Menu

ਨਿਊਯਾਰਕ ਵਿੱਚ ਏਸ਼ੀਅਨ ਮੂਲ ਦੇ ਇੱਕ ਵਿਅਕਤੀ ‘ਤੇ ਕੀਤਾ ਚਾਕੂ ਨਾਲ ਹਮਲਾ

ਫਰਿਜ਼ਨੋ (ਕੈਲੀਫੋਰਨੀਆ), 1 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਨਿਊਯਾਰਕ ਵਿੱਚ ਇੱਕ ਏਸ਼ੀਅਨ ਮੂਲ ਦੇ ਵਿਅਕਤੀ ‘ਤੇ ਚਾਕੂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਦੇ ਸੰਬੰਧੀ ਅਧਿਕਾਰੀਆਂ ਨੇ ਦੱਸਿਆ ਕਿ
ਇੱਕ 23 ਸਾਲਾ ਵਿਅਕਤੀ ਨੂੰ ਨਿਊਯਾਰਕ ਦੇ ਚਾਈਨਾਟਾਊਨ ਵਿੱਚ ਬਿਨਾਂ ਵਜ੍ਹਾ ਕਿਸੇ ਅਜਨਬੀ ਨੂੰ ਚਾਕੂ ਮਾਰ ਕੇ ਕਤਲ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਪੁਲਿਸ ਅਨੁਸਾਰ ਬਰੁਕਲਿਨ ਦੇ ਸਲਮਾਨ ਮੁਫਲਹੀ ਨੇ ਵੀਰਵਾਰ ਦੇ ਦਿਨ ਸ਼ਾਮ ਦੇ  ਕਰੀਬ 6:20 ਵਜੇ 36 ਸਾਲਾ ਏਸ਼ੀਅਨ ਵਿਅਕਤੀ ਨੂੰ ਚਾਕੂ ਮਾਰ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਮੈਨਹੱਟਨ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਨੇ ਪੁਲਿਸ ਦੁਆਰਾ ਦਿੱਤੇ ਮੁੱਢਲੇ ਸਬੂਤਾਂ ਦੇ ਬਾਵਜੂਦ ਇਸ ਕੇਸ ਦੇ ਸੰਬੰਧ ਵਿੱਚ ਨਫ਼ਰਤ ਦੇ ਅਪਰਾਧ ਵਜੋਂ ਮੁਕੱਦਮਾ ਚਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਅਦਾਲਤ ਦੇ ਰਿਕਾਰਡ ਤੋਂ ਪਤਾ ਚੱਲਦਾ ਹੈ ਕਿ ਹਮਲਾ ਕਰਨ ਵਾਲੇ ਵਿਅਕਤੀ ਮੁਫਲਹੀ ਉੱਤੇ ਪਹਿਲਾਂ ਤੋਂ ਹਮਲਾ ਕਰਨ ਦੇ ਦੋ ਦੋਸ਼ ਹੋਰ ਵੀ ਸਨ। ਮੁਫਲਹੀ ਨੂੰ ਨਿਊਯਾਰਕ ਦੀ ਅਪਰਾਧਿਕ ਅਦਾਲਤ ਵਿੱਚ ਸ਼ਨੀਵਾਰ ਨੂੰ ਦੋਸ਼ਾਂ ਲਈ ਦੋਸ਼ੀ ਨਹੀਂ ਮੰਨਿਆ ਗਿਆ ਜਦਕਿ ਜਮਾਨਤ ਦੇ ਤੌਰ ਤੇ 500,000 ਡਾਲਰ  ਨਿਰਧਾਰਤ ਕੀਤੇ ਗਏ ਹਨ ਅਤੇ ਉਸਦੀ ਅਗਲੀ ਪੇਸ਼ੀ ਅਦਾਲਤ ਵਿੱਚ ਤਿੰਨ ਮਾਰਚ ਨੂੰ ਹੋਵੇਗੀ। ਇਸ ਹਮਲੇ ਦੇ ਪੀੜਤ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਬੈਲੇਵਿਊ ਜਿੱਥੇ ਉਸਦਾ ਗੰਭੀਰ ਸੱਟਾਂ ਲੱਗਣ ਕਰਕੇ ਇਲਾਜ ਕੀਤਾ ਗਿਆ, ਪਰ ਡਾਕਟਰਾਂ ਅਨੁਸਾਰ ਉਸਦੀ ਹਾਲਤ ਇੱੱਕ ਗੰਭੀਰ ਸਥਿਤੀ ਵਿੱਚ ਹੈ। ਕੋਰੋਨਾ ਮ
ਮਹਾਂਮਾਰੀ ਦੇ ਦੌਰਾਨ ਏਸ਼ੀਆਈ ਲੋਕਾਂ ਵਿਰੁੱਧ ਹਿੰਸਾ ਵੱਧਦੀ ਜਾ ਰਹੀ ਹੈ।ਪਿਛਲੇ ਸਾਲ ਮਾਰਚ ਅਤੇ ਦਸੰਬਰ ਦੇ ਵਿਚਕਾਰ, ਇੱਕ ਸੰਗਠਨ ਸਟਾਪ ਏਸ਼ੀਅਨ ਅਮੈਰੀਕਨ ਅਤੇ ਪੈਸੀਫਿਕ ਆਈਲੈਂਡਰ ਹੇਟ ਨੇ ਦੇਸ਼ ਭਰ ਵਿੱਚ ਏਸ਼ੀਆਈ ਵਿਰੋਧੀ ਨਫ਼ਰਤ ਸੰਬੰਧੀ ਘਟਨਾਵਾਂ ਦੀਆਂ ਲੱਗਭਗ 3,000 ਰਿਪੋਰਟਾਂ ਦਰਜ ਕੀਤੀਆਂ ਸਨ।
ਇਸਦੇ ਇਲਾਵਾ ਸ਼ਨੀਵਾਰ ਨੂੰ, ਮੇਅਰ ਬਿਲ ਡੀ ਬਲਾਸੀਓ, ਸੈਨੇਟਰ ਚੱਕ ਸ਼ੂਮਰ ਅਤੇ ਹੋਰ ਅਧਿਕਾਰੀਆਂ ਦੁਆਰਾ ਏਸ਼ੀਅਨ ਅਮਰੀਕੀ ਲੋਕਾਂ ਵਿਰੁੱਧ ਹਿੰਸਾ ਨੂੰ ਖਤਮ ਕਰਨ ਦੀ ਮੰਗ ਕਰਨ ਲਈ ਚਾਕੂ ਮਾਰਨ ਵਾਲੇ ਸਥਾਨ ਦੇ ਨੇੜੇ ਲੋਅਰ ਮੈਨਹੱਟਨ ਵਿੱਚ ਰੈਲੀ ਕੀਤੀ ਗਈ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans