Menu

ਕੈਲੀਫੋਰਨੀਆ ਦੇ ਸੀਰੀਅਲ ਕਿੱਲਰ ਰੋਜ਼ਰ ਰੀਸ ਕਿੱਬੇ ਦੀ ਜੇਲ੍ਹ ਵਿੱਚ ਹੋਈ ਹੱਤਿਆ

ਫਰਿਜ਼ਨੋ (ਕੈਲੀਫੋਰਨੀਆ), 2 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆ ਨਾਲ ਸੰਬੰਧਿਤ ਇੱਕ ਸੀਰੀਅਲ ਕਿੱਲਰ ਜਿਸਨੂੰ ‘ਆਈ -5 ਸਟ੍ਰੈਂਗਲਰ’ ਵਜੋਂ ਵੀ ਜਾਣਿਆ ਜਾਂਦਾ ਹੈ, ਦੀ ਸਟੇਟ ਜੇਲ੍ਹ ਵਿੱਚ ਹੱਤਿਆ ਕਰ ਦਿੱਤੀ ਗਈ ਹੈ।ਜਿਥੇ ਉਹ ਕਈ ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਇਸ ਮਾਮਲੇ ਵਿੱਚ ਸੀਰੀਅਲ ਕਿੱਲਰ ਰੋਜ਼ਰ ਰੀਸ ਕਿੱਬੇ (81) ਸੈਕਰਾਮੈਂਟੋ ਦੇ ਬਾਹਰ, ਮੂਲ ਕ੍ਰੀਕ ਸਟੇਟ ਜੇਲ੍ਹ ਵਿੱਚ ਐਤਵਾਰ ਦੀ ਸਵੇਰ ਇੱਕ ਜੇਲ੍ਹ ਅਧਿਕਾਰੀ ਦੁਆਰਾ ਉਸਦੀ ਸੈੱਲ ਵਿੱਚ ਫਰਸ਼ ‘ਤੇ ਜ਼ਖਮੀ ਪਾਇਆ ਗਿਆ। ਜਿਸਦੀ ਕਿ ਇਕ ਘੰਟਾ ਬਾਅਦ ਜੇਲ੍ਹ ਦੇ ਹਸਪਤਾਲ ਵਿੱਚ ਮੌਤ ਹੋ ਗਈ।ਅਧਿਕਾਰੀਆਂ ਅਨੁਸਾਰ ਕਿੱਬੇ ਦਾ ਸੈਲਮੇਟ, 40 ਸਾਲਾ ਜੇਸਨ ਬੁਡਰੋ ਉਸਦੀ ਮੌਤ ਲਈ ਸ਼ੱਕ ਵਿੱਚ  ਹੈ ਜੋ ਕਿ ਇੱਕ ਕਤਲ ਦੇ ਮਾਮਲੇ ਵਿੱਚ ਬਿਨਾਂ ਪੈਰੋਲ ਦੀ ਸੰਭਾਵਨਾ ਦੇ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਪੁਲਿਸ ਅਨੁਸਾਰ ਕਿੱਬੇ ਨੇ ਦੋ ਦਹਾਕਿਆਂ ਦੌਰਾਨ ਘੱਟੋ ਘੱਟ ਸੱਤ ਔਰਤਾਂ ਦੀ ਹੱਤਿਆ ਕੀਤੀ ਸੀ ਅਤੇ 1991 ਵਿੱਚ ਪਹਿਲੀ ਵਾਰ ਇੱਕ ਵੇਸਵਾ ਦੇ ਕਤਲ ਦਾ ਦੋਸ਼ੀ ਪਾਇਆ ਗਿਆ ਸੀ, ਇਸਦੇ ਇਲਾਵਾ ਲੰਬੇ ਸਮੇਂ ਤੋਂ ਹੋਰ ਔਰਤਾਂ ਦੀ ਹੱਤਿਆ ਦੇ ਸ਼ੱਕੀ ਕਿੱਬੇ ਨੂੰ  ਡੀ ਐਨ ਏ ਅਤੇ ਹੋਰ ਸਬੂਤਾਂ ਨੇ 2000 ਦੇ ਸ਼ੁਰੂ ਵਿੱਚ ਛੇ ਹੋਰ ਕਤਲਾਂ ਨਾਲ ਜੋੜਿਆ। 2009 ਵਿੱਚ ਕਿੱਬੇ ਨੂੰ ਕਤਲੇਆਮ, ਬਲਾਤਕਾਰ ਅਤੇ ਅਗਵਾ ਕਰਨ ਲਈ ਦੋਸ਼ੀ ਮੰਨਿਆ  ਗਿਆ ,ਜੋ ਉਸਨੇ 1977  ਅਤੇ 1986 ਵਿੱਚ  ਕੀਤੇ ਸਨ।ਕਿੱਬੇ ਅਕਸਰ ਅਧਿਕਾਰੀਆਂ ਲਈ ,ਮਰਨ ਵਾਲੇ ਲੋਕਾਂ ਦੇ ਕੱਪੜਿਆਂ ਵਿੱਚ ਕੈਂਚੀ ਨਾਲ ਕੱਟ ਕਰਕੇ ਇੱਕ ਤਰ੍ਹਾਂ ਦਾ ਕਾਲਿੰਗ ਕਾਰਡ ਛੱਡਦਾ ਸੀ।

Listen Live

Subscription Radio Punjab Today

Our Facebook

Social Counter

  • 18901 posts
  • 1 comments
  • 0 fans

Log In