Menu

ਸਰਕਾਰ ਵੱਲੋਂ ਖੇਤੀਬਾੜੀ ਮੁਲਾਜ਼ਮਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਤਾਂ ਮੁਲਾਜ਼ਮ ਕਰਨਗੇ ਤਿੱਖਾ ਸੰਘਰਸ਼

ਫਿਰੋਜ਼ਪੁਰ 4 ਮਾਰਚ  (ਗੁਰਨਾਮ ਸਿੱਧੂ, ਗੁਰਦਰਸ਼ਨ ਸੰਧੂ) – ਮੁੱਖ ਖੇਤੀਬਾੜੀ ਦਫ਼ਤਰ ਫਿਰੋਜ਼ਪੁਰ ਦੇ ਸਮੂਹ ਕਰਮਚਾਰੀਆਂ ਵੱਲੋਂ ਸਰਕਾਰ ਦੀ ਵਾਅਦੇ ਖਲਾਫੀ ਅਤੇ ਮੁਲਾਜ਼ਮਾਂ ਨਾਲ ਵੋਟਾਂ ਟਾਈਮ ਕੀਤੇ ਵਾਧੇ ਤੋਂ ਮੁਕਰਨ ਸਖ਼ਤੀ ਮੀਟਿੰਗ ਕੀਤੀ ਗਈ । ਜਿਸ ਵਿੱਚ ਸਮੂਹ ਕਰਮਚਾਰੀ ਸਾਮਿਲ ਹੋਏ। ਮੀਟਿੰਗ  ਦੀ ਅਗਵਾਈ ਪ੍ਰਧਾਨ ਸ੍ਰੀ ਨਰੇਸ਼ ਸੈਣੀ ਵੱਲੋਂ ਕੀਤੀ ਗਈ। ਮੀਟਿੰਗ ਵਿੱਚ ਸਬ – ਇੰਸਪੈਕਟਰ , ਕਲੈਰੀਕਲ ਸਟਾਫ , ਜੂਨੀਅਰ ਤਕਨੀਸ਼ੀਅਨ , ਆਤਮਾ ਸਟਾਫ ਅਤੇ ਦਰਜਾ 4 ਆਦਿ ਨੂੰ ਭਾਗ ਲਿਆ । ਜਿਸ ਵਿੱਚ ਵੱਖ ਵੱਖ ਬੁਲਾਰਿਆਂ ਨੇ ਸਰਕਾਰ ਨੂੰ ਕੁੰਭਕਰਨ ਵਾਲੀ ਨੀਦ ਅਤੇ ਮੁਲਾਜ਼ਮਾਂ ਨਾਲ ਟਾਲ – ਮਟੋਲ ਦੀ ਨੀਤੀ ਅਪਨਾਉਣ ਕਰਕੇ ਆਪਣੇ ਵਿਚਾਰ ਸਾਂਝੇ ਕੀਤੇ । ਸ੍ਰੀ ਅਸ਼ੈਲੀ ਸ਼ਰਮਾ ਨੇ ਸਰਕਾਰ ਨੂੰ ਕੀਤੇ ਵਾਅਦੇ ਯਾਦ ਕਰਵਾਉਂਦੇ ਹੋਏ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਜਲਦ ਤੋਂ ਜਲਦ ਪੂਰੇ ਕਰਨ ਲਈ ਕਿਹਾ ਗਿਆ । ਜਿਸ ਵਿਚ ਲੰਬੇ ਸਮੇਂ ਤੋਂ ਲਟਕਦਾ ਡੀ.ਏ , ਪੇ – ਕਮਿਸ਼ਨ ਦੀ ਰਿਪੋਰਟ , ਕੱਚੇ ਮੁਲਾਜ਼ਮ ਪੱਕੇ ਕਰਨਾ , ਮੈਡੀਕਲ ਦੇ ਹਜ਼ਾਰ ਰੁਪਏ ਕਰਨਾ , ਵੀਜ਼ਨ ਪੀਰੀਅਡ ਖਤਮ ਕਰਨਾ , 01 ਜਨਵਰੀ 2004 ਤੋਂ ਬਾਅਦ ਦੇ ਮੁਲਾਜ਼ਮਾਂ ਦੀ ਪੈਨਸ਼ਨ ਨੂੰ ਬਹਾਲ ਕਰਨਾ । ਸ ਸੁਖਚੈਨ ਸਿੰਘ ਕਲੈਰੀਕਲ ਸਟਾਫ ਵਲੋਂ ਬੋਲਦੇ ਹੋਏ ਸਰਕਾਰ ਨੂੰ ਡਿਵਲਪਮੈਂਟ ਦੇ ਨਾਂ ਤੇ 2400 ਰੁਪਏ ਮੁਲਾਜ਼ਮਾਂ ਦੀ ਜੇਬ ਤੇ ਪੈ ਰਹੇ ਡਾਕੇ ਨੂੰ ਬੰਦ ਕਰਨਾ ਅਤੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਕਰਨਾ ਆਦਿ ਸਾਮਿਲ ਹਨ । ਸ੍ਰੀ ਪਵਨ ਕੁਮਾਰ ਜੂਨੀਅਰ ਤਕਨੀਸ਼ੀਅਨ ਨੇ ਸਰਕਾਰ ਨੂੰ ਆਪਣੀ ਬੇਸਿਕ ਪੇਅ ਤੇ ਗ੍ਰੇਡ ਪੇਅ ਕਲੈਰੀਕਲ ਸਟਾਫ ਦੇ ਬਰਾਬਰ ਦੇਣ ਲਈ ਕਿਹਾ । ਫੀਲਡ ਸਟਾਫ ਵਲੋਂ ਸ੍ਰੀ ਕੁਲਵਿੰਦਰ ਸਿੰਘ ਵੀੜ ਮੈਨ ਨੇ ਸਰਕਾਰ ਨੂੰ ਪੁਨਰਗਠਨ ਵਿੱਚ ਦਰਜਾ 4 ਦੀਆਂ ਅਸਾਮੀਆਂ ਲਾ ਖਤਮ ਕਰਨ ਲਈ ਤਾੜਨਾ ਕੀਤੀ । ਪ੍ਰੋਜੈਕਟ ਡਾਇਰੈਕਟਰ ਆਤਮਾ ਸਾਵਨਦੀਪ ਸ਼ਰਮਾ ਜੀ ਨੇ ਆਤਮਾ ਸਕੀਮ ਦੇ ਮੁਲਾਜ਼ਮਾਂ ਦਾ ਕਾਫੀ ਲੰਬੇ ਸਮੇਂ ਤੋਂ ਲਟਕਦਾ ਬਕਾਇਆ ਜਲਦ ਤੋਂ ਜਲਦ ਰਿਲੀਜ਼ ਕਰਨ ਲਈ ਅਤੇ ਆਤਮਾ ਸਕੀਮ ਦੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਸਰਕਾਰ ਨੂੰ ਪ੍ਰਰਜੋਰ ਮੰਗ ਕੀਤੀ । ਇਸ ਮੀਟਿੰਗ ਵਿੱਚ ਮਿਸ ਦਲਜੀਤ ਕੌਰ ਸਟੈਨੋਟਾਈਪਿਸਟ , ਸ੍ਰੀ ਸੁਰਿੰਦਰ ਸਿੰਘ ਸਟੈਨੋਟਾਈਪਿਸਟ , ਸ੍ਰੀ ਜਿਦਰ ਮਿੱਥ ਸਟੈਨੋਟਾਈਪਿਸਟ , ਸ੍ਰੀ ਗੁਰਮੀਤ ਸਿੰਘ ਜੂ.ਸਕੇਲ ਸਟੈਨੋਗ੍ਰਾਫਰ , ਸ੍ਰੀ ਸੁਰਿੰਦਰ ਕੁਮਾਰ ਸਖੇ ਇੰਸਪੈਕਟਰ , ਸ੍ਰੀ ਕੁਲਦੀਪ ਸਿੰਘ ਸਬ ਇੰਸਪੈਕਟਰ , ਸ੍ਰੀ ਮਨੋਜ ਕੁਮਾਰ ਜਨਰਲ ਸਕੱਤਰ ਸ੍ਰੀ ਮਨੀਸ਼ ਧਵਨ ਕਲਰਕ , ਸ੍ਰੀ ਮੋਨੂੰ ਕੁਮਾਰ ਕਲਰਕ , ਸ੍ਰੀ ਅਮਰਪ੍ਰੀਤ ਸਿੰਘ ਬੀ.ਟੀ ਸ੍ਰੀ ਸੋਨੂੰ ਸੇਵਾਦਾਰ , ਸ੍ਰੀ ਪ੍ਰਦੀਪ ਸਿੰਘ ਏ.ਟੀ.ਐਮ ਆਦਿ ਨੇ ਕਿਹਾ ਕਿ ਜੇਕਰ ਹੁਣ ਵੀ ਸਰਕਾਰ ਦੇ ਕੰਨ ਤੇ ਜੂੰ ਨਾ ਸਰਕੀ ਤਾਂ ਮੁਲਾਜ਼ਮ ਆਉਣ ਵਾਲੇ ਸਮੇਂ ਵਿੱਚ ਹੋਰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In