Menu

ਅਮਰੀਕਾ ਦੇ ਸਾਬਕਾ ਐਨ ਐਫ ਐਲ ਖਿਡਾਰੀ ਕੇਲੇਨ ਵਿਨਸਲੋ ਨੂੰ ਬਲਾਤਕਾਰ ਦੇ ਅਪਰਾਧ ਲਈ  ਹੋਈ 14 ਸਾਲ ਕੈਦ ਦੀ ਸਜ਼ਾ

ਫਰਿਜ਼ਨੋ (ਕੈਲੀਫੋਰਨੀਆ), 4 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਸਾਬਕਾ ਐਨ ਐਫ ਐਲ ਖਿਡਾਰੀ ਕੇਲੇਨ ਵਿਨਸਲੋ II ਨੂੰ ਬੁੱਧਵਾਰ ਦੇ ਦਿਨ ਦੱਖਣੀ ਕੈਲੀਫੋਰਨੀਆ ਵਿੱਚ ਪੰਜ ਔਰਤਾਂ ਨਾਲ ਕਈ ਜਿਨਸੀ ਅਪਰਾਧ ਕਰਨ ਦੇ ਦੋਸ਼ ਵਿੱਚ 14 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹਨਾਂ ਮਾਮਲਿਆਂ ਵਿੱਚ ਇੱਕ ਬੇਹੋਸ਼ੀ ਦੀ ਹਾਲਤ ਵਿੱਚ 17 ਸਾਲਾਂ ਬੱਚੀ ਅਤੇ ਇੱਕ ਬੇਘਰ ਔਰਤ ਨਾਲ ਬਲਾਤਕਾਰ ਵੀ ਸ਼ਾਮਲ ਹੈ। ਵਿਨਸਲੋ, ਜੋ ਕਿ ਦੋ ਬੱਚਿਆਂ ਦੇ ਪਿਤਾ ਹਨ ,ਨੂੰ ਜ਼ਬਰਦਸਤੀ ਬਲਾਤਕਾਰ, ਬੇਹੋਸ਼ ਮਹਿਲਾ ਨਾਲ ਬਲਾਤਕਾਰ, ਬਲਾਤਕਾਰ ਕਰਨ ਦੇ ਇਰਾਦੇ ਨਾਲ ਹਮਲਾ ਕਰਨ ਆਦਿ ਲਈ ਦੋਸ਼ੀ ਠਹਿਰਾਇਆ ਗਿਆ ਸੀ। ਇਸ ਕੇਸ ਵਿੱਚ ਵਿਨਸਲੋ ਬੁੱਧਵਾਰ ਨੂੰ ਸੈਨ ਡਿਏਗੋ ਦੇ ਵਿਸਟਾ ਸ਼ਹਿਰ ਵਿੱਚ ਸੈਨ ਡਿਏਗੋ ਸੁਪਰੀਅਰ ਕੋਰਟ ਵਿੱਚ ਸੁਣਵਾਈ ਵੇਲੇ ਵੀਡੀਓ ਕਾਨਫਰੰਸ ਜ਼ਰੀਏ ਪੇਸ਼ ਹੋਏ।  ਸੈਨ ਡਿਏਗੋ ਕਾਉਂਟੀ ਦੇ ਸੁਪੀਰੀਅਰ ਕੋਰਟ ਦੇ ਜੱਜ ਬਲੇਨ ਬੋਮੈਨ ਨੇ ਵਿਨਸਲੋ ਨੂੰ ਇੱਕ ‘ਜਿਨਸੀ ਸ਼ਿਕਾਰੀ ” ਦਸਦਿਆਂ ਇਹ ਸਜ਼ਾ ਸੁਣਾਈ। ਵਿਨਸਲੋ ਨੂੰ ਪਹਿਲੀ ਵਾਰ ਜੂਨ 2019 ਵਿੱਚ ਜਬਰ ਜਨਾਹ ਅਤੇ ਦੋ ਹੋਰ ਦੋਸ਼ਾਂ ਤਹਿਤ ਦੋਸ਼ੀ ਪਾਇਆ ਗਿਆ ਸੀ ਅਤੇ ਜਨਤਕ ਤੌਰ ‘ਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ੀ ਪਾਏ ਜਾਣ‘ ਤੇ ਦੋਸ਼ੀ ਪਾਇਆ ਗਿਆ ਸੀ ।ਵਿਨਸਲੋ ਨੇ ਆਪਣੇ ਐਨ ਐਫ ਐਲ ਕੈਰੀਅਰ ਦੌਰਾਨ ਕਲੀਵਲੈਂਡ, ਟੈਂਪਾ ਬੇ, ਨਿਊ ਇੰਗਲੈਂਡ ਅਤੇ ਨਿਊਯਾਰਕ ਜੇਟਸ ਲਈ ਖੇਡ ਕੇ 10 ਸੀਜ਼ਨਾਂ ਵਿਚ 40 ਮਿਲੀਅਨ ਡਾਲਰ ਤੋਂ ਵੱਧ ਦੀ ਕਮਾਈ ਕੀਤੀ ਹੈ। ਇਸਦੇ ਇਲਾਵਾ ਵਿਨਸਲੋ ਦੇ ਵਕੀਲਾਂ ਅਨੁਸਾਰ ਉਹ ਫੁੱਟਬਾਲ ਖੇਡਣ ਨਾਲ ਦਿਮਾਗੀ ਸੱਟ ਤੋਂ ਦੁਖੀ ਸੀ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans