Menu

ਫਾਜ਼ਿਲਕਾ : ਜੀ.ਓ.ਜੀ. ਵੱਲੋਂ ਪਿੰਡਾਂ ਵਿਚ ਕੈਂਪ ਲਗਾ ਕੇ ਨੋਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਬਾਰੇ ਕੀਤਾ ਜਾ ਰਿਹੈ ਜ਼ਾਗਰੂਕ

ਫਾਜ਼ਿਲਕਾ, 25 ਫਰਵਰੀ (ਰਿਤਿਸ਼) – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ `ਤੇ ਕਰਨਲ ਅਜੀਤ ਸਿੰਘ ਸਮਾਘ ਅਤੇ ਤਹਿਸੀਲ ਹੈੱਡ ਜੀਓਜੀ ਕੈਪਟਨ ਅੰਮ੍ਰਿਤ ਲਾਲ ਦੇ ਸਹਿਯੋਗ ਸਦਕਾ ਪਿੰਡਾਂ ਵਿਚ ਕੈਂਪ ਲਗਾ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਖੁਸ਼ਹਾਲੀ ਦੇ ਰਾਖਿਆਂ ਵੱਲੋਂ ਨਸ਼ਾ ਮੁਕਤ ਭਾਰਤ ਸਿਰਜਣ ਲਈ ਅਹਿਮ ਉਪਰਾਲੇ ਕਰਦਿਆਂ ਵਿਸ਼ੇਸ਼ ਗਤੀਵਿਧੀਆਂ ਆਰੰਭੀਆਂ ਜਾ ਰਹੀਆਂ ਹਨ।
ਖੁਸ਼ਹਾਲੀ ਦੇ ਰਾਖਿਆਂ ਵੱਲੋਂ ਤਹਿਸੀਲ ਜਲਾਲਾਬਾਦ ਅਧੀਨ ਪੈਂਦੇ ਪਿੰਡ ਚੱਕ ਭਾਬੜਾ ਵਿਚ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਨਸ਼ਾ ਮੁਕਤ ਭਾਰਤ ਅਭਿਆਨ ਅਤੇ ਡੈਪੋ ਸਕੀਮ ਤਹਿਤ ਸੈਮੀਨਾਰ ਲਗਾਇਆ ਗਿਆ ਜਿਸ ਵਿਚ ਨਸ਼ਿਆਂ ਤੋਂ ਛੁਟਕਾਰਾ ਪਾਉਣ ਅਤੇ ਕੋਵਿਡ 19 ਤੋ ਬਚਾਅ ਲਈ ਹਾਜ਼ਰੀਨ ਨੂੰ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜੀਓਜੀ ਪਿੰਡਾਂ ਵਿੱਚ ਜਾ ਕੇ ਲਾਭਪਾਤਰੀਆਂ ਨੂੰ ਪੰਜਾਬ ਸਰਕਾਰ ਵੱਲੋ ਚਲਾਈਆਂ ਜਾਂਦੀਆਂ ਵੱਖ-ਵੱਖ ਸਕੀਮਾਂ ਤਹਿਤ ਦਿੱਤੀਆਂ ਜਾਂ ਰਹੀਆਂ ਸਹੂਲਤਾਂ ਨੂੰ ਜਮੀਨੀ ਪੱਧਰ ਤੱਕ ਪਹੁੰਚਾਉਣ ਲਈ ਯੋਗ ਉਪਰਾਲੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਛੋਟੇ ਛੋਟੇ ਸਮੂਹਾਂ ਵਿੱਚ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ।ਇਸੇ ਕੜੀ ਤਹਿਤ ਪਿੰਡ ਚੱਕ ਭਾਬੜਾ ਵਿੱਚ ਨਸ਼ਿਆਂ ਵਿਰੁੱਧ ਅਤੇ ਕਰੋਨਾ ਤੋ ਬਚਾਅ ਰੱਖਣ ਲਈ ਪ੍ਰੇਰਿਤ ਖੁਸ਼ਹਾਲੀ ਦੇ ਰਾਖਿਆਂ ਵੱਲੋਂ ਪਿੰਡ ਪਿੰਡ ਜਾ ਕੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਕਿ ਸਾਡਾ ਸਮਾਜ ਨਸ਼ਿਆਂ ਦੀ ਨਾਮੁਰਾਦ ਬਿਮਾਰੀ ਤੋ ਬਚਾਇਆ ਜਾ ਸਕੇ ਅਤੇ ਕਰੋਨਾ ਤੋਂ ਸੁਰਖਿਅਤ ਰਹੇ।
ਪਿੰਡ ਸਿੰਘੇ ਵਾਲਾ ਤਹਿਸੀਲ ਜਲਾਲਾਬਾਦ ਦੇ ਪਿੰਡ ਵਿੱਚ ਮਗਨਰੇਗਾ ਵਰਕਰਾਂ ਦੇ ਨਾਲ ਨਸ਼ਿਆਂ ਦੇ ਖਿਲਾਫ ਡੈਪੋ ਸੈਮੀਨਾਰ ਕਰਵਾਇਆ ਗਿਆ। ਇਹ ਵੀ ਕਿਹਾ ਗਿਆ ਕਿ ਜੇਕਰ ਆਲੇ-ਦੁਆਲੇ ਕਿਤੇ ਵੀ ਨਸ਼ਾ ਵਿਕਣ ਦੀ ਖਬਰ ਮਿਲਦੀ ਹੈ ਤਾਂ ਇਸ ਦੀ ਸੂਚਨਾ 112 ਤੇ ਦਿਉਂ।ਦੱਸਣ ਵਾਲੇ ਦੀ ਪਹਿਚਾਨ ਗੁਪਤ ਰੱਖੀ ਜਾਵੇਗੀ।ਉਨ੍ਹਾਂ ਇਹ ਵੀ ਕਿਹਾ ਕਿ ਨਸ਼ੇ ਤੋਂ ਪੀੜਤਾਂ ਨੂੰ ਇਲਾਜ ਲਈ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਬਣੇ ਨਸ਼ਾ ਮੁਕਤੀ ਕੇਂਦਰ ਜਾਂ ਓਟ ਕਲੀਨਿਕ ਲੈ ਕੇ ਆਓ, ਸਰਕਾਰ ਵਲੋਂ ਇਲਾਜ ਮੁਫਤ ਹੈ। ਇਸ ਤੋਂ ਇਲਾਵਾ ਕੋਵਿਡ 19 ਦੀ ਮਹਾਂਮਾਰੀ ਬਿਮਾਰੀ ਦੇ ਬਚਾਅ ਲਈ ਜਿਵੇਂ ਮਾਸਕ ਲਾਉਣਾ, ਦੋ ਗਜ਼ ਦੀ ਦੂਰੀ, ਵਾਰ ਵਾਰ ਹੱਥਾਂ ਨੂੰ ਧੋਣਾ, ਇੱਕਠ ਵਿੱਚ ਨਾ ਜਾਣ ਬਾਰੇ ਵੀ ਦੱਸਿਆ ਗਿਆ।
ਇਸ ਮੌਕੇ ਜੀਓਜੀ ਨਾਇਬ ਸੂਬੇਦਾਰ ਫ਼ਲਕ ਸਿੰਘ ਮੌਜੂਦ ਰਹੇ।

ਪਹਿਲਾਂ ਪਤਨੀ ਨੇ ਲਿਆ ਫਾਹਾ , ਫਿਰ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ ‘ਚ ਇਕ ਕਾਂਸਟੇਬਲ ਨੇ ਸਰਕਾਰੀ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

ਦਰਦਨਾਕ ਹਾਦਸਾ ਬੱਸ ਅਤੇ ਟਰੱਕ…

ਕਨੌਜ, 23 ਅਪ੍ਰੈਲ 2024 :  ਆਗਰਾ-ਲਖਨਊ ਐਕਸਪ੍ਰੈੱਸ…

ਪੰਜਾਬ ‘ਚ ਕਿਸਾਨਾਂ ਨੇ ਭਾਜਪਾ…

ਚੰਡੀਗੜ੍ਹ 23 ਅਪ੍ਰੈਲ 2024- ਇੱਕ ਪਾਸੇ ਪੂਰੇ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39877 posts
  • 0 comments
  • 0 fans