Menu

ਅਰਕਨਸਾਸ ਦੇ ਹਾਈ ਸਕੂਲ ‘ਚ ਹੋਈ ਗੋਲੀਬਾਰੀ ਦੌਰਾਨ ਵਿਦਿਆਰਥੀ ਹੋਇਆ ਜ਼ਖਮੀ

ਫਰਿਜ਼ਨੋ (ਕੈਲੀਫੋਰਨੀਆ), 2 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਸੂਬੇ ਅਰਕਨਸਾਸ ਦੇ ਇੱਕ ਸਕੂਲ ਵਿੱਚ ਹੋਈ ਗੋਲੀਬਾਰੀ ਨਾਲ ਇੱਕ 15 ਸਾਲਾਂ ਵਿਦਿਆਰਥੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ। ਇਸ ਸੰਬੰਧੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਈਨ ਬਲੱਫ ਦੇ ਵਾਟਸਨ ਚੈਪਲ ਜੂਨੀਅਰ ਹਾਈ ਸਕੂਲ ਵਿੱਚ ਸੋਮਵਾਰ ਸਵੇਰੇ 10 ਵਜੇ ਦੇ ਕਰੀਬ ਇੱਕ 15 ਸਾਲਾ ਲੜਕੇ ਨੂੰ ਇੱਕ  15 ਸਾਲਾਂ ਦੇ ਹੀ ਸਹਿਪਾਠੀ ਵਿਦਿਆਰਥੀ ਵੱਲੋਂ ਗੋਲੀ ਮਾਰੀ ਗਈ, ਜਿਸਨੂੰ ਕਿ ਥੋੜੇ ਸਮੇਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਪਾਈਨ ਬਲੱਫ ਪੁਲਿਸ ਦੇ ਮੁਖੀ ਕੈਲਵਿਨ ਅਨੁਸਾਰ ਇਹ ਘਟਨਾ ਵਿਦਿਆਰਥੀਆਂ ਦੁਆਰਾ ਸਵੇਰੇ ਤਕਰੀਬਨ 10 ਵਜੇ ਕਲਾਸਾਂ ਬਦਲਣ ਦੌਰਾਨ ਵਾਪਰੀ ਅਤੇ ਗੋਲੀ ਨਾਲ ਜ਼ਖਮੀ ਵਿਦਿਆਰਥੀ ਲਿਟਲ ਰਾਕ ਹਸਪਤਾਲ ਵਿੱਚ ਜੇਰੇ ਇਲਾਜ ਹੈ। ਪੁਲਿਸ ਅਨੁਸਾਰ ਗੋਲੀ ਮਾਰਨ ਵਾਲਾ ਕਾਲੇ ਮੂਲ ਦਾ ਵਿਦਿਆਰਥੀਆਂ ਜੋ ਕਿ ਘਟਨਾ ਸਥਾਨ ਤੋਂ ਭੱਜ ਗਿਆ ਸੀ, ਵਿਭਾਗ ਦੀ ਖੋਜੀ ਕੁੱਤਿਆਂ ਦੀ ਟੀਮ ਨੂੰ  ਸਕੂਲ ਦੇ ਨੇੜੇ ਇੱਕ ਘਰ ਦੇ ਪਿੱਛੇ ਛੁਪਿਆ ਹੋਇਆ ਮਿਲਿਆ, ਜਿਸਨੂੰ ਕਿ ਜੈਕ ਜੋਨਸ ਜੁਵੇਨਾਇਲ ਹਿਰਾਸਤ ਕੇਂਦਰ ਵਿੱਚ ਰੱਖਿਆ ਗਿਆ ਹੈ ਅਤੇ ਸਰਕਾਰੀ ਵਕੀਲਾਂ ਨੇ ਦੋਸ਼ੀ ਨੂੰ  ਕਿਸ਼ੋਰ ਜਾਂ ਬਾਲਗ ਅਦਾਲਤ ਵਿੱਚ ਦੋਸ਼ ਲਾਏ ਜਾਣ ਸੰਬੰਧੀ ਫੈਸਲਾ ਨਹੀਂ ਕੀਤਾ ਹੈ। ਇਸਦੇ ਇਲਾਵਾ ਉਮਰ ਦੇ ਕਾਰਨ ਫਿਲਹਾਲ ਵਿਦਿਆਰਥੀ ਦਾ ਨਾਮ ਵੀ ਜਾਰੀ ਨਹੀਂ ਕੀਤਾ ਗਿਆ ਸੀ। ਪੁਲਿਸ ਨੇ ਇਸ ਗੋਲੀਬਾਰੀ ਨੂੰ ਇੱਕ ਟਾਰਗੇਟ ਘਟਨਾ ਦੱਸਿਆ ਅਤੇ ਇਸਦੇ ਉਦੇਸ਼ ਦੀ ਜਾਂਚ ਕੀਤੀ ਜਾ ਰਹੀ ਹੈ। ਐਸੋਸੀਏਟਡ ਪ੍ਰੈਸ ਅਨੁਸਾਰ ਕਈ ਹਫਤਿਆਂ ਦੇ ਬੰਦ ਹੋਣ ਦੇ ਬਾਅਦ ਵਾਟਸਨ ਚੈਪਲ ਸਕੂਲ  ਦਾ ਸੋਮਵਾਰ ਨੂੰ ਵਿਅਕਤੀਗਤ ਸਿਖਲਾਈ ਲਈ ਪਹਿਲਾ ਦਿਨ ਸੀ।

Listen Live

Subscription Radio Punjab Today

Our Facebook

Social Counter

  • 18901 posts
  • 1 comments
  • 0 fans

Log In