Menu

ਕੋਲਰਾਡੋ ਵਿੱਚ ਗੈਰਕਾਨੂੰਨੀ ਪਾਰਟੀ ਬੰਦ ਕਰਵਾ ਰਹੇ ਸਵੈਟ ਅਧਿਕਾਰੀਆਂ ‘ਤੇ ਕੀਤਾ ਇੱਟਾਂ ਨਾਲ ਹਮਲਾ

ਫਰਿਜ਼ਨੋ (ਕੈਲੀਫੋਰਨੀਆ), 9 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਕੋਲੋਰਾਡੋ ਵਿੱਚ ਸ਼ਨੀਵਾਰ ਦੀ ਰਾਤ ਨੂੰ ਤਕਰੀਬਨ 800 ਵਿਅਕਤੀਆਂ ਦੀ ਇੱਕ ਗੈਰ ਕਾਨੂੰਨੀ ਪਾਰਟੀ ਨੂੰ ਬੰਦ ਕਰਵਾ ਰਹੇ ਸਵੈਟ ਅਧਿਕਾਰੀਆਂ ਉੱਪਰ ਇੱਟਾਂ ਨਾਲ ਹਮਲਾ ਕੀਤਾ ਗਿਆ। ਇਸ ਸੰਬੰਧੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ  ਪਾਰਟੀ ਕੋਲੋਰਾਡੋ ਬੋਲਡਰ ਯੂਨੀਵਰਸਿਟੀ ਨੇੜੇ ਬੋਲਡਰ ਯੂਨੀਵਰਸਿਟੀ ਹਿੱਲ ਦੇ ਗੁਆਂਢ ਵਿੱਚ ਕੀਤੀ ਜਾ ਰਹੀ ਸੀ, ਜਿਸ ਵਿੱਚ ਪੁਲਿਸ ਅਨੁਸਾਰ 800 ਦੇ ਕਰੀਬ ਲੋਕ ਸ਼ਾਮਿਲ ਸਨ। ਇਸ ਪਾਰਟੀ ਨੂੰ ਬੰਦ ਕਰਵਾ ਰਹੇ ਤਿੰਨ ਸਵੈਟ ਅਧਿਕਾਰੀਆਂ ਉੱਪਰ ਇੱਟਾਂ ਅਤੇ ਚੱਟਾਨਾਂ ਨਾਲ ਪਥਰਾਅ ਕੀਤਾ ਗਿਆ ਅਤੇ ਇਸਦੇ ਨਾਲ ਹੀ ਵਾਹਨਾਂ ਨੂੰ ਵੀ ਭਾਰੀ ਨੁਕਸਾਨ ਪਹੁਚਾਇਆ ਗਿਆ। ਕੋਰੋਨਾ ਵਾਇਰਸ ਦੇ ਨਿਯਮਾਂ ਨੂੰ ਤੋੜਦੀ ਇਸ ਪਾਰਟੀ ਨੂੰ ਬੰਦ ਕਰਨ ਲਈ ਸੀ ਯੂ ਨੇ ਲੱਗਭਗ 8 ਵਜੇ ਵਿਦਿਆਰਥੀਆਂ ਨੂੰ ਅਲਰਟ ਜਾਰੀ ਕੀਤਾ ਸੀ, ਜਿਸਦੇ ਤਹਿਤ ਲੋਕਾਂ ਨੂੰ  ਗ੍ਰਿਫਤਾਰ ਕਰਨ ਸੰਬੰਧੀ ਵੀ ਚਿਤਾਵਨੀ ਦਿੱਤੀ ਗਈ ਸੀ। ਇਸਦੇ ਇਲਾਵਾ ਅੱਧੇ ਘੰਟੇ ਬਾਅਦ, ਘਟਨਾ ਸਥਾਨ ‘ਤੇ ਮੌਜੂਦ ਅਧਿਕਾਰੀਆਂ ਨੇ ਵੀ ਪਾਰਟੀ ਵਾਲਿਆਂ ਨੂੰ ਅੱਥਰੂ ਗੈਸ ਅਤੇ ਗ੍ਰਿਫਤਾਰੀਆਂ ਦੀ ਚਿਤਾਵਨੀ ਦਿੱਤੀ, ਜਿਸ ਕਰਕੇ ਜ਼ਿਆਦਾਤਰ ਭੀੜ 9 ਵਜੇ ਤੱਕ ਖਿੰਡ ਗਈ ਸੀ।ਇਸ ਪਾਰਟੀ ਦੇ ਸੰਬੰਧ ਵਿੱਚ ਯੂਨੀਵਰਸਿਟੀ ਅਨੁਸਾਰ ਹਿੰਸਕ ਕਾਰਵਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿੱਚੋਂ ਹਟਾ ਦਿੱਤਾ ਜਾਵੇਗਾ, ਜਿਹਨਾਂ ਦੀ ਪਛਾਣ ਲਈ ਬੋਲਡਰ ਪੁਲਿਸ ਦੁਆਰਾ ਬਾਡੀ ਕੈਮਰਾ ਫੁਟੇਜ ਦੇ ਨਾਲ ਨਾਲ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਫੋਟੋਆਂ ਅਤੇ ਵੀਡੀਓ ਦੀ ਪੜਤਾਲ ਕੀਤੀ ਜਾ ਰਹੀ ਹੈ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans