Menu

ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਲ ਬਣਾ ਰਹੀ ਸੂਬਾ ਸਰਕਾਰ – ਡਿਪਟੀ ਕਮਿਸ਼ਨਰ ਬਠਿੰਡਾ

ਬਠਿੰਡਾ, 24 ਫਰਵਰੀ (ਗੁਰਜੀਤ, ਫੋਟੋ : ਰਾਮ ਸਿੰਘ ਗਿੱਲ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਦੂਰ-ਅਦੇਸ਼ੀ ਸੋਚ ਵਾਲੀ ਸੂਬਾ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆਂ ਕਰਵਾਉਣ ਲਈ ਪੂਰੀ ਤਰਾਂ ਵਚਨਬੱਧ ਤੇ ਯਤਨਸ਼ੀਲ ਹੈ। ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਕਾਬਲ ਬਣਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਏ ਵਰਚੁਅਲ ਪ੍ਰੋਗਰਾਮ ਦੌਰਾਨ ਟਰਾਂਸਪੋਰਟ ਵਿਭਾਗ ਵੱਲੋਂ ਨੌਜਵਾਨਾਂ ਨੂੰ ਮਿੰਨੀ ਬੱਸ ਦੇ ਪਰਮਿਟਾਂ ਦੀ ਕੀਤੀ ਗਈ ਵੰਡ ਦੀ ਸ਼ੁਰੂਆਤ ਕਰਨ ਮੌਕੇ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਮਿੰਨੀ ਬੱਸ ਦੇ ਰੂਟ ਪਰਮਿਟ ਮਿਲਣ ਨਾਲ ਨਾ ਸਿਰਫ ਬੇਰੁਜ਼ਗਾਰਾਂ ਨੂੰ ਹੀ ਰੁਜ਼ਗਾਰ ਮਿਲਿਆ ਹੈ ਸਗੋ ਉਨਾਂ ਵੱਲੋਂ ਤਿੰਨ ਹੋਰਨਾਂ ਬੇਰੁਜ਼ਗਾਰ ਵਿਅਕਤੀਆਂ ਡਰਾਇਵਰ, ਕੰਡਕਟਰ ਤੇ ਕਲੀਨਰਾਂ ਨੂੰ ਰੁਜ਼ਗਾਰ ਮੁਹੱਈਆਂ ਕਰਵਾਇਆ ਜਾਵੇਗਾ। ਉਨਾਂ ਦੱਸਿਆ ਕਿ ਆਰ.ਟੀ.ਏ ਬਠਿੰਡਾ ਰਿਜ਼ਨਲ ਵਿੱਚ 274 ਬੇਰੁਜ਼ਗਾਰ ਵਿਅਕਤੀਆਂ ਦੇ ਮਿੰਨੀ ਬੱਸ ਪਰਮਿਟ ਮੰਜ਼ੂਰ ਕੀਤੇ ਗਏ ਹਨ।  ਜਿਸ ਤਹਿਤ ਅੱਜ ਵਰਚੁਅਲ ਪ੍ਰੋਗਰਾਮ ਦੌਰਾਨ 20 ਬੇਰੁਜ਼ਗਾਰ ਨੌਜਵਾਨਾਂ ਨੂੰ ਬੱਸ ਪਰਮਿਟ ਦਿੱਤੇ ਗਏ ਹਨ। ਇਨਾਂ ਵਿੱਚ 5 ਜ਼ਿਲਾ ਹੈੱਡ ਕੁਆਟਰ ਸਮੇਤ 5-5 ਬੱਸ ਪਰਮਿਟ ਉੱਪ ਮੰਡਲ ਪੱਧਰ ਤੇ ਮੌੜ, ਤਲਵੰਡੀ ਸਾਬੋ ਅਤੇ ਰਾਮਪੁਰਾ ਫੂਲ ਵਿਖੇ  ਬੇਰੁਜ਼ਗਾਰ ਵਿਅਕਤੀਆਂ ਨੂੰ ਮੁਹੱਈਆ ਕਰਵਾਏ ਗਏ ਹਨ। ਉਨਾਂ ਇਹ ਵੀ ਦੱਸਿਆ ਕਿ ਲੋੜਵੰਦ ਬੇਰੁਜ਼ਗਾਰ ਮਿੰਨੀ ਬੱਸ ਪਰਮਿਟ ਲੈਣ ਲਈ ਕਿਸੇ ਵੀ ਸਮੇਂ ਅਪਲਾਈ ਕਰ ਸਕਦੇ ਹਨ।
ਇਸ ਮੌਕੇ ਨਵੇਂ ਮਿੰਨੀ ਬੱਸ ਪਰਮਿਟ ਪ੍ਰਾਪਤ ਕਰਨ ਵਾਲੇ ਬੇਰੁਜ਼ਗਾਰ ਵਿਅਕਤੀ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਇਸ ਦੌਰਾਨ ਇਨਾਂ ਵਿਅਕਤੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਦੱਸਆ ਕਿ ਉਨਾਂ ਨੂੰ ਅਖਬਾਰਾਂ ਰਾਹੀਂ ਜਦੋਂ ਪਤਾ ਲੱਗਾ ਕਿ ਸਰਕਾਰ ਵੱਲੋਂ ਮਿੰਨੀ ਬੱਸ ਦੇ ਪਰਮਿਟ ਦਿੱਤੇ ਜਾ ਰਹੇ ਹਨ, ਤਾਂ ਉਨਾ ਨੇ ਘਰ ਬੈਠੇ ਹੀ ਆਨ ਲਾਈਨ ਅਪਲਾਈ ਕੀਤਾ। ਜਦੋਂ ਉਨਾਂ ਨੂੰ ਅਚਾਨਕ ਪਤਾ ਲੱਗਾ ਕਿ ਉਨਾਂ ਦੇ ਰੂਟ ਪਰਮਿਟ ਮੰਜ਼ੂਰ ਹੋ ਗਏ ਹਨ ਤਾਂ ਉਨਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਰੂਟ ਪਰਮਿਟ ਲੈਣ ਲਈ ਉਨਾਂ ਨੂੰ ਨਾ ਤਾ ਕਿਸੇ ਦਫ਼ਤਰ ਦੇ ਧੱਕੇ ਖਾਣੇ ਪਏ ਤੇ ਨਾ ਹੀ ਕੋਈ ਸਿਫਾਰਸ ਵਗੈਰਾ ਲਗਾਉਣੀ ਪਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜਦੀਪ ਸਿੰਘ ਬਰਾੜ, ਆਰ.ਟੀ.ਏ ਮੈਡਮ ਹਰਜੋਤ ਕੌਰ, ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਕੇ ਕੇ ਅਗਰਵਾਲ, ਸ.ਟਹਿਲ ਸਿੰਘ ਸੰਧੂ, ਸ੍ਰੀ ਪਵਨ ਮਾਨੀ, ਸ੍ਰੀ ਅਸ਼ੋਕ ਪ੍ਰਧਾਨ ਆਦਿ ਹਾਜ਼ਰ ਸਨ।

23 ਸਾਲਾ ਕੁੜੀ ਨਾਲ ਗੁਆਂਢੀ ਦੀ ਹੈਵਾਨੀਅਤ,…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ।…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਅਮਿਤ ਸ਼ਾਹ ਨੇ ਗਾਂਧੀਨਗਰ ਲੋਕ…

ਨਵੀਂ ਦਿੱਲੀ, 19 ਅਪ੍ਰੈਲ 2024- ਕੇਂਦਰੀ ਗ੍ਰਹਿ…

“ਯਾਦ ਰੱਖੋ, ਤੁਹਾਡੀ ਇੱਕ-ਇੱਕ ਵੋਟ…

ਨਵੀਂ ਦਿੱਲੀ, 19 ਅਪ੍ਰੈਲ: ਲੋਕ ਸਭਾ ਚੋਣਾਂ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39826 posts
  • 0 comments
  • 0 fans