Menu

ਐਸ.ਡੀ.ਐਮ ਫਾਜ਼ਿਲਕਾ ਵੱਲੋਂ ਪਿੰਡ ਜੱਟ ਵਾਲੀ ਵਿੱਚ ਚੱਲ ਰਹੀ ਸ਼੍ਰੀ ਨਾਰਾਇਣ ਵੈਲਫ਼ੇਅਰ ਸੋਸਾਇਟੀ ਦਾ ਦੌਰਾ

ਫਾਜ਼ਿਲਕਾ, 6 ਮਾਰਚ (ਰਿਤਿਸ਼) – ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਦਿਸ਼ਾ ਨਿਰਦੇਸ਼ਾਂ ਤੇ ਐਸ ਡੀ ਐਮ ਫਾਜ਼ਿਲਕਾ ਸ਼੍ਰੀ ਕੇਸ਼ਵ ਗੋਇਲ ਨੇ ਫਾਜ਼ਿਲਕਾ ਦੇ ਪਿੰਡ ਜੱਟ ਵਾਲੀ ਵਿੱਚ ਚੱਲ ਰਹੀ ਸ਼੍ਰੀ ਨਾਰਾਇਣ ਵੈਲਫ਼ੇਅਰ ਸੋਸਾਇਟੀ ਦਾ ਕੀਤਾ ਦੌਰਾ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ ਡੀ ਐਮ ਕੇਸ਼ਵ ਗੋਇਲ ਨੇ ਦੱਸਿਆ ਕਿ ਸ਼ਹਿਰ ਵਿੱਚ ਗਊ ਵੰਸ਼ ਨਾਲ ਹੋ ਰਹੇ ਹਾਦਸਿਆਂ ਨੂੰ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਸੜਕ ਸੁਰੱਖਿਆ ਮੁਹਿੰਮ ਚਲਾਈ ਜਾ ਰਹੀ ਹੈ । ਜਿਸ ਦੇ ਤਹਿਤ ਫਾਜ਼ਿਲਕਾ ਵਿੱਚ ਚੱਲ ਰਹੀਆਂ ਗਊਸ਼ਾਲਾਵਾਂ ਦਾ ਦੌਰਾ ਕੀਤਾ ਜਾ ਰਿਹਾ ਅਤੇ ਉਨ੍ਹਾਂ ਵਿੱਚ ਆ ਰਹੀ ਸਮੱਸਿਆ ਨੂੰ ਸੁਣਿਆ ਜਾ ਰਿਹਾ ਹੈ ਤਾਂ ਕਿ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਸ਼੍ਰੀ ਗੋਇਲ ਨੇ ਦੱਸਿਆ ਸ਼ੁਕਰਵਾਰ ਨੂੰ ਫਾਜ਼ਿਲਕਾ ਦੇ ਰਾਮ ਨਗਰ ਉਰਫ ਜੱਟਵਾਲੀ ਫਿਰੋਜ਼ਪੁਰ ਰੋਡ ਤੇ ਚਲ ਰਹੀ ਸ਼੍ਰੀ ਨਾਰਾਇਣ ਵੈਲਫ਼ੇਅਰ ਸੋਸਾਇਟੀ (ਗਊ  ਮੰਦਿਰ ) ਦਾ ਦੌਰਾ ਕੀਤਾ ਅਤੇ ਚਲ ਰਹੇ ਕੰਮਾ ਦੀ ਜਾਣਕਾਰੀ ਪ੍ਰਾਪਤ ਕੀਤੀ। ਊਨਾ ਨੇ ਨਾਰਾਇਣ ਵੈਲਫ਼ੇਅਰ ਸੋਸਾਇਟੀ (ਗਊ ਮੰਦਿਰ) ਵਿੱਚ ਬੇਸਹਾਰਾ ਗਊ ਵੰਸ਼ ਹੋ ਰਹੇ ਉਪਚਾਰ ਦੀ ਪ੍ਰਸੰਸਾ ਕੀਤੀ। ਸ਼੍ਰੀ ਗੋਇਲ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਬਿਮਾਰ ਅਤੇ ਸੜਕ ਹਾਦਸੇ ਵਿੱਚ ਜ਼ਖਮੀ ਹੋਏ ਗਊਵੰਸ਼ ਦਾ ਇਲਾਜ ਕੀਤਾ ਜਾਂਦਾ ਹੈ। ਜਿਨ੍ਹਾਂ ਦਾ ਇਲਾਜ ਹੋਣ ਤੋਂ ਬਾਦ ਸਲੇਮਸ਼ਾਹ ਵਿੱਚ ਚੱਲ ਰਹੀ ਸਰਕਾਰੀ ਕੈਟਲ ਪੌਂਡ ਅਤੇ ਫਾਜ਼ਿਲਕਾ ਦੀ ਗਊਸ਼ਾਲਾ ਵਿੱਚ ਭੇਜਿਆ ਜਾਂਦਾ ਹੈ ।
ਉਨ੍ਹਾਂ ਅੱਗੇ ਕਿਹਾ ਕਿ ਸੁਸਾਇਟੀ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਜਲਦੀ ਹਲ ਕੀਤਾ ਜਾਵੇਗਾ । ਉਨ੍ਹਾਂ ਨੇ ਸੁਸਾਇਟੀ ਦੇ ਅਧਿਕਾਰੀਆਂ ਨੂੰ ਗਊ ਸੇਵਾ ਕਮਿਸ਼ਨ ਸੋਸਾਇਟੀ ਵਿੱਚ ਰਜਿਸਟਰ ਕਰਵਾਉਣ ਲਈ ਕਿਹਾ ਤਾਂ ਕਿ ਸਰਕਾਰ ਵਲੋਂ ਗਊਵੰਸ਼ ਲਈ ਮਿਲਣ ਵਾਲੀਆਂ ਸੁਵਿਧਾਵਾਂ ਮਿਲ ਸਕਣ । ਇਸ ਮੌਕੇ ਤੇ ਸੋਸਾਇਟੀ ਮੈਂਬਰਾਂ ਵਲੋਂ ਸ਼੍ਰੀ ਕੇਸ਼ਵ ਗੋਇਲ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਰਕਾਰੀ ਗਊਸ਼ਾਲਾ ਦੇ ਕੇਅਰ ਟੇਕਰ ਸੋਨੂ ਕੁਮਾਰ,ਨਾਰਾਇਣ ਵੈਲਫ਼ੇਅਰ ਸੋਸਾਇਟੀ ਦੇ ਚੇਅਰਮੈਨ ਡਾ ਰੋਸ਼ਨ ਲਾਲ ਠੱਕਰ, ਪ੍ਰਧਾਨ ਅਸ਼ੋਕ ਕੁੱਕੜ, ਵਿਨੋਦ ਸੇਤੀਆ, ਦੇਵ ਰਾਜ ਅਰੋੜਾ, ਨਰੇਸ਼ ਕੁਮਾਰ, ਹਰਮੀਤ ਆਦਿ ਮੈਬਰ ਮੋਜੂਦ ਸਨ ।

Listen Live

Subscription Radio Punjab Today

Our Facebook

Social Counter

  • 18901 posts
  • 1 comments
  • 0 fans

Log In