Menu

ਟੈਕਸਾਸ ਦੇ ਪਾਵਰ ਗਰਿੱਡ ਬੋਰਡ ਦੇ ਮੈਂਬਰ ਸਰਦੀਆਂ ਦੇ ਤੂਫਾਨ ਤੋਂ ਬਾਅਦ ਦੇਣਗੇ ਅਸਤੀਫਾ

ਫਰਿਜ਼ਨੋ (ਕੈਲੀਫੋਰਨੀਆ), 24 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਟੈਕਸਾਸ ਵਿੱਚ ਆਏ ਬਰਫੀਲੇ ਤੁਫਾਨਾਂ ਨੇ ਵੱਡੇ ਪੱਧਰ ‘ਤੇ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨ ਲਈ ਮਜ਼ਬੂਰ ਕੀਤਾ ਸੀ। ਬਿਜਲੀ ਸਪਲਾਈ ਵਿੱਚ ਵਿਘਨ ਪੈਣ ਕਰਕੇ ਸੂਬੇ ਦੇ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਇਸਦੇ ਲੱਗਭਗ ਇੱਕ ਹਫਤੇ ਬਾਅਦ ਟੈਕਸਾਸ ਦੇ ਪਾਵਰ ਗਰਿੱਡ ਆਪਰੇਟਰ ਦੇ ਚਾਰ ਬੋਰਡ ਮੈਂਬਰਾਂ ਨੇ ਮੰਗਲਵਾਰ ਨੂੰ ਅਸਤੀਫਾ ਦੇਣ ਦੀ ਘੋਸ਼ਣਾ ਕੀਤੀ। ਟੈਕਸਾਸ ਦੇ ਪਬਲਿਕ ਯੂਟੀਲਿਟੀ ਕਮਿਸ਼ਨ ਦੀ ਵੈਬਸਾਈਟ ‘ਤੇ ਪਾਏ ਗਏ ਇੱਕ ਪੱਤਰ ਦੇ ਅਨੁਸਾਰ ਇਲੈਕਟ੍ਰਿਕ ਰਿਲੀਬਿਲਿਟੀ ਕਾਉਂਸਿਲ ਆਫ ਟੈਕਸਾਸ (ਈ.ਆਰ.ਸੀ.ਓ.ਟੀ) ਬੋਰਡ ਦੇ ਚੇਅਰਮੈਨ ਸੈਲੀ ਟੈਲਬਰਗ, ਵਾਈਸ ਚੇਅਰਮੈਨ ਪੀਟਰ ਕ੍ਰੈਮਟਨ, ਫਾਈਨਾਂਸ ਅਤੇ ਆਡਿਟ ਦੇ ਚੇਅਰਮੈਨ ਟੇਰੀ ਬਲਗਰ ਅਤੇ ਮਨੁੱਖੀ ਸਰੋਤ ਅਤੇ ਪ੍ਰਸ਼ਾਸਨ ਕਮੇਟੀ ਦੇ ਚੇਅਰਮੈਨ ਰੇਮੰਡ ਹੈੱਪਰ, ਬੁੱਧਵਾਰ ਦੇ ਦਿਨ ਬੋਰਡ ਮੀਟਿੰਗ ਦੇ ਅਖੀਰ ਵਿੱਚ ਆਪਣਾ ਅਸਤੀਫਾ ਦੇਣਗੇ।ਇਸ ਬੋਰਡ ਦੇ ਮੈਂਬਰਾਂ ਨੂੰ ਉਹਨਾਂ ਦੇ ਰਾਜ ਤੋਂ ਬਾਹਰ ਰਹਿਣ ਸੰਬੰਧੀ ਹੋਏ ਖੁਲਾਸੇ ਤੋਂ ਬਾਅਦ ਜਵਾਬੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ। ਇਸਦੇ ਇਲਾਵਾ ਬੋਰਡ ਮੈਂਬਰ ਸਰਦੀਆਂ ਦੇ ਤੂਫਾਨ ਦੌਰਾਨ ਰਾਜ ਦੇ ਵੱਡੇ ਪੱਧਰ ‘ਤੇ ਬਿਜਲੀ ਦੀ ਕਿੱਲਤ ਸੰਬੰਧੀ ਦੇਖ ਰੇਖ ਨੂੰ ਲੈ ਕੇ ਵੀ ਆਲੋਚਨਾ ਦਾ ਸਾਹਮਣਾ ਕਰ ਰਹੇ ਹਨ , ਜਿਸ ਨਾਲ ਕਿ ਦਰਜਨਾਂ ਵਸਨੀਕਾਂ ਦੀਆਂ ਜਾਨਾਂ ਗਈਆਂ ਹਨ।ਸਰਦੀਆਂ ਦੇ ਬਰਫੀਲੇ ਤੂਫਾਨ ਦੌਰਾਨ  4.5 ਮਿਲੀਅਨ ਤੋਂ ਵੱਧ ਗਾਹਕ ਬਿਜਲੀ ਤੋਂ ਵਾਂਝੇ ਰਹਿ ਗਏ ਸਨ ਅਤੇ ਟੈਕਸਾਸ ਦੇ ਗਵਰਨਰ ਗਰੇਗ ਐਬੋਟ ਨੇ ਬਿਜਲੀ ਏਜੰਸੀ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ ਕਾਂਸਟੇਬਲ ਦੀ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ ਕਾਂਸਟੇਬਲ ਦੀ ਬੇਰਹਿਮੀ ਨਾਲ ਹੱਤਿ.ਆ ਕਰ ਦਿੱਤੀ ਗਈ ਹੈ। ਉਸ ਦੀ ਲਾਸ਼…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39889 posts
  • 0 comments
  • 0 fans