Menu

ਜੌਹਨਸਨ ਐਂਡ ਜੌਹਨਸਨ ਨੇ ਸ਼ੁਰੂ ਕੀਤੀ 4 ਮਿਲੀਅਨ ਕੋਰੋਨਾ ਟੀਕਿਆਂ ਦੀ ਵੰਡ

ਫਰਿਜ਼ਨੋ (ਕੈਲੀਫੋਰਨੀਆ), 2 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਕੋਰੋਨਾ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਦੇ ਮੰਤਵ ਨਾਲ ਨਵੀਂ ਜੌਹਨਸਨ ਐਂਡ ਜੌਹਨਸਨ ਦੀ ਮਨਜ਼ੂਰਸੁਦਾ ਵੈਕਸੀਨ ਦੀ ਵੰਡ ਸ਼ੁਰੂ ਕੀਤੀ ਗਈ ਹੈ। ਇਸ ਸੰਬੰਧੀ ਕੰਪਨੀ ਦੇ ਸੀ ਈ ਓ ਐਲੇਕਸ ਗੋਰਸਕੀ ਅਨੁਸਾਰ ਕੰਪਨੀ ਦੇ 4 ਮਿਲੀਅਨ ਕੋਰੋਨਾ ਟੀਕਿਆਂ ਦੀ ਵੰਡ ਸੋਮਵਾਰ ਸਵੇਰੇ ਸ਼ੁਰੂ ਕੀਤੀ ਗਈ ਹੈ ਅਤੇ ਅਮਰੀਕੀ ਲੋਕਾਂ ਨੂੰ ਅਗਲੇ ਦੋ ਜਾਂ ਤਿੰਨ ਦਿਨਾਂ ਦੇ ਅੰਦਰ ਇਸਦੀ ਖੁਰਾਕ ਲੱਗਣ ਦੀ ਉਮੀਦ ਹੈ। ਇਸਦੇ ਇਲਾਵਾ ਗੋਰਸਕੀ ਅਨੁਸਾਰ ਜੂਨ ਤੱਕ 100 ਮਿਲੀਅਨ ਅਤੇ ਸਾਲ ਦੇ ਅੰਤ ਤੱਕ ਇੱਕ ਬਿਲੀਅਨ ਖੁਰਾਕਾਂ ਵੰਡਣ ਦੀ ਉਮੀਦ ਹੈ, ਜਿਸਦਾ ਮਤਲਬ ਇਸ ਵੰਡ ਤੋਂ ਲੈ ਕੇ ਇੱਕ ਬਿਲੀਅਨ ਲੋਕ ਟੀਕਾ ਲਗਵਾ ਸਕਦੇ ਸਨ। ਜੌਹਨਸਨ ਐਂਡ ਜੌਹਨਸਨ ਦਾ ਇਹ ਸਿੰਗਲ ਡੋਜ਼ ਵਾਲਾ ਟੀਕਾ, ਜਿਸ ਨੂੰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ ਡੀ ਏ) ਨੇ ਸ਼ਨੀਵਾਰ ਨੂੰ ਐਮਰਜੈਂਸੀ ਵਰਤੋਂ ਦਾ ਅਧਿਕਾਰ ਦਿੱਤਾ ਸੀ, ਨੂੰ ਸਟੋਰ ਕਰਨਾ ਵੀ ਸਭ ਤੋਂ ਆਸਾਨ ਹੈ।ਕਿਉਂਕਿ ਇਸ ਨੂੰ ਇੱਕ ਖਾਸ ਫ੍ਰੀਜ਼ਰ ਦੀ ਬਜਾਏ ਇੱਕ ਫਰਿੱਜ ਵਿੱਚ ਵੀ ਰੱਖਿਆ ਜਾ ਸਕਦਾ ਹੈ।ਹਾਲਾਂਕਿ ਸਿਹਤ ਮਾਹਿਰਾਂ ਅਨੁਸਾਰ ਇਹ ਟੀਕਾ ਸਮੁੱਚੇ ਤੌਰ ‘ਤੇ 66 ਪ੍ਰਤੀਸ਼ਤ ਪ੍ਰਭਾਵਸ਼ਾਲੀ ਹੈ ਅਤੇ  ਗੰਭੀਰ ਬਿਮਾਰੀ ਦੇ ਵਿਰੁੱਧ 85 ਪ੍ਰਤੀਸ਼ਤ ਕੰਮ ਕਰਦਾ ਹੈ, ਜਦਕਿ ਇਹ ਹਸਪਤਾਲ ਵਿੱਚ ਦਾਖਲ ਹੋਣ ਨੂੰ ਰੋਕਣ ਵਿੱਚ 100 ਪ੍ਰਤੀਸ਼ਤ ਤੱਕ ਪ੍ਰਭਾਵਸ਼ਾਲੀ ਹੈ। ਡਾ. ਐਂਥਨੀ ਫੌਸੀ ਅਨੁਸਾਰ ਦੇਸ਼ ਵਿਚ ਹੁਣ ਤਿੰਨ ਪ੍ਰਭਾਵਸ਼ਾਲੀ ਟੀਕੇ ਹਨ ਜੋ ਕੋਵਿਡ -19 ਤੋਂ ਸੁਰੱਖਿਆ ਪ੍ਰਦਾਨ ਕਰਦੇ ਹਨ। ਇਸ ਲਈ ਉਸਨੇ ਅਮਰੀਕੀਆਂ ਨੂੰ ਅਪੀਲ ਕੀਤੀ ਕਿ ਉਹ ਕੋਈ ਵੀ ਟੀਕਾ ਜੋ ਵੀ ਉਪਲੱਬਧ ਹੋਵੇ , ਨੂੰ ਜਰੂਰ ਲਗਵਾਉਣ। ਇਸ ਐਮਰਜੈਂਸੀ ਵਰਤੋਂ ਦੇ ਅਧਿਕਾਰ ਤੋਂ ਬਾਅਦ ਗੋਰਸਕੀ ਅਨੁਸਾਰ ਜੌਹਨਸਨ ਐਂਡ ਜੌਹਨਸਨ ਗਰਭਵਤੀ ਔਰਤਾਂ ਅਤੇ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਵਿੱਚ ਟੀਕੇ ਦੀ ਸੁਰੱਖਿਆ ਦਾ ਅਧਿਐਨ ਵੀ ਸ਼ੁਰੂ ਕਰੇਗੀ।

Listen Live

Subscription Radio Punjab Today

Our Facebook

Social Counter

  • 18901 posts
  • 1 comments
  • 0 fans

Log In