Menu

ਬਠਿੰਡਾ : ਡੇਅਰੀ ਵਿਭਾਗ ਵੱਲੋਂ ਸਿਖਲਾਈ ਅਤੇ ਜਾਗਰੂਕਤਾ ਕੈਂਪ ਆਯੋਜਿਤ

ਬਠਿੰਡਾ, 25 ਫਰਵਰੀ(ਗੁਰਜੀਤ,ਫੋਟੋ : ਰਾਮ ਸਿੰਘ ਗਿੱਲ) -ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਸ਼੍ਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਸ਼੍ਰੀ ਕਰਨੈਲ ਸਿੰਘ ਦੀ ਯੋਗ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ/ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ, ਡੀ.ਡੀ 6 ਸਕੀਮ ਫਾਰ ਡੇਅਰੀ ਵਿਸਥਾਰ ਸਿਖਲਾਈ ਅਤੇ ਜਾਗਰੂਕਤਾ ਕੈਂਪ ਜ਼ਿਲੇ ਦੇ ਪਿੰਡ ਰਾਮਨਗਰ (ਬਲਾਕ ਮੌੜ) ਵਿਖੇ ਲਗਾਇਆ ਗਿਆ।
ਇਸ ਕੈਂਪ ਵਿੱਚ ਹਾਜ਼ਰ ਹੋਏ ਡੇਅਰੀ ਫਾਰਮਰਾਂ ਨੂੰ ਡੇਅਰੀ ਵਿਕਾਸ ਵਿਭਾਗ ਦੇ ਸਟਾਫ਼ ਵੱਲੋਂ ਮਹਿਕਮੇ ਦੀਆਂ ਸਕੀਮਾਂ, ਦੋ ਹਫਤੇ ਆਨਲਾਇਨ ਸਿਖਲਾਈਆਂ, ਅਨੁਸੂਚਿਤ ਜਾਤੀ ਨਾਲ ਸਬੰਧਿਤ ਸਿਖਿਆਰਥੀਆਂ ਦੀਆਂ ਸਿਖਲਾਈਆਂ ਪ੍ਰਾਪਤ ਕਰਨ ਉਪਰੰਤ ਦੋ ਪਸ਼ੂਆਂ ਤੋਂ 20 ਪਸ਼ੂਆਂ ਤੱਕ ਡੇਅਰੀ ਦੇ ਕਰਜਾ ਕੇਸ ਵੱਖ-ਵੱਖ ਬੈਂਕਾਂ ਨੂੰ ਭੇਜਣ ਸਬੰਧੀ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਬਸਿਡੀਆਂ ਜਿਵੇਂ ਕਿ- ਡੀ.ਡੀ. 8 ਸਕੀਮ, ਕੈਟਲ ਸ਼ੈਡ, ਫੌਡਰ ਹਾਰਵੈਸਟਰ ਆਦਿ ਦੀ ਜਾਣਕਾਰੀ ਤੋਂ ਇਲਾਵਾ ਸਾਫ ਦੁੱਧ ਪੈਦਾ ਕਰਨ ਦੀ ਮਹੱਤਤਾ ਅਤੇ ਪਸ਼ੂਆਂ ਦੀਆਂ ਆਮ-ਬਿਮਾਰੀਆਂ ਸਬੰਧੀ ਭਰਪੂਰ ਜਾਣਕਾਰੀ ਦਿੱਤੀ ਗਈ।
ਕੈਂਪ ਦੌਰਾਨ ਵੱਖ-ਵੱਖ ਮਹਿਕਮਿਆਂ ਵਿੱਚੋਂ (ਰਿਟਾਇਰਡ ਅਧਿਕਾਰੀ) ਜਿਵੇਂ ਕਿ ਪਸ਼ੂ-ਪਾਲਣ ਵਿਭਾਗ ਵੱਲੋਂ ਡਾਕਟਰ ਰਾਜਿੰਦਰ ਪ੍ਰਸਾਦ ਗੁਪਤਾ ਵੱਲੋਂ ਕਿਸਾਨਾਂ ਨੂੰ ਪਸ਼ੂਆਂ ਦੀਆਂ ਆਮ-ਬਿਮਾਰੀਆਂ ਤੋਂ ਲੈ ਕੇ ਮੂੰਹ-ਖੁਰ, ਗਲ-ਘੋਟੂ ਆਦਿ ਸਬੰਧੀ ਜਾਣਕਾਰੀ ਦਿੱਤੀ ਗਈ। ਖੇਤੀਬਾੜੀ ਅਤੇ ਚਾਰਾ ਅਫ਼ਸਰ ਡਾਕਟਰ ਲਛਮਣ ਸਿੰਘ ਵੱਲੋਂ ਪਸ਼ੂਆਂ ਲਈ ਸਾਈਲੇਜ਼ ਅਤੇ ਘੱਟ ਖਰਚੇ ਵਿੱਚ ਪਸ਼ੂਆਂ ਤੋਂ ਵੱਧ ਦੁੱਧ ਪੈਦਾ ਕਰਕੇ ਮੁਨਾਫਾ ਕਮਾਉਣ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ।
ਕੈਂਪ ਦੌਰਾਨ ਪਸ਼ੂ-ਪਾਲਣ ਵਿਭਾਗ ਵੱਲੋਂ ਵੈਟਨਰੀ ਅਫ਼ਸਰ ਬਲਾਕ ਮੌੜ ਡਾ. ਸੰਜੀਵ ਕੁਮਾਰ ਵੱਲੋਂ ਪਸ਼ੂਆਂ ਦੀ ਸਾਂਭ-ਸੰਭਾਲ ਅਤੇ ਪਸ਼ੂ-ਪਾਲਣ ਵਿਭਾਗ ਦੀਆਂ ਸਕੀਮਾਂ ਆਦਿ ਦੀ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਫੀਲਡ ਅਫਸਰ ਬਰਾਂਚ ਐੱਸ.ਬੀ.ਆਈ, ਮਾਈਸਰਖਾਨਾ ਸ੍ਰੀ ਜੇ.ਐੱਸ.ਯਾਦਵ ਨੇ ਬੈਂਕ ਵੱਲੋਂ ਦਿੱਤੇ ਜਾ ਰਹੇ ਡੇਅਰੀ ਕਰਜੇ ਅਤੇ ਕੇ.ਸੀ.ਸੀ ਲਿਮਟਾਂ ਆਦਿ ਸਬੰਧੀ ਜਾਣਕਾਰੀ ਦਿੱਤੀ। ਅਖੀਰ ’ਤੇ ਕੈਂਪ ਵਿੱਚ ਹਾਜਰ ਲਗਭਗ 100 ਦੇ ਕਰੀਬ ਡੇਅਰੀ ਕਿਸਾਨਾਂ ਨੂੰ ਦਫਤਰ ਵੱਲੋਂ ਚਾਹ-ਪਾਣੀ ਅਤੇ ਰਿਫਰੈਸਮੈਂਟ ਆਦਿ ਵੀ ਦਿੱਤੀ ਗਈ।
ਡੇਅਰੀ ਵਿਭਾਗ ਵੱਲੋਂ ਕੈਂਪ ਵਿੱਚ ਹਾਜਰ ਕਿਸਾਨਾਂ ਅਤੇ ਡੇਅਰੀ ਫਾਰਮਰਾਂ ਨੂੰ ਅਪੀਲ ਕੀਤੀ ਕਿ ਉਹ ਡੇਅਰੀ ਵਿਕਾਸ ਵਿਭਾਗ, ਪੰਜਾਬ ਦੀਆਂ ਸਕੀਮਾਂ ਅਤੇ ਸਿਖਲਾਈਆਂ ਦਾ ਪੂਰਾ ਲਾਹਾ ਲੈਣ ਅਤੇ ਦਫ਼ਤਰ ਡਿਪਟੀ ਡਾਇਰੈਕਟਰ, ਡੇਅਰੀ ਕਮਰਾ ਨੰਬਰ 302 ਈ, ਦੂਸਰੀ ਮੰਜਿਲ ਬਠਿੰਡਾ ਵਿਖੇ ਪਹੁੰਚ ਕੇ ਫਾਰਮ ਭਰ ਸਕਦੇ ਹਨ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans