ਬਠਿੰਡਾ, 8 ਮਾਰਚ(ਗੁਰਜੀਤ) – ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਰਿਲਾਇੰਸ ਜਿਓ ਕੰਪਨੀ ਦੇ ਸਹਿਯੋਗ ਨਾਲ ਸਟੋਰ ਮੈਨੇਜਰ ਅਤੇ ਸੇਲਜ ਅਫ਼ਸਰ ਦੀਆਂ ਅਸਾਮੀਆਂ ਲਈ ਇੰਟਰਵਿਓ 9 ਮਾਰਚ 2021 ਨੂੰ ਸਵੇਰੇ 10:30 ਵਜੇ ਜ਼ਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਸਾਹਮਣੇ ਚਿਲਡਰਨ ਪਾਰਕ, ਸਿਵਲ ਲਾਈਨਜ਼, ਬਠਿੰਡਾ ਵਿਖੇ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਡਿਪਟੀ ਸੀ.ਈ.ਓ ਸ਼੍ਰੀ ਤੀਰਥਪਾਲ ਸਿੰਘ ਨੇ ਦਿੱਤੀ।
ਉਨਾਂ ਅੱਗੇ ਦੱਸਿਆ ਕਿ ਚਾਹਵਾਨ ਬਾਰਵੀਂ ਅਤੇ ਗਰੈਜੁਏਸ਼ਨ ਪਾਸ ਬਠਿੰਡਾ ਸ਼ਹਿਰੀ ਉਮੀਦਵਾਰ (ਕੇਵਲ ਲੜਕੇ), ਜਿਨਾਂ ਦੀ ਉਮਰ 18 ਤੋਂ 32 ਸਾਲ ਤੱਕ ਹੋਵੇ ਭਾਗ ਲੈ ਸਕਦੇ ਹਨ। ਉਮੀਦਵਾਰ ਆਪਣਾ ਬਾਇਓਡਾਟਾ, ਫੋਟੋਆਂ ਆਦਿ ਨਾਲ ਲੈ ਕੇ ਆਉਣਾ ਯਕੀਨੀ ਬਣਾਉਣ। ਚੁਣੇ ਗਏ ਪ੍ਰਾਰਥੀਆਂ ਨੂੰ 10,000 ਰੁ: ਤਨਖਾਹ ਪ੍ਰਤੀ ਮਹੀਨਾ ਅਤੇ ਭੱਤੇ ਮਿਲਣਯੋਗ ਹੋਣਗੇ।