Menu

ਅਬੋਹਰ: ਨਾਰੀ ਚੋਪਾਲ ਮੀਟਿੰਗ ਤਹਿਤ ਨਸ਼ਾ ਮੁਕਤ ਅਭਿਆਨ ਸਬੰਧੀ ਔਰਤਾ ਨੂੰ ਕੀਤਾ ਗਿਆ ਜਾਗਰੂਕ

ਅਬੋਹਰ, 6 ਮਾਰਚ (ਰਿਤਿਸ਼) – ਜ਼ਿਲ੍ਹੇ ਦੇ ਅਧੀਨ ਪੈਦੇ ਪਿੰਡ ਕਿੱਲਿਆ ਵਾਲੀ ਵਿਖੇ ਨਾਰੀ ਚੋਪਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਮੈਡਮ ਮੰਜੂ ਨੇ ਆਇਆ ਹੋਈਆਂ ਸਾਰੀਆ ਔਰਤਾਂ ਨੂੰ ਨਸ਼ਾ ਮੁਕਤ ਅਭਿਆਨ ਤਹਿਤ ਜਾਗਰੂਕ ਕੀਤਾ ਗਿਆ। ਇਸ ਮੀਟਿੰਗ `ਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਨਸ਼ਾ ਨਾਸ਼ ਹੈ ਅਤੇ ਇਸ ਤੋ ਜ਼ਿਨ੍ਹਾਂ ਬਚਿਆ ਜਾ ਸਕਦਾ ਹੈੈ ਕਿਉਕਿ ਇਹ ਸਾਡੇ ਜੀਵਨ ਲਈ ਸਰਾਪ ਹੈ।ਉਨ੍ਹਾਂ ਦੱਸਿਆ ਕਿ ਨਸ਼ਾਂ ਮਨੁੱਖੀ ਜੀਵਨ ਨੂੰ ਹੋਲੀ-ਹੋਲੀ ਕਰਕੇ ਖਤਮ ਕਰ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਪਿੰਡ ਵਿੱਚ ਆਲੇ-ਦੁਆਲੇ ਵੀ ਇਹ ਦੇਖਣਾ ਚਾਹੀਦਾ ਹੈ ਕੋਈ ਆਦਮੀ ਨਸ਼ਾ ਤਾਂ ਨਹੀਂ ਕਰ ਰਿਹਾ ਜੇਕਰ ਕੋਈ ਨਸ਼ਾ ਕਰਦਾ ਹੈ ਤਾਂ ਉਸ ਨੂੰ ਸਮਝਾਉਣਾ ਚਾਹੀਦਾ ਹੈ ਕਿ ਜ਼ਿਨ੍ਹੇ ਰੁਪਏ ਤੁਸੀ ਨਸ਼ੇ ਤੇ ਖਰਚ ਕਰਦੇ ਹੋ ਉਨ੍ਹਾਂ ਰੁਪਇਆ ਤੁਸੀ ਆਪਣੇ ਆਪ ਨੂੰ ਤੰਦਰੁਸਤ ਬਣਾਉਣ ਲਈ ਵਧੀਆ ਖੁਰਾਕ ਖਾਉ ਤਾਂ ਜ਼ੋ ਤੁਸੀ ਸਰੀਰਕ ਤੌਰ ਦੇ ਨਾਲ-ਨਾਲ ਮਾਨਸਿਕ ਤੌਰ ਤੇ ਵੀ ਤੰਦਰੁਸਤ ਬਣੋਗੇ। ਉਨ੍ਹਾ ਦੱਸਿਆ ਕਿ ਜਿਸ ਘਰ ਵਿੱਚ ਕੋਈ ਨਸ਼ੇ ਕਰਨ ਦਾ ਆਦੀ ਹੈ ਤਾਂ ਉਸ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ। ਉਸ ਨੂੰ ਨਸ਼ਾ ਛੱਡਣ ਲਈ ਤਿਆਰ ਕਰਨਾ ਚਾਹੀਦਾ ਹੈ ਅਤੇ ਲੋੜ ਪੈਣ ਤੇ ਨਸ਼ਾ ਮੁਕਤੀ ਕੇਂਦਰ ਵੀ ਭੇਜਣਾ ਚਾਹੀਦਾ ਹੈ ਤਾਂ ਜ਼ੋ ਨਸ਼ੇ ਨੂੰ ਹੋਲੀ-ਹੋਲੀ ਜੜ੍ਹੋ ਖਤਮ ਕੀਤਾ ਜਾ ਸਕੇ।
ਉਨ੍ਹਾ ਕਿਹਾ ਕਿ ਨਸ਼ੇ ਨੂੰ ਸਾਡੇ ਪੰਜਾਬ ਸਾਡੇ ਪਿੰਡ ਕਿੱਲਿਆਵਾਲੀ ਤੋਂ ਦੂਰ ਭਜਾਉਣ ਲਈ ਸਾਨੂੰ ਔਰਤਾਂ ਨੂੰ ਹੀ ਮਿਲ ਕੇ ਉਪਰਾਲਾ ਕਰਨਾ ਚਾਹੀਦਾ ਹੈ।ਉਨ੍ਹਾ ਇੱਕ ਟੀਮ ਤਿਆਰ ਕੀਤੀ ਅਤੇ ਕਿਹਾ ਕਿ ਸਾਨੂੰ ਆਉਣ ਵਾਲੇ ਸਮੇਂ ਵਿੱਚ ਨਸ਼ੇ ਵਿਰੁੱਧ ਲੜਨ ਲਈ ਸਮੇ-ਸਮੇ ਤੇ ਮੀਟਿੰਗਾਂ ਕਰਨੀਆਂ ਚਾਹੀਦੀਆਂ ਹਨ।

Listen Live

Subscription Radio Punjab Today

Our Facebook

Social Counter

  • 18901 posts
  • 1 comments
  • 0 fans

Log In