ਫਾਜ਼ਿਲਕਾ, 26 ਫਰਵਰੀ (ਰਿਤਿਸ਼) – ਵਧੀਕ ਜ਼ਿਲਾ ਮੈਜਿਸਟ੍ਰੇਟ ਕਮ ਏ.ਡੀ.ਸੀ. ਜਨਰਲ ਸ੍ਰੀ ਅਭੀਜੀਤ ਕਪਲਿਸ ਨੇ ਅਬੋਹਰ ਸ਼ਹਿਰ ਦੀ ਹਨੂੰਮਾਨਗੜ ਰੋਡ ਦੇ ਸੀਮੈਂਟਡ ਰੋਡ ਬਣਦੇ ਹੋਣ ਕਾਰਨ ਇਸ ਸੜਕ ਤੇ 2 ਹਫਤਿਆਂ ਲਈ ਭਾਰੀ ਵਾਹਨਾਂ ਦੀ ਆਵਾਜਾਈ ਤੇ ਰੋਕ ਲਗਾਈ ਹੈ। ਉਨਾਂ ਨੇ ਕਿਹਾ ਕਿ ਨਿਰਮਾਣ ਅਧੀਨ ਸੜਕ ਤੇ ਭਾਰੀ ਵਾਹਨਾਂ ਦੇ ਆਉਣ ਨਾਲ ਨਿਰਮਾਣ ਵੀ ਪ੍ਰਭਾਵਿਤ ਹੁੰਦਾ ਹੈ ਇਸ ਲਈ ਇਹ ਰੋਕ ਲਗਾਈ ਹੈ। ਉਨਾਂ ਨੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ।