਵਿੱਚ ਇਕੱਲੇ ਆਏ ਗੈਰ ਕਾਨੂੰਨੀ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਹੋਣ ਦੇ ਨਾਲ ਸਰਕਾਰੀ ਨਿਗਰਾਨੀ ਅਧੀਨ ਸ਼ੈਲਟਰਾਂ ਨੇ ਫਰਵਰੀ ਵਿੱਚ 7,000 ਤੋਂ ਵੱਧ ਪ੍ਰਵਾਸੀ ਬੱਚਿਆਂ ਨੂੰ ਪ੍ਰਾਪਤ ਕੀਤਾ ਹੈ।ਫਰਵਰੀ ਤੋਂ ਬਾਅਦ  ਮਾਰਚ ਵਿੱਚ ਵੀ ਇਹ ਵਾਧਾ ਨਿਰੰਤਰ ਜਾਰੀ ਹੈ। ਅੰਕੜਿਆਂ ਅਨੁਸਾਰ, ਮਾਰਚ ਮਹੀਨੇ ਦੇ ਪਹਿਲੇ ਚਾਰ ਦਿਨਾਂ ਦੌਰਾਨ 1,500 ਤੋਂ ਵੱਧ ਅਣਪਛਾਤੇ ਪਰਵਾਸੀ ਨਾਬਾਲਗਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਰਫਿਊਜੀ ਰੀਸੈਟਲਮੈਂਟ ਏਜੰਸੀ ਅਨੁਸਾਰ ਔਸਤਨ 337 ਬੱਚੇ ਪ੍ਰਤੀ ਦਿਨ ਮਿਲ ਰਹੇ ਹਨ। ਜਨਵਰੀ ਮਹੀਨੇ ਵਿੱਚ ਵੀ ਸ਼ਰਨਾਰਥੀ ਦਫਤਰ ਦੇ ਸ਼ੈਲਟਰਾਂ ਅਤੇ ਪਾਲਣ ਘਰਾਂ ਦੇ ਨੈਟਵਰਕ ਨੂੰ 4,000 ਤੋਂ ਵੱਧ ਸਰਹੱਦ ਪਾਰ ਤੋਂ ਆਏ ਇਕੱਲੇ  ਬੱਚੇ ਮਿਲੇ  , ਜਿਹਨਾਂ ਦੀ ਗਿਣਤੀ ਵਿੱਚ ਦਸੰਬਰ ਤੋਂ 19% ਦਾ ਵਾਧਾ ਦਰਜ ਕੀਤਾ ਗਿਆ ਹੈ। ਏਜੰਸੀ ਅਨੁਸਾਰ ਫਰਵਰੀ 2019 ਵਿੱਚ ਸ਼ਰਨਾਰਥੀ ਦਫ਼ਤਰ ਨੇ ਲੱਗਭਗ 5,900 ਨਾਬਾਲਗਾਂ ਨੂੰ ਲਿਆ ਸੀ। ਇਸਦੇ ਇਲਾਵਾ ਸ਼ੈਲਟਰਾਂ ਵਿੱਚ ਬੱਚਿਆਂ ਦੀ ਵਧਦੀ ਹੋਈ ਗਿਣਤੀ ਦੇ ਮੱਦੇਨਜ਼ਰ ਸਰਕਾਰ ਦੁਆਰਾ ਕੋਰੋਨਾ ਵਾਇਰਸ ਕਾਰਨ ਪਨਾਹਘਰਾਂ  ਨੂੰ ਹਦਾਇਤ ਕੀਤੀ ਹੈ ਕਿ ਉਹ ਸਮਾਜਿਕ ਦੂਰੀਆਂ ਦੇ ਉਪਾਵਾਂ ਨੂੰ ਲਾਗੂ ਕਰਨ ਲਈ  ਬਿਸਤਰਿਆਂ ਦੀ ਵਰਤੋਂ ਸ਼ੁਰੂ ਕਰਨ। ਇਸ ਸੰਬੰਧ ਵਿੱਚ ਪਿਛਲੇ ਸਾਲ, ਰਫਿਊਜੀ ਰੀਸੈਟਲਮੈਂਟ ਦਫ਼ਤਰ ਨੇ ਆਪਣੀ 13,000 ਬਿਸਤਰਿਆਂ ਦੀ ਸਮਰੱਥਾ ਨੂੰ ਘਟਾ ਕੇ ਲੱਗਭਗ 8,000 ਕਰ ਦਿੱਤਾ ਸੀ ਜਦਕਿ ਨਵੇਂ ਅੰਕੜਿਆਂ ਮੌਜੂਦਾ ਸਮੇਂ ਪ੍ਰਵਾਸੀ ਬੱਚਿਆਂ ਦੀ ਗਿਣਤੀ ਵਧਣ ਕਾਰਨ ਬਿਸਤਰਿਆਂ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਸਮੇਂ ਲੱਗਭਗ 8,000 ਬੱਚੇ ਹਿਰਾਸਤ ਵਿੱਚ ਹਨ।

Listen Live

Subscription Radio Punjab Today

Our Facebook

Social Counter

  • 18901 posts
  • 1 comments
  • 0 fans

Log In