Menu

10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਐੱਫਐੱਸਓ ਰੰਗੇ ਹੱਥੀਂ ਗਿ੍ਫ਼ਤਾਰ

 ਬਠਿੰਡਾ, 8 ਮਾਰਚ – ਵਿਜੀਲੈਂਸ ਬਿਊਰੋ ਦੀ ਟੀਮ ਨੇ ਸੋਮਵਾਰ ਦੁਪਹਿਰੇ ਸਥਾਨਕ ਅਜੀਤ ਰੋਡ ‘ਤੇ ਇਕ ਆਈਲੈਟਸ ਇੰਸਟੀਚਿਊਟ ਦੀ ਫਾਇਰ ਸੇਫਟੀ ਐੱਨਓਸੀ ਦੇਣ ਦੇ ਬਦਲੇ 10 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰਨ ਵਾਲੇ ਫਾਇਰ ਸੇਫਟੀ ਅਫ਼ਸਰ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ।

ਮਾਮਲੇ ਬਾਰੇ ਵਿਜੀਲੈਂਸ ਬਿਊਰੋ ਬਠਿੰਡਾ ਦੇ ਡੀਐੱਸਪੀ ਕੁਲਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਨਵੀਂ ਬਸਤੀ ਗਲੀ ਨੰਬਰ-4 ਵਾਸੀ ਰਾਹੁਲ ਗਰਗ ਦਾ ਅਜੀਤ ਰੋਡ ਗਲੀ ਨੰਬਰ-9 ‘ਚ ਇਕ ਆਈਲੈਟਸ ਇੰਸਟੀਚਿਊਟ ਹੈ। ਇੰਸਟੀਚਿਊਟ ਦੇ ਮਾਲਕ ਰਾਹੁਲ ਗਰਗ ਨੇ ਫਾਇਰ ਸੇਫਟੀ ਦੀ ਐੱਨਓਸੀ ਲੈਣ ਲਈ ਫ਼ਾਇਰ ਵਿਭਾਗ ਦੇ ਕੋਲ ਅਰਜ਼ੀ ਦਿੱਤੀ ਸੀ ਪਰ ਸਬੰਧਤ ਫਾਇਰ ਸੇਫਟੀ ਅਫ਼ਸਰ ਕਰਤਾਰ ਸਿੰਘ ਵੱਲੋ ਬਿਨ੍ਹਾਂ ਵਜ੍ਹਾ ਇਤਰਾਜ ਲਗਾ ਕੇ ਉਨ੍ਹਾਂ ਦੀ ਐੱਨਓਸੀ ਜਾਰੀ ਨਹੀਂ ਕੀਤੀ ਜਾ ਰਹੀ ਸੀ।

ਐੱਫਐੱਸਓ ਕਰਤਾਰ ਸਿੰਘ ਵੱਲੋਂ ਐੱਨਓਸੀ ਜਾਰੀ ਕਰਨ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ ਗਈ ਤੇ ਦਸ ਹਜ਼ਾਰ ਰੁਪਏ ‘ਚ ਸੌਦਾ ਤੈਅ ਕੀਤਾ। ਇਸ ਤੋਂ ਬਾਅਦ ਆਈਲੈਟਸ ਇੰਸਟੀਚਿਊਟ ਮਾਲਕ ਰਾਹੁਲ ਗਰਗ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਕੀਤੀ।

ਐੱਸਐੱਸਪੀ ਵਿਜੀਲੈਂਸ ਦੇ ਹੁਕਾਂ ‘ਤੇ ਡੀਐੱਸਪੀ ਕੁਲਦੀਪ ਸਿੰਘ ਭੁੱਲਰ ਦੀ ਅਗਵਾਈ ‘ਚ ਟੀਮ ਨੇ ਸੋਮਵਾਰ ਨੂੰ ਟੈ੍ਪ ਲਗਾ ਕੇ ਐੱਫਐੱਸਓ ਕਰਤਾਰ ਸਿੰਘ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗਿ੍ਫ਼ਤਾਰ ਕੀਤਾ ਗਿਆ। ਡੀਐੱਸਪੀ ਭੁੱਲਰ ਨੇ ਦੱਸਿਆ ਕਿ ਉਕਤ ਐੱਫਐੱਸਓ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Listen Live

Subscription Radio Punjab Today

Our Facebook

Social Counter

  • 18901 posts
  • 1 comments
  • 0 fans

Log In