Menu

ਫਾਜ਼ਿਲਕਾ : ਨਸ਼ੇ ਅਤੇ ਸਮਾਜਿਕ ਕੁਰੀਤੀਆਂ ਦੇ ਖਿਲਾਫ ਲਗਾਇਆ ਗਿਆ ਸੈਮੀਨਾਰ

ਫਾਜ਼ਿਲਕਾ, 1 ਮਾਰਚ (ਰਿਤਿਸ਼) – ਜ਼ਿਲ੍ਹਾ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ.ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀ ਸਾਂਝੀ ਮੁਹਿੰਮ ਨਸ਼ਾ ਮੁਕਤ ਪੰਜਾਬ ਅਭਿਆਨ ਤਹਿਤ ਮਾਰਸ਼ਲ ਜਿੰਮ ਐਂਡ ਅਕੈਡਮੀ ਸਪੋਰਟਸ ਐਂਡ ਐਜੂਕੇਸ਼ਨ ਵੈੱਲਫੇਅਰ ਸੋਸਾਇਟੀ ਵੱਲੋਂ ਫਾਜ਼ਿਲਕਾ ਸ਼ਹਿਰ ਦੇ ਚੱਕਰ ਵਾਲੇ ਝੁੱਗੇ ਗੁਰਦੁਆਰਾ ਸਾਹਿਬ ਵਿਖੇ ਨਸ਼ੇ ਅਤੇ ਸਮਾਜਿਕ ਕੁਰੀਤੀਆਂ ਦੇ ਖਿਲਾਫ ਸੈਮੀਨਾਰ ਲਗਾਇਆ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਰਤੀ ਅਤੇ ਲਕਸ਼ਮੀ ਨੇ ਦੱਸਿਆ ਕਿ ਲੜਕੀਆਂ ਨੂੰ ਨਸ਼ੇ ਅਤੇ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਅੱਗੇ ਲਿਆਉਣ ਵਾਸਤੇ ਲੜਕੀਆਂ ਦਾ ਇਕ ਸੈਮੀਨਰ ਲਗਾਇਆ ਗਿਆ।ਇਸ ਸੈਮੀਨਾਰ `ਚ ਲੜਕੀਆਂ ਨੇ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਆਪਣੇ ਵਿਚਾਰ ਰੱਖੇ `ਤੇ ਕਿਹਾ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਨਸ਼ੇ ਅਤੇ ਹੋਰ ਸਮਾਜਿਕ ਕੁਰੀਤੀਆਂ ਦੇ ਖਿਲਾਫ ਮੁਕਾਬਲਾ ਕਰਨਾ ਚਾਹੀਦਾ।ਇਸ ਮੌਕੇ ਤੇ ਨਵਜੀਤ, ਪ੍ਰੀਆ, ਸਿਮਰਨ, ਰੀਆ, ਲਕਸ਼ਮੀ, ਮਨਪ੍ਰੀਤ, ਭਾਵਨਾ, ਤਾਨੀਆ, ਚੈਰੀ, ਖੁਸ਼ਬੂ, ਏਕਤਾ, ਪਾਇਲ, ਕਾਜਲ, ਸੋਨੀਆ, ਮੁਸਕਾਨ, ਚਾਂਦਨੀ, ਆਰਤੀ, ਅਨਮੋਲ, ਗੁਰਮੀਤ, ਕੁਲਵਿੰਦਰ ਆਦਿ ਲੜਕੀਆਂ ਵੱਲੋਂ ਸੰਬੋਧਿਤ ਕੀਤਾ ਗਿਆ।
ਇਸ ਮੌਕੇ ਬੁਲਾਰਿਆਂ ਨੇ ਦੱਸਿਆ ਕਿ ਲੜਕੀਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਦੇ ਨਾਲ ਜੋੜਨਾ `ਤੇ ਉਨ੍ਹਾਂ ਦੇ ਆਤਮ ਵਿਸ਼ਵਾਸ ਨੂੰ ਬਣਾ ਕੇ ਸਮਾਜ `ਚ ਫੈਲੀਆਂ ਕੁਰੀਤੀਆਂ ਦੇ ਖ਼ਿਲਾਫ਼ ਉਨ੍ਹਾਂ ਨੂੰ ਜਾਗਰੂਕ ਬਣਾਉਣਾ ਹੈ।ਇਸ ਮੌਕੇ ਖ਼ੁਸ਼ਬੂ ਅਤੇ ਭਾਵਨਾ ਨੇ ਦੱਸਿਆ ਕਿ ਪੜ੍ਹਾਈ ਦਾ ਮਕਸਦ ਸਿਰਫ਼ ਕਲਾਸਾਂ ਪਾਸ ਕਰਕੇ ਨੌਕਰੀ ਹਾਸਲ ਕਰਨਾ ਹੀ ਨਹੀਂ ਹੋਣਾ ਚਾਹੀਦਾ ਬਲਕਿ ਇਕ ਚੰਗਾ ਨਾਗਰਿਕ ਬਣਨਾ ਬਹੁਤ ਜ਼ਰੂਰੀ ਹੈ।ਇਸ ਮੌਕੇ `ਤੇ ਸੰਜੀਵ ਮਾਰਸ਼ਲ ਨੇ ਦੱਸਿਆ ਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਸਮਾਜਿਕ ਜਾਗਰੂਕਤਾ ਅਤੇ ਸਮਾਜਿਕ ਕਲਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਨੌਜਵਾਨ ਆਪਣਾ ਜੀਵਨ ਜੀਣ ਦੀ ਜਾਚ ਸਿੱਖ ਕੇ ਆਪਣੀ ਜ਼ਿੰਦਗੀ `ਚ ਕਾਮਯਾਬ ਹੋ ਸਕਣ।
ਇਸ ਮੌਕੇ `ਤੇ ਪਿੰਡ ਚੱਕਰ ਵਾਲੇ ਝੁੱਗੇ ਦੇ ਵਾਸੀ `ਤੇ ਲੜਕੀਆਂ ਦੇ ਮਾਂ ਬਾਪ ਮੌਜੂਦ ਰਹੇ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39931 posts
  • 0 comments
  • 0 fans