ਅਬੋਹਰ 6 ਮਾਰਚ (ਰਿਤਿਸ਼) – ਭਾਰਤ ਪਾਕਿ ਜੰਗ 1971`ਚ ਦੇਸ਼ ਦੀ ਜਿੱਤ ਦੀ ਖੁਸ਼ੀ ਵਿੱਚ ਗੋਲਡਨ ਜੁਬਲੀ ਸਾਲ ਦੇ ਜਸ਼ਨਾਂ ਤਹਿਤ ਭਾਰਤੀ ਫੌਜ਼ ਵੱਲੋਂ ਮਿਲਟਰੀ ਸਟੇਸ਼ਨ ਅਬੋਹਰ ਤੋ ਵਿਜੈ ਮਿਸ਼ਾਲ ਯਾਤਰਾ ਕੱਢੀ ਗਈ। ਇਹ ਯਾਤਰਾ ਪਿੰਡ ਪੱਕੀ ਟਿੱਬੀ ਵਿਖੇ ਪਹੁੰਚੀ ਇਸ ਸਰਹੱਦੀ ਪਿੰਡ ਵਿੱਚ ਪਿੰਡ ਵਾਸੀਆਂ ਨੇ ਯਾਤਰਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਨੌਜਵਾਨਾਂ ਨੂੰ ਫੌਜ਼ ਵਿੱਚ ਭਰਤੀ ਹੋਣਾ ਅਤੇ ਦੇਸ਼ ਦੀ ਸੇਵਾ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਅ।
ਇਸ ਤੋ ਬਾਅਦ ਯਾਤਰਾ ਪਿੰਡ ਤੂਤ ਵਾਲਾ ਵਿਖੇ ਨਰਸਿੰਗ ਕਾਲਜ ਵਿਖੇ ਪਹੰੁਚੀ ਜਿਥੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਨਾਅਰੇ ਲਗਾਏ ਗਏ। ਇਸ ਤੋਂ ਬਾਅਦ ਇਹ ਵਿਜੈ ਮਿਸ਼ਾਲ ਯਾਤਰਾ ਹੋਰ ਪਿੰਡਾ ਵਿੱਚ ਗੁਜਰੀ ਜਿਥੇ ਲੋਕਾਂ ਵੱਲੋਂ ਦਿਲੀ ਸਵਾਗਤ ਕੀਤਾ ਗਿਆ। ਇਸ ਮੌਕੇ ਦੇਸ਼ ਦੀ ਸੇਵਾ ਕਰ ਚੁੱਕੇ ਸਾਬਕਾ ਫੌਜੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।