
ਆਜ਼ਾਦੀ ਦੇ 73 ਸਾਲਾਂ ਵਿੱਚ ਬਾਬਾ ਸਾਹਿਬ ਅੰਬੇਡਕਰ ਦੀ ਕਾਂਗਰਸ ਨੂੰ ਯਾਦ ਨਹੀਂ ਆਈ, ਅੱਜ ਮਿਊਜੀਅਮ ਬਣਾਓਣ ਦਾ ਐਲਾਨ ਕਰਕੇ ਬਹੁਜਨ ਸਮਾਜ ਨੂੰ ਧੋਖਾ ਦੇਣ ਜਾ ਰਹੀ ਹੈ। ਹੁਣ ਜਦੋਂ ਬਸਪਾ ਦਾ ਹਾਥੀ ਪੰਜਾਬ ਦੀਆਂ ਸੜਕਾਂ ਤੇ ਯਾਤਰਾਵਾਂ ਕਰਨ ਲੱਗਾ ਹੈ ਤਾਂ ਕਾਂਗਰਸ ਨੂੰ ਅੰਬੇਡਕਰ ਸਾਹਿਬ ਦੇ ਮਿਊਜ਼ਮ ਦੀ ਯਾਦ ਆਈ ਹੈ। ਸ਼ਗਨ ਸਕੀਮ ਦੇ ਬਕਾਏ ਦੀਆ ਫਾਈਲਾਂ ਪਿਛਲੇ ਤਿੰਨ- ਤਿੰਨ ਸਾਲਾਂ ਦੀਆ ਦਫਤਰ ‘ਚ ਰੁਲ ਰਹੀਆਂ ਹਨ। ਬੁਢਾਪਾ ਪੈਨਸ਼ਨ ਦਾ ਵਾਅਦਾ 2500 ਰੁਪਏ ਦਾ ਸੀ, ਉਹ ਸਿਰਫ 1500 ਰੁਪਏ ਕੀਤਾ ਗਿਆ। ਖੁਰਾਲਗੜ੍ਹ ਸਾਹਿਬ ਮਮੈਮੋਰੀਅਲ ਲਈ 2016 ਤੋਂ ਪਿਛਲੇ ਸੱ
ਤ ਸਾਲਾਂ ਤੋਂ ਕੋਈ ਫੰਡ ਜਾਰੀ ਨਹੀਂ ਕੀਤਾ। ਪੱਕੇ ਘਰ ਦੇਣ ਦੇ ਵਾਅਦੇ ਤੇ ਹੁਣੇ ਵੀ ਸਿਰਫ ਐਲਾਨ ਹੀ ਕੀਤਾ ਹੈ। ਲੁਧਿਆਣਾ ਬੁੱਢਾ ਨਾਲਾ ਕਾਂਗਰਸ ਦੇ ਮੱਥੇ ਤੇ ਕਾਲਾ ਕਲੰਕ ਹੈ।

ਸ ਗੜ੍ਹੀ ਨੇ ਕਿਹਾ ਪੰਜਾਬ ਕਾਂਗਰਸ ਦਾ ਬਜ਼ਟ ਝੂਠ ਦਾ ਪੁਲੰਦਾ ਹੈ। ਇਹ ਝੂਠ ਪੰਜਾਬੀ 73 ਸਾਲਾਂ ਤੋਂ ਸੁਣ ਰਹੇ ਹਨ। ਝੂਠੀ ਸਰਕਾਰ ਨੂੰ ਚਲਦਾ ਕਰਨ ਲਈ ਬਸਪਾ 15 ਮਾਰਚ ਨੂੰ 117 ਵਿਧਾਨ ਸਭਾ ਪੱਧਰੀ ‘ਪੰਜਾਬ ਬਚਾਓ ਹਾਥੀ ਯਾਤਰਾਵਾਂ’ ਵਿਚ ਕਾਂਗਰਸ ਦੀਆਂ ਨਿਕੰਮੀਆਂ ਨੀਤੀਆਂ ਅਤੇ ਲੋਕ ਵਿਰੋਧੀ ਫੈਸਲਿਆਂ ਨੂੰ ਬੇਨਕਾਬ ਕਰੇਗੀ। ਇਸ ਮੌਕੇ ਸੂਬਾ ਜਨਰਲ ਸਕੱਤਰ ਸ਼੍ਰੀ ਗੁਰਮੇਲ ਚੁੰਬਰ, ਸੂਬਾ ਸਕੱਤਰ ਤੀਰਥ ਰਾਜਪੁਰਾ, ਜਗਦੀਸ਼ ਸ਼ੇਰਪੁਰੀ, ਲਾਲ ਚੰਦ ਔਜਲਾ, ਸੁਖਵਿੰਦਰ ਬਿੱਟੂ, ਦੇਵ ਰਾਜ ਸੁਮਨ, ਜਗਦੀਸ਼ ਕਲੇਰ, ਜਤਿੰਦਰ ਹੈਪੀ, ਰਾਮ ਸਰੂਪ ਸਰੋਏ, ਗਿਰਧਾਰੀ ਲਾਲ ਪਾਸਲਾ, ਬੁੱਧ ਪਰਕਾਸ਼ ਗੜ੍ਹਾ, ਰਾਮ ਸਰੂਪ ਚੰਬਾ, ਅਸ਼ੋਕ ਰੱਤੂ, ਪੰਮੀ ਰੁੜਕਾ, ਜੋਤੀ ਅੱਟਾ, ਆਦਿ ਹਾਜ਼ਿਰ ਸਨ।