Menu

ਨਿਊਯਾਰਕ ਦੀ ਮੱਛੀ ਮਾਰਕੀਟ ਦੇ ਗੁਦਾਮ ਵਿੱਚ ਮਿਲੀ ਲੜਕੀ ਦੀ ਪਲਾਸਟਿਕ ਵਿੱਚ ਲਪੇਟੀ ਹੋਈ ਲਾਸ਼

ਫਰਿਜ਼ਨੋ (ਕੈਲੀਫੋਰਨੀਆ), 8 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਨਿਊਯਾਰਕ ਦੀ ਇੱਕ ਮੱਛੀ ਮਾਰਕੀਟ ਦੇ ਗੁਦਾਮ ਵਿੱਚ ਇੱਕ ਲੜਕੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਇਸ ਸੰਬੰਧੀ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇੱਕ ਨੌਜਵਾਨ ਲੜਕੀ ਦੀ ਲਾਸ਼ ਜੋ ਕਿ ਪਲਾਸਟਿਕ ਵਿਚ ਲਪੇਟੀ ਹੋਈ ਬਰਾਮਦ ਕੀਤੀ ਗਈ ਹੈ , ਦੇ ਮਾਮਲੇ ਵਿੱਚ ਦੋ ਵਿਅਕਤੀਆਂ ‘ਤੇ ਕਤਲ ਦਾ ਇਲਜ਼ਾਮ ਲਗਾਇਆ ਗਿਆ ਹੈ। ਨਿਊਯਾਰਕ ਪੁਲਿਸ ਵਿਭਾਗ ਦੇ ਅਨੁਸਾਰ ਸ਼ਨੀਵਾਰ ਦੀ ਸਵੇਰ ਮੈਨਹੱਟਨ ਦੇ 95 ਸਾਊਥ ਸਟਰੀਟ ਦੀ ਮੱਛੀ ਮਾਰਕੀਟ ਵਿਖੇ 19 ਸਾਲਾਂ ਦੀ ਲੜਕੀ ਨੂੰ ਮ੍ਰਿਤਕ ਹਾਲਤ ਵਿੱਚ ਪਾਇਆ ਗਿਆ।, ਜਿਸਦੀ ਪਛਾਣ ਪੁਲਿਸ ਨੇ  ਰੋਸਾਲੀ ਸਨਚੇਜ਼ ਵਜੋਂ ਕੀਤੀ ਹੈ। ਅਧਿਕਾਰੀਆਂ ਅਨੁਸਾਰ ਲੜਕੀ ਦੀ ਲਾਸ਼ ਨੂੰ ਗੋਦਾਮ ਵਿੱਚ ਸਭ ਤੋਂ ਪਹਿਲਾਂ ਵੇਖਣ ਵਾਲੇ ਵਿਅਕਤੀ ਦੁਆਰਾ ਪੁਲਿਸ ਨੂੰ ਇਸ ਸੰਬੰਧੀ ਸੂਚਨਾ ਦਿੱਤੀ ਗਈ। ਇਸ ਕਤਲ ਦੇ ਸੰਬੰਧ ਵਿੱਚ ਪੁਲਿਸ ਵੱਲੋਂ ਐਤਵਾਰ ਦੇ ਦਿਨ 25 ਸਾਲਾ ਅਸਟਿਨ ਬੋਹੀਮ ਅਤੇ 20 ਸਾਲਾ ਕ੍ਰਿਸ਼ਚੀਅਨ ਮਰਕਾਡੋ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੇ ਦੂਜੀ-ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਹੈ।ਨਿਊਯਾਰਕ ਪੁਲਿਸ ਨੇ ਦੱਸਿਆ ਕਿ ਇਸ ਹੱਤਿਆ ਦੇ ਕਾਰਨਾਂ ਦਾ ਪਤਾ ਮੈਡੀਕਲ ਜਾਂਚ ਕਰਤਾ ਦੁਆਰਾ ਕੀਤਾ ਜਾਵੇਗਾ ਜਦਕਿ ਇਸ ਕੇਸ ਦੀ  ਜਾਂਚ ਜਾਰੀ ਹੈ।

Listen Live

Subscription Radio Punjab Today

Our Facebook

Social Counter

  • 18901 posts
  • 1 comments
  • 0 fans

Log In