Menu

ਮਿਸੂਰੀ ਵਿੱਚ ਲਾਪਤਾ ਹੋਣ ਦੇ ਚਾਰ ਦਿਨਾਂ ਬਾਅਦ ਮਿਲੀਆਂ ਪਿਤਾ ਸਮੇਤ 2 ਛੋਟੇ ਬੱਚਿਆਂ ਦੀਆਂ ਲਾਸਾਂ

ਫਰਿਜ਼ਨੋ (ਕੈਲੀਫੋਰਨੀਆ), 2 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਪ੍ਰਾਂਤ ਮਿਸੂਰੀ ਵਿੱਚ ਸੋਮਵਾਰ ਦੇ ਦਿਨ ਪਿਤਾ ਸਮੇਤ ਦੋ ਛੋਟੇ ਬੱਚਿਆਂ ਦੀਆਂ ਲਾਸਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਸੰਬੰਧੀ ਪੁਲਿਸ ਨੇ ਜਾਣਕਾਰੀ ਦਿੱਤੀ ਕਿ 40 ਸਾਲਾ ਡੈਰੇਲ ਪੀਕ ਦੇ ਨਾਲ ਉਸਦੇ ਦੋ ਬੱਚੇ ਕੈਡੇਨ ਪੀਕ ਅਤੇ ਮੇਸਨ ਪੀਕ ,ਜਿਹਨਾਂ ਦੀ ਉਮਰ ਕ੍ਰਮਵਾਰ 4 ਅਤੇ 3 ਸਾਲ ਸੀ ਦੀਆਂ ਲਾਸ਼ਾਂ ਬੇਂਟਨ ਕਾਉਂਟੀ ਦੇ ਇੱਕ ਪੇਂਡੂ ਖੇਤਰ ਵਿੱਚ ਮਿਲੀਆਂ ਹਨ। ਅਧਿਕਾਰੀਆਂ ਅਨੁਸਾਰ ਡੈਰੇਲ ਦੇ ਪਰਿਵਾਰਕ ਮੈਂਬਰਾਂ ਨੇ ਗ੍ਰੀਨ ਕਾਉਂਟੀ ਸ਼ੈਰਿਫ ਦੇ ਦਫਤਰ ਨਾਲ ਸ਼ੁੱਕਰਵਾਰ ਸਵੇਰੇ ਗੁੰਮਸ਼ੁਦਾ ਵਿਅਕਤੀਆਂ ਦੀ ਰਿਪੋਰਟ ਦਾਇਰ ਕਰਨ ਲਈ ਸੰਪਰਕ ਕੀਤਾ ਸੀ।ਪਰਿਵਾਰ ਅਨੁਸਾਰ ਡੈਰੇਲ ਪੀਕ ਅਤੇ ਉਸ ਦੇ ਦੋ ਪੁੱਤਰ ਆਖ਼ਰੀ ਵਾਰ ਵੀਰਵਾਰ ਸ਼ਾਮ 4 ਵਜੇ ਗ੍ਰੀਨ ਕਾਉਂਟੀ ਵਿੱਚ ਉਨ੍ਹਾਂ ਦੇ ਘਰ ਦੇ ਨੇੜੇ ਵੇਖੇ ਗਏ ਸਨ। ਇਸ ਮਾਮਲੇ ਵਿੱਚ ਮਿਸੂਰੀ ਸਟੇਟ ਹਾਈਵੇਅ ਦੇ ਇੱਕ ਅਧਿਕਾਰੀ ਅਨੁਸਾਰ ਉਹ ਵੀਰਵਾਰ ਨੂੰ ਬੇਂਟਨ ਕਾਉਂਟੀ ਵਿੱਚ, ਰਾਜ ਮਾਰਗ 65 ਉੱਪਰ  ਕਾਰ ਖਰਾਬ ਹੋਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਡੈਰੇਲ ਦੀ ਮੱਦਦ ਲਈ ਰੁਕਿਆ ਸੀ ਪਰ ਡੈਰੇਲ ਪੀਕ ਨੇ ਕੋਈ ਸਹਾਇਤਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਸ ਸਮੇਂ ਬੱਚੇ ਵੀ ਉਸ ਦੇ ਨਾਲ ਸਨ।ਇਸਦੇ ਬਾਅਦ ਅਧਿਕਾਰੀਆਂ ਵੱਲੋਂ ਸ਼ੁੱਕਰਵਾਰ ਦੁਪਹਿਰ ਨੂੰ ਪਿਤਾ ਅਤੇ ਦੋ ਬੱਚਿਆਂ ਦੇ ਲਾਪਤ ਹੋਣ ਸੰਬੰਧੀ ਰਿਪੋਰਟ ਤੋਂ ਬਾਅਦ ,ਉਨ੍ਹਾਂ ਖੇਤਰਾਂ ਦੀ ਤਲਾਸ਼ੀ ਲਈ ਜਿਥੇ ਪਿਛਲੀ ਸ਼ਾਮ ਤਿੰਨਾਂ ਨੂੰ ਦੇਖਿਆ ਗਿਆ ਸੀ।ਇਸ ਤਲਾਸ਼ੀ ਅਭਿਆਨ ਦੇ ਨਾਲ ਸ਼ੈਰਿਫ ਦੇ ਦਫ਼ਤਰ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਲਾਪਤਾ ਹੋਏ ਇਹਨਾਂ ਵਿਅਕਤੀਆਂ ਦੀ ਦੁਖਦਾਈ ਮੌਤ ਦਾ ਐਲਾਨ ਕੀਤਾ।

Listen Live

Subscription Radio Punjab Today

Our Facebook

Social Counter

  • 18901 posts
  • 1 comments
  • 0 fans

Log In